ਕੇਂਦਰ ਦੀ ਮੋਦੀ ਸਰਕਾਰ ,ਕਾਰਪੋਰੇਟਿਏ ਅਤੇ ਸਾਮਰਾਜੀਏ ਵਾਪਰੀਆਂ ਦਾ ਪੁਤਲਾ ਫੂਕ ਕੇ ਦੁਸਹਿਰਾ ਮਨਾਇਆ

ਬਾਘਾਪੁਰਾਣਾ 25 ਅਕਤੂਬਰ(ਰਾਜਿੰਦਰ ਸਿੰਘ ਕੋਟਲਾ )ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਬਲਾਕ ਬਾਘਾਪੁਰਾਣਾ ਅਤੇ ਕਿਸਾਨ ਸੰਘਰਸ਼ ਸਹਿਯੋਗੀ ਕਮੇਟੀ ਇਲਾਕਾ ਬਾਘਾਪੁਰਾਣਾ ਵੱਲੋਂ ਸਾਂਝੇ ਤੌਰ 'ਤੇ ਬਾਘਾਪੁਰਾਣਾ ਸ਼ਹਿਰ ਵਿੱਚ ਮੋਦੀ ਸਰਕਾਰ, ਉਹਨਾਂ ਦੇ ਸਾਮਰਾਜੀਏ ਭਾਈਵਾਲ ਅਤੇ ਕਾਰਪੋਰੇਟਾਂ ਦਾ ਪੁਤਲਾ ਫੂਕਿਆ।
ਇਸ ਮੌਕੇ ਸਹਿਯੋਗੀ ਜਥੇਬੰਦੀਆਂ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਇਲਾਕਾ ਬਾਘਾਪੁਰਾਣਾ, ਆਟੋ ਰਿਕਸ਼ਾ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ, ਟੈਕਨੀਕਲ ਸਰਵਿਸਜ਼ ਯੂਨੀਅਨ ਮੰਡਲ ਬਾਘਾਪੁਰਾਣਾ, ਪੰਜਾਬ ਗੌਰਮਿੰਟ ਪੈਨਸਨਰਜ਼ ਐਸੋਸੀਏਸ਼ਨ, ਤੂੜੀ ਛਿਲਕਾ ਯੂਨੀਅਨ, ਸਫਾਈ ਸੇਵਕ ਯੂਨੀਅਨ, ਫੂਡ ਗਰੇਨ ਅਲਾਇਡ ਵਰਕਰਜ ਯੂਨੀਅਨ ਬਾਘਾਪੁਰਾਣਾ, ਰਿਕਸ਼ਾ ਯੂਨੀਅਨ, ਪੈਨਸਨਰਜ਼ ਐਸੋਸੀਏਸ਼ਨ ਪਾਵਰਕਾਮ, ਸ਼ਹੀਦ ਭਾਈ ਮਨੀ ਸਿੰਘ ਸਭਾ, ਗੁਰੂ ਨਾਨਕ ਟੈਕਸੀ ਸਟੈਂਡ ਬਾਘਾਪੁਰਾਣਾ, ਆੜ੍ਹਤੀਆ ਐਸੋਸੀਏਸ਼ਨ ਬਾਘਾਪੁਰਾਣਾ, ਸ਼ਾਮਿਲ ਹੋਏ ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸੰਬੋਧਨ ਕੀਤਾ, ਜਿਹਨਾਂ ਵਿੱਚ ਮੇਜਰ ਸਿੰਘ ਕਾਲੇਕੇ, ਕਮਲੇਸ਼ ਕੁਮਾਰ ਬਾਘਾਪੁਰਾਣਾ, ਸੁਖਵਿੰਦਰ ਸਿੰਘ ਘੋਲੀਆ, ਬਲਵੰਤ ਸਿੰਘ ਬਾਘਾਪੁਰਾਣਾ,ਗੁਰਦੇਵ ਸਿੰਘ, ਪਰਮਜੀਤ ਕੌਰ ਡੇਮਰੂ, ਬਲਵਿੰਦਰ ਕੌਰ ਸੇਖਾ, ਪਰਮਜੀਤ ਕੌਰ ਸੇਖਾ , ਪ੍ਰਿੰਸੀਪਲ ਰਣਧੀਰ ਸਿੰਘ, ਅਮਰਜੀਤ ਸਿੰਘ ਬਰਾੜ, ਅਜੀਤ ਸਿੰਘ ਡੇਮਰੂ, ਹਰਮੰਦਰ ਸਿੰਘ ਡੇਮਰੂ ਨੇ ਸੰਬੋਧਨ ਕੀਤਾ। ਬੁਲਾਰਿਆ ਨੇ ਸੰਬੋਧਨ ਕਰਦੇ ਦੱਸਿਆ ਕਿ ਮੋਦੀ ਅਤੇ ਉਹਨਾਂ ਦੇ ਕਾਰਪੋਰੇਟ ਭਾਈਵਾਲਾਂ ਅੰਬਾਨੀਆਂ , ਅਡਾਨੀਆਂ ਦੇ ਇਸ਼ਾਰਿਆਂ ਤੇ ਪਾਸ ਕੀਤੇ ਤਿੰਨ ਕਿਸਾਨੀ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਹਨਾਂ ਕਾਨੂੰਨਾਂ ਦੇ ਪਾਸ ਹੋਣ ਨਾਲ ਜਿਥੇ ਮੰਡੀਆਂ ਖਤਮ ਹੋ ਜਾਣਗੀਆਂ ਉੱਥੇ ਖੇਤੀਬਾੜੀ ਨਾਲ ਜੁੜੇ ਮਜ਼ਦੂਰ, ਦੁਕਾਨਦਾਰ, ਆੜ੍ਹਤੀਏ ਅਤੇ ਵਪਾਰੀ ਵਰਗ ਦਾ ਕਿੱਤਾ ਤਬਾਹ ਹੋ ਜਾਵੇਗਾ। ਬਿਜਲੀ ਐਕਟ 2020 ਕਾਨੂੰਨ ਦਾ ਖਰੜਾ ਰੱਦ ਕਰਾਉਣ ਲਈ ਲਾਗਾਤਾਰ ਸੰਘਰਸ਼ ਚੱਲ ਰਿਹਾ ਹੈ ਅਤੇ ਕਾਨੂੰਨ ਰੱਦ ਕਰਾਉਣ ਲਈ ਲੋਕ ਆਖਰੀ ਦਮ ਤੱਕ ਲੜਨਗੇ। ਅਖੀਰ ਵਿੱਚ ਮੋਦੀ ਅਤੇ ਕਾਰਪੋਰੇਟਾਂ ਦੇ ਪੁਤਲੇ ਨੂੰ ਫੂਕਿਆ ਗਿਆ ਸਟੇਜ ਦੀ ਕਾਰਵਾਈ ਹਰਨੇਕ ਸਿੰਘ ਡੇਮਰੂ ਨੇ ਨਿਭਾਈ ਅਤੇ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਲੋਕਾਂ ਨੇ ਭਾਗ ਲਿਆ।


