ਹਾਦਸੇ ਵਿਚ ਮਨੀਸ਼ਾ ਗੁਲਾਟੀ ਜ਼ਖਮੀ,ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਗੱਡੀ ਨਾਲ ਟਕਰਾਇਆ ਅਵਾਰਾ ਪਸ਼ੂ

Tags: 

ਅੰਮ੍ਰਿਤਸਰ, 24 ਅਕਤੂਬਰ (ਰਾਮਸ਼ਰਨਜੀਤ ਸਿੰਘ ) :  ਅੰਮ੍ਰਿਤਸਰ ਜਲੰਧਰ ਰੋਡ ਤੇ ਪਿੰਡ ਚੌਹਾਨ  ਨੇੜੇ ਹੋਏ ਹਾਦਸੇ ਵਿਚ  ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ, ਉਨ੍ਹਾਂ ਦੇ ਪਤੀ ਮੁਕੇਸ਼ ਗੁਲਾਟੀ ਅਤੇ ਬੇਟੇ ਨਕੁਲ ਗੁਲਾਟੀ ਜ਼ਖਮੀ ਹੋ ਗਏ ।'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨੂੰ  ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹਨਾਂ ਦੀ ਕਾਰ  ਪਿੰਡ ਚੌਹਾਨ  ਕੋਲ ਅੰਮ੍ਰਿਤਸਰ ਜਲੰਧਰ ਰੋਡ ਤੇ ਜਾ ਰਹੀ ਸੀ ਅਤੇ ਅੱਗਿਓਂ ਇਕ ਅਵਾਰਾ ਪਸ਼ੂ ਆ ਗਿਆ । ਇਸ ਹਾਦਸੇ ਵਿੱਚ ਸ੍ਰੀਮਤੀ ਮਨੀਸ਼ਾ ਗੁਲਾਟੀ  ਦੀ ਗੱਡੀ ਪੂਰੀ ਤਰ੍ਹਾਂ ਚਕਨਾਚੂਰ  ਹੋ ਗਈ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ