ਦਿੱਲੀ ਦੇ ਹੁਕਮਰਾਨਾਂ ਖਿਲਾਫ ਆਰ ਪਾਰ ਦੀ ਲੜ੍ਹਾਈ ਲੜਨ ਦਾ ਐਲਾਨ,ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ ਦੌਰਾਨ ਕਿਸਾਨ ਘੋਲ ਨੂੰ ਸਮੁੱਚੇ ਪੰਜਾਬ ਦਾ ਘੋਲ ਕਰਾਰ ਦਿੱਤਾ

ਮੋਗਾ, 26 ਅਕਤੂਬਰ (ਜਸ਼ਨ) : ਕਿਰਤੀ ਕਿਸਾਨ ਯੂਨੀਅਨ ਨੇ ਅੱਜ ਬਾਬਾ ਬੰਦਾ ਸਿੰਘ ਬਹਾਦੁਰ ਦੇ 350ਵੇ ਜਨਮ ਵਰੇ ਨੂੰ ਸਮਰਪਿਤ ਵਿਸ਼ਾਲ ਕਾਨਫਰੰਸ ਦੀਨਾ ਸਾਹਿਬ ਵਿਖੇ ਕੀਤੀ ਤੇ ਕਿਸਾਨ ਘੋਲ ਨੂੰ ਇਤਿਹਾਸਕ ਕਰਾਰ ਦਿੰਦਿਆਂ ਇਸਨੂੰ ਸਮੁੱਚੇ ਪੰਜਾਬ ਦਾ ਘੋਲ ਕਰਾਰ ਦਿੰਦਿਆਂ ਦਿੱਲੀ ਦੇ ਹੁਕਮਰਾਨਾਂ ਖਿਲਾਫ ਵਿਸ਼ਾਲ ਲਾਮਬੰਦੀ ਕਰਦਿਆਂ ਆਰ ਪਾਰ ਦੀ ਲੜ੍ਹਾਈ ਲੜਨ ਦਾ ਸਮੁੱਚੇ ਇਕੱਠ ਨੂੰ ਪ੍ਰਣ ਕਰਵਾਇਆ। ਇਸ ਮੌਕੇ ਸਵਾਗਤੀ ਕਮੇਟੀ ਵਿੱਚ ਸਾਬਕਾ ਬੀਪੀਈਉ ਨਿਰਭੈ ਸਿੰਘ ਬੁਰਜ, ਨਾਜਰ ਸਿੰਘ ਖਾਈ, ਜਤਿੰਦਰ ਸਿੰਘ ਬਬਲਾ, ਡਾ. ਹਰਗੁਰਪ੍ਰਤਾਪ, ਦੀਪ ਹਸਪਤਾਲ, ਪਾਲ ਸਿੰਘ ਸਾਬਕਾ ਸਰਪੰਚ ਬੁਰਜ ਦੀਨਾ ਸ਼ਾਮਿਲ ਹੋਏ। ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਨੇ ਇਨਕਲਾਬੀ ਕਵੀਸ਼ਰੀਆਂ ਨਾਲ ਰੰਗ ਬੰਨਿਆ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁਡੀਕੇ ਤੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕੇ ਕਿਹਾ ਕੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਜਗੀਰਦਾਰੀ ਖਿਲਾਫ ਲੜ ਕੇ ਬੇਜਮੀਨਿਆਂ ਨੂੰ ਜਮੀਨਾਂ ਦੇ ਮਾਲਿਕ ਬਣਾਇਆ ਤੇ ਜਾਤ ਪਾਤੀ ਵਿਤਕਰੇ ਨੂੰ ਤੋੜ ਦਿਆਂ ਹਜ਼ਾਰਾਂ ਸਾਲਾਂ ਦੇ ਦਬਾਇਆ ਨੂੰ ਜਮੀਨਾਂ ਦੇ ਮਾਲਿਕ ਬਣਾਇਆ ਜਿਸਨੂੰ ਓੁਹਨਾਂ ਦੀ ਸ਼ਹਾਦਤ ਤੋ ਬਾਅਦ ਬਰਕਰਾਰ ਨਹੀ ਰੱਖਿਆ ਜਾ ਸਕਿਆ।ਕਿਸਾਨ ਆਗੂਆਂ ਨੇ ਕਿਹਾ ਕੇ ਫਰਾਂਸੀਸੀ ਇਨਕਲਾਬ 1789 ਚ ਹੋਇਆ ਤੇ ਜਗੀਰਦਾਰੀ ਨੂੰ ਭੰਨਿਆ ਤੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਇਹੀ ਇਨਕਲਾਬ 1710 ਚ ਸ਼ੁਰੁੂ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕੇ ਬਾਬਾ ਬੰਦਾ ਸਿੰਘ ਬਹਾਦੁਰ ਨੇ ਅਸਲ ਚ ਸਿੱਖ ਰਾਜ ਸਥਾਪਿਤ ਕੀਤਾ ਜੋ ਹਰ ਤਰਾਂ ਦੇ ਵਿਤਕਰੇ ਖਿਲਾਫ ਸੀ।ਓੁਹਨਾਂ ਕਿਹਾ ਕੇ ਬਾਬਾ ਜੀ ਦੀ ਲੜ੍ਹਾਈ ਧਾਰਮਿਕ ਨਹੀ ਸਿਆਸੀ ਸੀ।ਜਿਸ ਨੂੰ ਕਈ ਇਤਿਹਾਸਕਾਰਾਂ ਨੇ ਗਲਤ ਰੰਗਤ ਦੇ ਕੇ ਪੇਸ਼ ਕੀਤਾ ਤੇ ਬਾਬਾ ਬੰਦਾ ਸਿੰਘ ਦੀ ਕਿਰਦਾਰਕੁਸ਼ੀ ਵੀ ਕੀਤੀ।ਓੁਹਨਾਂ ਕਿਹਾ ਕੇ ਮੌਜੂਦਾ ਹਕੂਮਤ ਵੀ ਜਬਰ ਤੇ ਤਾਨਾਸ਼ਾਹੀ ਦਾ ਰਾਜ ਸਥਾਪਤ ਕਰ ਰਹੀ ਹੈ ਧਰਮ ਜਾਤ ਦੇ ਨਾਮ ਤੇ ਵਿਤਕਰਾ ਕਰਨ ਸਮੇਤ ਦੇਸ਼ ਦਾ ਜਲ ਜੰਗਲ ਜਮੀਨ ਕਾਰਪੋਰੇਟ ਨੂੰ ਲੁਟਾਇਆ ਜਾ ਰਿਹਾ ਤੇ ਵਿਰੋਧ ਕਰਨ ਵਾਲਿਆਂ ਦੇਸ਼ ਧ੍ਰੋਹੀ ਕਿਹਾ ਜਾ ਰਿਹਾ ਹੈ।ਕਿਸਾਨ ਆਗੂਆਂ ਨੇ ਕਿਹਾ ਕੇ ਖੇਤੀ ਕਾਨੂੰਨਾਂ ਸਿਰਫ ਕਿਸਾਨੀ ਨੂੰ ਓਜਾੜਨ ਲਈ ਹੀ ਨਹੀ ਬਲਕਿ ਸਮੁੱਚੀ ਆਰਥਿਕਤਾ ਨੂੰ ਤਬਾਹ ਕਰ ਦੇਣਗੇ।ਕਾਨਫਰੰਸ ਦੇ ਅਖੀਰ ਵਿੱਚ ਸਮੁੱਚੇ ਲੋਕਾਂ ਨੂੰ ਹਰ ਵਿਤਕਰੇ ਖਿਲਾਫ ਤੇ ਲੋਕਾਂ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਨੂੰ ਓੁਲਟਾਓੁਣ ਲਈ ਪੂਰੀ ਤਾਣ ਲਾ ਕੇ ਦਿੱਲੀ ਦੇ ਹਾਕਮਾਂ ਖਿਲਾਫ ਸਮੁੱਚੇ ਪੰਜਾਬ ਨੂੰ ਲਾਮਬੰਦ ਕਰਨਗੇ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਅਮਰਜੀਤ ਹਨੀ ਜਿਲਾ ਪ੍ਰਧਾਨਸਾਫੂਵਾਲਾ,ਸਰਬਜੀਤਅਜਿੱਤਗਿਲ,ਸ਼ਿੰਦਰਪਾਲ ਕੌਰ ਰੋਡੇ,ਗੁਰਜੋਤ ਸਿੰਮ ਡੋਡ, ਹਰਪ੍ਰੀਤ ਸਿੰਘ ਝਬੇਲਵਾਲੀ, ਆਗੂ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਬਲਵਿੰਦਰ ਸਿੰਘ ਥਾਂਦੇਵਾਲਾ, ਨੇ ਸੰਬੋਧਨ ਕੀਤਾ ਤੇ ਸਟੇਜ ਸਕੱਤਰ ਯੁੂਥ ਵਿੰਗ ਦੇ ਸੂਬਾਈ ਆਗੂ ਬਲਕਰਨ ਵੈਰੋਕੇ ਨੇ ਨਿਭਾਈ।


