ਆਸਟ੍ਰੇਲੀਆ ਨੇ ਵਿਦਿਆਰਥੀਆਂ ਲਈ ਖੋਲ੍ਹੇ 5.5 ਬੈਂਡ ਤੇ ਵੀਜ਼ੇ --ਮੈਨੇਜਿੰਗ ਡਾਇਰੈਕਟਰ ਦੇਵਪ੍ਰਿਆ ਤਿਆਗੀ

ਮੋਗਾ, 24 ਅਕਤੂਬਰ (ਜਸ਼ਨ) :  ਰਾਈਟ ਵੇ ਏਅਰਲਿੰਕਸ ਦੇ ਮੈਨੇਜਿੰਗ  ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਸਟ੍ਰੇਲੀਆ ਦੀ ਪਿਛਲੇ 6 ਮਹੀਨੇ ਤੋਂ ਬੰਦ ਪਈ ਐਮਬੈਸੀ  ਮੁੜ ਤੋਂ ਕਾਰਜਸ਼ੀਲ ਹੋ ਗਈ ਹੈ ।ਇਸੇ ਕਰਕੇ  ਰਾਈਟ ਵੇ ਏਅਰਲਿੰਕਸ ਨੇ ਆਸਟ੍ਰੇਲੀਆ ਲਈ ਅਨਮੋਲ ਨੇਗੀ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਹੈ ।ਉਹਨਾਂ ਦੱਸਿਆ ਕਿ  ਅਨਮੋਲ ਨੇ 2019 ਵਿਚ 12ਵੀਂ ਜਮਾਤ ਪਾਸ ਕੀਤੀ ਸੀ ਤੇ ਹੁਣ ਬੈਚਲਰ ਇਨ ਇੰਨਫਰਮਏਸ਼ਨ ਲਈ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਜੇ ਕੋਈ ਵਿਦਿਆਰਥੀ ਫਰਵਰੀ 2021 ਇੰਨਟੇਕ ਲਈ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਉਹ ਤੁਰੰਤ ਰਾਈਟ ਵੇ ਏਅਰਲਿੰਕਸ ਦੇ ਦਫਤਰ ਵਿਖੇ ਆਪਣੇ ਡਾਕੂਮੈਂਟਸ ਜਮਾਂ ਕਰਵਾਵੇ ਤਾਂ ਕਿ ਉਸ ਨੂੰ ਇਕ ਹਫਤੇ ਵਿਚ ਆਫ਼ਰ ਲੈੱਟਰ  ਦਿਵਾਇਆ ਜਾ ਸਕੇ ਅਤੇ ਉਹ ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਿਲ ਕਾਰਨ ਦਾ ਆਪਣੇ ਸੁਪਨਾ ਸਾਕਾਰ ਕਰ ਸਕੇ।
                        ਰਾਈਟ ਵੇ ਏਅਰਲਿੰਕਸ ਦੇ ਮੈਨੇਜਿੰਗ  ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਮੌਜੂਦਾ ਸਮੇਂ ਵਿਚ ਆਸਟ੍ਰੇਲੀਆ ਦੀਆਂ ਬਹੁਤੀਆਂ ਯੂਨੀਵਰਸਟੀਆਂ ਤੇ ਕਾਲਿਜ 20 ਤੋਂ 40 ਪ੍ਰਤੀਸ਼ਤ ਤਕ ਵਜ਼ੀਫਾ ਵੀ ਦੇ ਰਹੀਆਂ ਨੇ ਇਸ ਕਰਕੇ ਇਸ ਸੁਨਹਿਰੇ ਮੌਕੇ ਦਾ  ਲਾਹਾ ਵਿਦਿਆਰਥੀਆਂ ਨੂੰ ਜ਼ਰੂਰ ਲੈਣਾ ਚਾਹੀਦਾ ਹੈ।