ਹਸਪਤਾਲ ‘ਚ ਜ਼ੇਰੇ ਇਲਾਜ ਵਿਧਾਇਕ ਡਾ: ਹਰਜੋਤ ਕਮਲ ਦੀ ਮਿਜਾਜ਼ਪੁਰਸ਼ੀ ਲਈ ਵੱਖ ਵੱਖ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਦਾ ਨਿਰੰਤਰ ਆਉਣਾ ਜਾਰੀ
*************ਮੈਨੂੰ ਚਾਹੁੰਣ ਵਾਲੇ ਪੰਜਾਬੀਆਂ ਦੀਆਂ ਦੁਆਵਾਂ ਸਦਕਾ ਭਿਆਨਕ ਸੜਕ ਹਾਦਸੇ ‘ਚੋਂ ਮੈਂ ,ਮੇਰਾ ਪੁੱਤਰ ਤੇ ਸਾਥੀ ਵਿਨੋਦ ਬਾਂਸਲ ਬਾਲ ਬਾਲ ਬਚੇ : ਵਿਧਾਇਕ ਡਾ: ਹਰਜੋਤ ਕਮਲ,,,,,,,,,,,,,,,,,,,,,,,
ਮੋਗਾ,24 ਅਕਤੂਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਅਤੇ ਚੇਅਰਮੈਨ ਵਿਨੋਦ ਬਾਂਸਲ ਨੂੰ ਪੇਸ਼ ਆਏ ਹਾਦਸੇ ਉਪਰੰਤ ਮੋਗਾ ਦੇ ਰਾਜੀਵ ਹਸਪਤਾਲ ਵਿਚ ਉਹ ਜ਼ੇਰੇ ਇਲਾਜ ਹਨ ਜਿਥੇ ਉਹਨਾਂ ਦੀ ਮਿਜਾਜ਼ਪੁਰਸ਼ੀ ਲਈ ਵੱਖ ਵੱਖ ਰਾਜਸੀ ,ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਵੱਲੋਂ ਲਗਾਤਾਰ ਆਉਣਾ ਜਾਰੀ ਹੈ ਉੱਥੇ ਆਮ ਲੋਕ ਵੀ ਵਿਧਾਇਕ ਡਾ: ਹਰਜੋਤ ਕਮਲ ਅਤੇ ਵਿਨੋਦ ਬਾਂਸਲ ਨੂੰ ਮਿਲਣ ਅਤੇ ਛੇਤੀ ਤੰਦਰੁਸਤ ਹੋਣ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਨਿਰੰਤਰ ਹਸਪਤਾਲ ਪਹੁੰਚ ਰਹੇ ਨੇ। ਬੇਸ਼ੱਕ ਪਿਛਲੇ ਦਿਨੀਂ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵੀਡੀਓ ਮੈਸੇਜ ਰਾਹੀਂ ਉਹਨਾਂ ਆਪਣੇ ਚਾਹੁੰਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਉਹ ਉਹਨਾਂ ਨੂੰ ਉਸ ਸਮੇਂ ਹੀ ਮਿਲਣ ਆਉਣ ਜਦੋਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇ ਅਤੇ ਉਹ ਆਪਣੇ ਘਰ ਪਹੁੰਚ ਜਾਣ ਪਰ ਇਸ ਦੇ ਬਾਵਜੂਦ ਡਾ: ਹਰਜੋਤ ਦੇ ਚਾਹੁੰਣ ਵਾਲਿਆਂ ਦੇ ਹਸਪਤਾਲ ਆਉਣ ਵਿਚ ਕੋਈ ਕਮੀ ਨਹੀਂ ਆਈ ਅਤੇ ਸਾਰਾ ਦਿਨ ਵਿਧਾਇਕ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਡਾ: ਹਰਜੋਤ ਕਮਲ ਨੇ ਅੱਜ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਿਨਾਂ ਭਿਆਨਕ ਇਹ ਹਾਦਸਾ ਸੀ ਉਸ ਹਾਦਸੇ ਵਿਚੋਂ ਉਹ ਖੁਦ ਚੇਅਰਮੈਨ ਵਿਨੋਦ ਬਾਂਸਲ ਅਤੇ ਉਹਨਾਂ ਦੇ ਸਪੁੱਤਰ ਨੂੰ ਕੋਈ ਗੰਭੀਰ ਸੱਟ ਨਾ ਲੱਗਣ ਦਾ ਕਾਰਨ ਇਹੀ ਹੈ ਕਿ ਮੋਗਾ ਵਾਸੀ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਉਹਨਾਂ ਦੇ ਚਾਹੁੰਣ ਵਾਲੇ ਖਾਸਕਰ ਮਜ਼ੁਰਗ ਮਾਤਾਵਾਂ ਉਹਨਾਂ ਦੀ ਲੰਬੀ ਉਮਰ ਲਈ ਹਮੇਸ਼ਾ ਦੁਆਵਾਂ ਕਰਦੀਆਂ ਰਹਿੰਦੀਆਂ ਨੇ। ਉਹਨਾਂ ਆਖਿਆ ਕਿ ਹੁਣ ਵੀ ਇਹਨਾਂ ਦੁਆਵਾਂ ਸਦਕਾ ਹੀ ਉਹ ਅਤੇ ਵਿਨੋਦ ਬਾਂਸਲ ਛੇਤੀ ਸਿਹਤਯਾਬ ਹੋ ਕੇ ਮੁੜ ਤੋਂ ਪਹਿਲਾਂ ਵਾਂਗ ਆਪਣੇ ਵੱਡੇ ਪਰਿਵਾਰ ਦੀ ਸੇਵਾ ਵਿਚ ਜੁੱਟ ਜਾਣਗੇ। ਡਾ: ਹਰਜੋਤ ਦੇ ਹਸਪਤਾਲ ਦਾਖਲ ਹੋਣ ਉਪਰੰਤ ਪਿਛਲੇ ਦੋ ਦਿਨਾਂ ਦੌਰਾਨ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ, ਸੁਨੀਲ ਜਾਖੜ ਪੰਜਾਬ ਪ੍ਰਧਾਨ, ਸੰਤੋਸ਼ ਚੌਧਰੀ ਸਾਬਕਾ ਮੰਤਰੀ ਭਾਰਤ ਸਰਕਾਰ, ਕੈਬਨਿਟ ਮੰਤਰੀ ਮਨਪ੍ਰੀਤ ਬਾਦਲ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ,ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਫੋਨ ’ਤੇ ਡਾ: ਹਰਜੋਤ ਕਮਲ ਦੀ ਸਿਹਤਯਾਬੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਪੰਜਾਬ ਦੇ ਤਕਰੀਬਨ ਸਾਰੇ ਵਿਧਾਇਕਾਂ ਨੇ ਫੋਨ ’ਤੇ ਵਿਧਾਇਕ ਦਾ ਹਾਲਚਾਲ ਪੁੱਛਿਆ ।
ਸੰਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਜਸਟਿਸ ਮਹਿਤਾਬ ਸਿੰਘ ਗਿੱਲ ਸੇਵਾ ਮੁਕਤ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਿਧਾਇਕ, ਵਿਧਾਇਕ ਦਰਸ਼ਨ ਬਰਾੜ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਇੰਦਰਜੀਤ ਸਿੰਘ ਜ਼ੀਰਾ, ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ , ਸਾਬਕਾ ਡੀ ਜੀ ਪੀ ਪਰਮਦੀਪ ਸਿੰਘ ਗਿੱਲ, ਰਵੀ ਗਰੇਵਾਲ, ਚੇਅਰਮੈਨ ਰਜਿੰਦਰ ਪਾਲ ਸਿੰਘ ਗਿੱਲ ਸਿੰਘਾਵਾਲਾ, ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਨਵਦੀਪ ਸੰਘਾ, ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ, ਦਵਿੰਦਰ ਸਿੰਘ ਰਣੀਆ,ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ,ਚੇਅਰਮੈਨ ਰਵਿੰਦਰ ਗੋਇਲ ਸੀ ਏ, ਜਗਸੀਰ ਸਿੰਘ ਸੀਰਾ ਚੱਕਰ,ਹਨੀ ਸੋਢੀ ਮੈਂਬਰ ਮਾਰਕੀਟ ਕਮੇਟੀ ,ਸੈਕਟਰੀ ਵਜ਼ੀਰ ਸਿੰਘ , ਕਮਲਜੀਤ ਕੌਰ ਧੱਲੇਕੇ, ਸਰਪੰਚ ਰਣਧੀਰ ਸਿੰਘ ਦੌਲਤਪੁਰਾ ਉੱਚਾ, ਗੁਰਤੇਜ ਸਿੰਘ ਖੁਖਰਾਣਾ, ਕਿੰਦਰ ਡਗਰੂ ਬਲਾਕ ਪ੍ਰਧਾਨ, ਸੁਖਜਿੰਦਰ ਸਿੰਘ ਸਰਪੰਚ ਡਗਰੂ, ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਜਸਵਿੰਦਰ ਸਿੰਘ ਕਾਕਾ ਲੰਢੇਕੇ,ਹਿੰਮਤ ਸਿੰਘ ਜੱਬਲ,ਨਿਰਮਲ ਸਿੰਘ ਮੀਨੀਆ, ਰਾਜ ਕੌਰ, ਜਗਦੀਪ ਸਿੰਘ ਸੀਰਾ ਲੰਢੇਕੇ, ਦੀਸ਼ਾ ਸਰਪੰਚ, ਰਮਨ ਮੱਕੜ, ਸਾਹਿਲ ਅਰੋੜਾ, ਗੁਰਮਿੰਦਰ ਬਬਲੂ, ਜਸਪ੍ਰੀਤ ਸਿੰਘ ਵਿੱਕੀ ਸਰਪੰਚ,ਜਤਿੰਦਰ ਅਰੋੜਾ,ਸੰਜੀਵ ਬੱਠਲਾ, ਸੁਖਵਿੰਦਰ ਸਿੰਘ ਆਜ਼ਾਦ, ਜਗਰਾਜ ਸਿੰਘ ਜੱਗਾ ਰੌਲੀ,ਜਸਵਿੰਦਰ ਸਿੰਘ ਕਾਕਾ ਲੰਢੇਕੇ, ਪ੍ਰਵੀਨ ਮੱਕੜ,ਗੁਰਪ੍ਰੀਤਮ ਸਿੰਘ ਚੀਮਾ,ਆਤਮਾ ਸਿੰਘ, ਅਮਰਜੀਤ ਅੰਬੀ, ਬਿੱਟੂ ਫਿਲਟਰਾਂ ਵਾਲੇ,ਜਗਦੀਪ ਜੱਗੂ , ਗੌਰਵ ਗਰਗ, ਕਾਲਾ ਧੱਲੇਕੇ , ਭੋਲਾ ਰੰਡਿਆਲਾ, ਭਾਰਤ ਭੂਸ਼ਣ ਟੀਟੂ, ਪ੍ਰਵੀਨ ਪੀਨਾ, ਰਾਜੀਵ ਕੁਮਾਰ ਲਾਲਾ, ਐੱਮ ਸੀ ਅਸ਼ੋਕ ਧਮੀਜਾ, ਸੰਜੀਵ ਅਰੋੜਾ, ਪਵਿੱਤਰ ਢਿੱਲੋਂ, ਭਾਨੂੰ ਪ੍ਰਤਾਪ, ਗੁਰਮੀਤ ਮੀਤਾ, ਸ਼ਿੰਦਰ ਬਰਾੜ, ਤਰਸੇਮ ਐੱਮ ਸੀ, ਅਸ਼ਵਨੀ ਮੱਟੂ, ਵਿਜੇ ਖੁਰਾਨਾ, ਕਸ਼ਮੀਰ ਸਿੰਘ, ਕੁਲਵਿੰਦਰ ਕੌਰ, ਸੁਖਦੇਵ ਸਿੰਘ, ਕਰਨ ਧਾਲੀਵਾਲ, ਬਲਵੰਤ ਪੰਮਾ, ਤਰਸੇਮ ਲਾਲ ਬਿੱਟੂ, ਅਮਰਜੀਤ ਸਿੰਘ, ਅਰੁਨ ਕੁਮਾਰ, ਨਰਿੰਦਰ ਬਾਲੀ , ਜਸਪ੍ਰੀਤ ਸਿੰਘ, ਮਨਦੀਪ ਸਿੰਘ, ਦੀਪਕ ਭੱਲਾ, ਡਾ ਨਵੀਨ ਸੂਦ, ਡਾ: ਦਰਸ਼ਨ ਲਾਲ, ਲਖਵੀਰ ਲੱਖਾ, ਗੁਰਮਿੰਦਰ ਲਾਡੀ, ਸੁਨੀਲ ਜੋਇਲ ਭੋਲਾ, ਰਵਿੰਦਰ ਬਜਾਜ, ਕੁਲਵਿੰਦਰ ਸਿੰਘ,ਟੀਟੂ, ਜਗਦੀਪ ਸ਼ਰਮਾ, ਖੁਸ਼ਵੰਤ ਰਾਏ ਜੋਸ਼ੀ , ਜੱਗਾ ਪੰਡਿਤ ਧੱਲੇਕੇ ਤੋਂ ਇਲਾਵਾ ਮੋਗਾ ਦੇ ਸਾਬਕਾ ਕੌਂਸਲਰ, ਵਾਰਡ ਇੰਚਾਰਜ, ਪਿੰਡਾਂ ਦੇ ਸਰਪੰਚ,ਪੰਚ, ਪੱਤਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿੱਜੀ ਤੌਰ ’ਤੇ ਵਿਧਾਇਕ ਡਾ: ਹਰਜੋਤ ਕਮਲ ਨੂੰ ਹਸਪਤਾਲ ਵਿਚ ਮਿਲਣ ਪੁੱਜੇ ਅਤੇ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਵਿਧਾਇਕ ਡਾ: ਹਰਜੋਤ ਕਮਲ ਗੰਭੀਰ ਜਖਮੀ ਹੋਣ ਦੇ ਬਾਵਜੂਦ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਆਪਣੇ ਚਾਹੁੰਣ ਵਾਲਿਆਂ ਨੂੰ ਮਿਲਦੇ ਰਹਿੰਦੇ ਹਨ ਪਰ ਅਖੀਰ ਉਹਨਾਂ ਦਾ ਇਲਾਜ ਕਰ ਰਹੇ ਡਾ: ਰਾਜੀਵ ਦੀ ਅਪੀਲ ’ਤੇ ਬੜੀ ਮੁਸ਼ਕਿਲ ਨਾਲ ਰਾਤ 8 ਵਜੇ ਤੋਂ ਬਾਅਦ ਵਿਧਾਇਕ ਨੂੰ ਮਿਲਣ ਵਾਲਿਆਂ ਨੂੰ ਬੇਨਤੀ ਕਰਕੇ ਅਗਲੇ ਦਿਨ ਮਿਲਣ ਲਈ ਵਾਪਸ ਭੇਜਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਦੇ ਪੱਟ ਦੀ ਹੱਡੀ ਕਰੈਕ ਹੋਣ ਕਾਰਨ ਉਹਨਾਂ ਦੀ ਸਰਜਰੀ ਕੀਤੀ ਗਈ ਹੈ ,ਇਸ ਕਰਕੇ ਇਨਫੈਕਸ਼ਨ ਤੋਂ ਬਚਣ ਲਈ ਹਾਲ ਦੀ ਘੜੀ ਡਾਕਟਰਾਂ ਵੱਲੋਂ ਚੇਅਰਮੈਨ ਬਾਂਸਲ ਦੇ ਕਮਰੇ ਵਿਚ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ