ਕਹੀ ਤੇ ਡਾਂਗ ਜੱਟ ਦੇ ਮੋਢੇ ਦਾ ਸ਼ਿੰਗਾਰ ਹੁੰਦੇ ਨੇ : ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

,,,,,,,,,,,,,,*ਮੋਦੀ ਦਾ ਪਾਖੰਡਵਾਦ ਹੁਣ ਭੋਲੇ ਪੰਜਾਬੀਆਂ ਨੂੰ ਬੁੱਧੂ ਨਹੀਂ ਬਣਾ ਸਕਦਾ: ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ,,,,,,,,,,,,,,,,,,,,,,
ਮੋਗਾ,26 ਅਕਤੂਬਰ (ਜਸ਼ਨ) : ‘‘ਖੇਤੀ ਅਤੇ ਲੋਕ ਵਿਰੋਧੀ ਕਾਨੂੰਨਾਂ ਖਿਲਾਫ ਪੰਜਾਬ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਮੋਦੀ ਦਾ ਪਾਖੰਡਵਾਦ ਹੁਣ ਭੋਲੇ ਪੰਜਾਬੀਆਂ ਨੂੰ ਬੁੱਧੂ ਨਹੀਂ ਬਣਾ ਸਕਦਾ ਅਤੇ ਮੋਦੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਹੀ ਤੇ ਡਾਂਗ ਜੱਟ ਦੇ ਮੋਢੇ ਦਾ ਸ਼ਿੰਗਾਰ ਹੁੰਦੇ ਨੇ ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਯੂਨੀਅਨ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਅੱਜ ਮੋਗਾ ਮੰਡੀ ਵਿਖੇ ਝੋਨੇ ਦੇ ਮੰਡੀਕਰਨ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂੰ ਹੰੁਦਿਆਂ ਕੀਤਾ। ਸ਼ੋ੍ਰਮਣੀ ਅਕਾਲੀ ਦਲ ਦੇ ਬਲਾਕ ਪ੍ਰਧਾਨ ਨਿਹਾਲ ਸਿੰਘ ਸਾਬਕਾ ਸਰਪੰਚ ਨੇ ਆਖਿਆ ਕਿ ਕਿਸਾਨ ਸ਼ਾਂਤਮਈ ਰਹਿ ਕੇ ਖੇਤਾਂ ਵਿਚ ਆਪਣਾ ਖੂਨ ਪਸੀਨਾ ਵਹਾਉਂਦਿਆਂ ਦੇਸ਼ ਦਾ ਢਿੱਡ ਭਰਦਾ ਹੈ ਪਰ ਜਦੋਂ ਵੀ ਸਰਹੱਦਾਂ ‘ਤੇ ਜਾਂ ਫਿਰ ਸਿਉਂਕ ਵਾਂਗ ਦੇਸ਼ ਦੇ ਅੰਦਰੂਨੀ ਦੁਸ਼ਮਣ, ਮਿਹਨਤਕਸ਼ਾਂ ਨੂੰ ਢਾਹ ਲਾਉਣ ਦੀ ਕੋਸ਼ਿਸ ਕਰਦੇ ਨੇ ਤਾਂ ਜੱਟ ਆਪਣੀ ਡਾਂਗ ਨਾਲ ਇਹਨਾਂ ਦੇ ਮੂੰਹ ਮੋੜਨੇ ਜਾਣਦਾ ਹੈ । ਉਹਨਾਂ ਆਖਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ਾਂ ਖਿਲਾਫ਼ 90 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਤੇ ਫਿਰ ਆਜ਼ਾਦੀ ਦੀ ਸਲਾਮਤੀ ਲਈ ਚਾਹੇ ਚੀਨ ਹੋਵੇ ਜਾਂ ਫਿਰ ਪਾਕਿਸਤਾਨ, ਸਰਹੱਦਾਂ ’ਤੇ ਹਿੱਕ ਡਾਹ ਕੇ ਸ਼ਹੀਦੀਆਂ ਦੇਣ ਵਾਲੇ ਪੰਜਾਬੀ ਨੌਜਵਾਨਾਂ ਦੀਆਂ ਤਿਰੰਗੇ ‘ਚ ਲਿਪਟੀਆਂ ਲਾਸ਼ਾਂ ਅੱਜ ਵੀ ਪੰਜਾਬ ਦੇ ਪਿੰਡਾਂ ‘ਚ ਅਕਸਰ ਆਉਂਦੀਆਂ ਨੇ ਜਦਕਿ ਲਹੂ ਪੀਣੀਆਂ ਜੋਕਾਂ ਕਿਸਾਨਾਂ ਨੂੰ ਵਿਚੋਲੀਏ ਦੱਸਦੀਆਂ ਨੇ । ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਚੰਗੀ ਤਰਾਂ ਸਮਝ ਲਵੇ ਕਿ ਹਾਲ ਦੀ ਘੜੀ ਕਿਸਾਨ ਸਿਰਫ਼ ਆਪਣੀ ਜ਼ਮੀਨ, ਜਿਸ ਨੂੰ ਉਹ ਆਪਣੀ ਮਾਂ ਦਾ ਦਰਜ਼ਾ ਦਿੰਦੇ ਨੇ ਉਸ ਦੀ ਰਾਖੀ ਲਈ ਸ਼ਾਂਤਮਈ ਅੰਦੋਲਨ ਕਰ ਰਹੇ ਨੇ ਤੇ ਇਸ ਅੰਦੋਲਨ ਵਿਚ ਕਿਸਾਨਾਂ ਦੇ ਨਾਲ ਮਜ਼ਦੂਰ ਅਤੇ ਹਰ ਤਰਾਂ ਦੇ ਮਿਹਨਤਕਸ਼ ਲੋਕ ਸ਼ਾਮਲ ਨੇ ਪਰ ਜੇ ਮੋਦੀ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਪੰਜਾਬ ਦੇ ਲੋਕ ਦਿੱਲੀ ਵੱਲ ਕੂਚ ਕਰਨਗੇ ਤੇ ਮੋਦੀ ਅਤੇ ਉਸ ਦੇ ਭਾਈਵਾਲ ਅਦਾਨੀਆਂ ਅੰਬਾਨੀਆਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ।


