ਖੇਤੀ ਕਾਨੂੰਨਾਂ ਖਿਲਾਫ ਦੁਸ਼ਹਿਰੇ 'ਤੇ ਮੋਦੀ,ਮੋਹਨ ਭਾਗਵਤ ਤੇ ਅੰਬਾਨੀਆਂ,ਅਡਾਨੀਆਂ ਦੇ ਵੱਡੇ ਪੁਤਲੇ ਸਾੜੇ ਗਏ

ਬਾਘਾਪੁਰਾਣਾ 25 ਅਕਤੂਬਰ(ਰਾਜਿੰਦਰ ਸਿੰਘ ਕੋਟਲਾ) ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਜਿੰਦਰ ਸਿੰਘ, ਬਰਜਿ ਲਾਲ ਰਾਜੇਆਣਾ ,ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਯੂਥ ਵਿੰਗ ਆਗੂ ਬਲਕਰਨ ਵੈਰੋਕੇ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਗਰਦੀਪ ਵੈਰੋਕੇ ਨੇ ਕਿਹਾ ਕਿ  ਹਰ ਵਾਰ ਇੱਕ ਰਵਾਇਤ ਅਨੁਸਾਰ ਦੁਸ਼ਿਹਰਾ ਮਨਾਇਆ ਜਾਂਦਾ ਹੈ ਪਰ ਇਸ ਵਾਰ ਦੁਸ਼ਿਹਰਾ( ਆਰ,ਐੱਸ,ਐੱਸ) ਜੋ ਕਿ ਹਿੰਦੂ ਰਾਸ਼ਟਰ ਦੇ ਨਾਮ ਤੇ ਸਿਆਸਤ ਕਰਦੀ ਹੈ ਤੇ ਹਿੰਦੂਆ ਨੂੰ ਮੂਰਖ ਬਣਾਉਦੀ ਹੈ  ਅਸਲ ਵਿੱਚ ਇਹ ਕਾਰਪੋਰੇਟਰ ਦਾ ਰਾਸ਼ਟਰ ਸਥਾਪਤ ਕਰਨਾ ਚਾਹੁੰਦੀ ਹੈ ਉਸਦੇ ਮਿਨਾਫੇ ਲਈ ਹੀ ਕੰਮ ਕਰਦੀ ਆ ਰਹੀ ਹੈ ਇਸ ਕਰਕੇ ਇਹਨਾ ਦੇ ਵੱਡੇ ਪੁਤਲੇ ਬਣਾ ਕੇ ਦੁਸ਼ਿਹਰਾ ਮਨਾਇਆ ਗਿਆ।ਉਹਨਾ ਕਿਹਾ ਕਿ ਆਰਥਿਕ ਮੰਦਹਾਲੀ  ਪੂਰੇ ਸੰਸਾਰ ਵਿੱਚ ਬੁਰੀ ਤਰਾ ਛਾਈ ਹੈ ਸਾਡੇ ਹਾਕਮਾ ਕੋਲ ਇਸ ਮੰਦਹਾਲੀ ਦਾ ਕੋਈ ਵੀ ਹੱਲ ਨਹੀਂ ਹੈ ਇਸ ਕਰਕੇ ਉਹ ਧਰਮ ਦੇ ਨਾਮ ਤੇ ਲੋਕਾਂ ਵਿੱਚ ਨਫ਼ਰਤ ਦੀ ਸਿਆਸਤ ਕਰਕੇ ਸੱਤਾ ਹੱਤਿਆ ਰਹੇ ਨੇ । ਜੋ ਖੇਤੀ ਕਾਲੇ ਕਾਨੂੰਨ ਨੇ ਉਹ ਵੀ ਇਸ ਮੰਦਹਾਲੀ ਵਿੱਚੋਂ ਹੀ ਨਿੱਕਲੇ ਹੋਏ ਨੇ ਸਰਕਾਰ ਲੋਕਾ ਨੂੰ ਮੰਦਹਾਲੀ ਚੋ , ਬਹਾਰ ਕੱਢਣ  ਦੀ ਬਜਾਏ ਕਾਰਪੋਰੇਟ ਨੂੰ ਮੰਦਹਾਲੀ ਚੋ ਬਾਹਰ ਕੱਢਣ ਤੇ ਲੱਗੀ ਹੋਈ ਹੈ ਇਨ੍ਹਾਂ ਕਾਰਪੋਰੇਟ ਘਰਾਣਿਆਂ, ਮੋਦੀ , ਆਰ ਐਸ ਅੈਸ ਅਤੇ ਸਾਮਰਾਜੀ ਕੰਪਨੀਆਂ  ਦਾ ਲੋਕ ਵਿਰੋਧੀ ਚਿਹਰਾ ਦੁਨੀਆਂ ਭਰ ਵਿੱਚ ਨੰਗਾ ਕਰਨ ਲਈ ਅੱਜ ਦੁਸਹਿਰੇ ਵਾਲੇ ਦਿਨ ਇਨ੍ਹਾਂ ਦੀਆ ਫੋਟੋ ਲਾਕੇ ਵਿਸ਼ਾਲ ਪੁਤਲੇ ਫੂਕੇ ਜਾ ਰਹੇ ਹਨ।ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਹਲਾਤਾ ਵਿੱਚ ਕਿਰਤੀ ਲੋਕਾਂ ਦੇ ਕੋਲ ਵਿਰੋਧ ਕਰਨ ਤੇ ਹਾਕਮਾ ਖਿਲਾਫ ਲੜਨ ਤੋ ਬਿਨਾ ਕੁੱਝ ਨਹੀ ਬਚਦਾ ਇਸ ਲਈ ਲੋਕ ਸੜਕਾ ਤੇ ਨੇ ਅਤੇ ਵੱਧ ਲੜਨ ਦੀ ਸਮਰੱਥਾ ਰੱਖਦੇ ਨੇ ਆਉਣ ਵਾਲੇ ਦਿਨਾ ਵਿੱਚ ਵੀ ਲੜਨਗੇ ਤੇ ਇਹ ਕਾਲੇ ਕਨੂੰਨ ਵਾਪਿਸ ਕਰਾਉਣ ਗੇ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ  ਜਸਪ੍ਰੀਤ ਸਿੰਘ, ਬਿੱਟੂ ਸਿੰਘ , ਅਵਤਾਰ ਸਿੰਘ ਕੋਟਲਾ , ਸੁਰਜੀਤ ਸਿੰਘ ਕੋਟਲਾ, ਛਿੰਦਰਪਾਲ ਕੌਰ ਰੋਡੇ ਖੁਰਦ ਆਦਿ ਨੇ ਸੰਬੋਧਨ ਕੀਤਾ ਅਤੇ ਭਾਰੀ ਗਿਣਤੀ ਵਿੱਚ ਲੋਕ ਵੀ ਹਾਜ਼ਰ ਸਨ।