ਵਿਧਾਇਕ ਡਾ.ਹਰਜੋਤ ਕਮਲ ਨੇ ਦੁਸਹਿਰੇ ‘ਤੇ ਮੋਗਾ ਵਾਸੀਆਂ ਨੂੰ ਦਿੱਤੀਆਂ ਵਧਾਈਆਂ

 ਮੋਗਾ  24 ਅਕਤੂਬਰ (ਜਸ਼ਨ) :ਮੋਗਾ  ਦੇ ਵਿਧਾਇਕ  ਡਾ.ਹਰਜੋਤ ਕਮਲ ਨੇ ਦੁਸਹਿਰੇ ਦੇ ਤਿਉਹਾਰ  ‘ਤੇ ਸਮੂਹ ਪੰਜਾਬ ਵਾਸੀਆਂ ਖਾਸ ਕਰ ਮੋਗਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ ।ਭਿਆਨਕ ਸੜਕ ਹਾਦਸੇ ਉਪਰੰਤ ਰਾਜੀਵ ਹਸਪਤਾਲ ਮੋਗਾ ਵਿਖੇ ਜ਼ੇਰੇ ਇਲਾਜ ਡਾ.ਹਰਜੋਤ ਕਮਲ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਦੁਸਹਿਰਾ ਸੱਚ ਦੀ ਬੁਰਾਈ ’ਤੇ ਅਟਲ ਜਿੱਤ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਇਸ  ਤਿਉਹਾਰ ਨੂੰ  ਧਰਮ ,ਫਿਰਕਾ ਅਤੇ ਜਾਤਪਾਤ  ਤੋਂ ਉਪਰ ਉੱਠ ਕੇ ਭਾਈਚਾਰਕ ਸਾਂਝ, ਏਕਤਾ ਅਤੇ ਆਪਸੀ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਧਾਰਮਿਕ ਅਕੀਦੇ ਅਨੁਸਾਰ ਰਲ ਮਿਲ ਕੇ ਮਨਾਉਣਾਂ ਚਾਹੀਦਾ ਹੈ। ਉਹਨਾਂ ਆਖਿਆ ਕਿ ਉਹ ਮੋਗਾ ਵਾਸੀਆਂ  ਦੀ ਖੁਸ਼ਹਾਲੀ ਅਤੇ ਸੁਨਹਿਰੇ  ਭਵਿੱਖ ਦੀ ਕਾਮਨਾ ਕਰਦੇ ਹਨ  । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ