ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਫੈਸਲੇ ਮੁਤਾਬਕ ਕੀਤੀ ਗਈ ਗੇਟ ਰੈਲੀ

ਮੋਗਾ,20 ਅਕਤੂਬਰ (ਜਸ਼ਨ): ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਫੈਸਲੇ ਮੁਤਾਬਕ ਪੰਜਾਬ ਰੋਡਡੇਜ਼ ਮੋਗਾ ਡਿਪੂ ਦੇ ਗੇਟ ਉੱਪਰ ਸਾਂਝੀ ਗੇਟ ਰੈਲੀ ਕੀਤੀ ਗਈ। ਐਕਸ਼ਨ ਕਮੇਟੀ ਦੇ ਮੈਂਬਰਾਂ ਕਾਮਰੇਡ ਜਗਦੀਸ਼ ਸਿੰਘ ਚਾਹਲ, ਬਲਜਿੰਦਰ ਸਿੰਘ ਬਰਾੜ ਅਤੇ ਰਛਪਾਲ ਸਿੰਘ ਮੌਜਗੜ੍ਹ ਨੇ ਕਿਹਾ ਕਿ ਪੰਜਾਬ ਰੋਡਵੇਜ਼ / ਪਨਬੱਸ ਨੂੰ ਪੀ.ਆਰ.ਟੀ.ਸੀ. ਵਿੱਚ ਸ਼ਾਮਲ ਕਰਨ ਦੀਆਂ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀਆ ਚਾਲਾਂ ਨੂੰ ਟ੍ਰਾਂਸਪੋਰਟ ਦਾ ਸਮੁੱਚਾ ਕਾਮਾ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਜੇਕਰ ਪੰਜਾਬ ਸਰਕਾਰ ਨੇ ਟ੍ਰਾਂਸਪੋਰਟ ਕਾਮਿਆਂ ਦੇ ਹਿਤਾਂ ਦੇ ਖਿਲਾਫ਼ ਕੋਈ ਫੈਸਲਾ ਕੀਤਾ ਤਾਂ ਇਹ ਕਾਮਾ ਕਦੀ ਬਰਦਾਸ਼ਤ ਨਹੀਂ ਕਰੇਗਾ ਭਾਵੇਂ ਉਸਨੂੰ ਕਿਸੇ ਵੀ ਹੱਦ ਤੱਕ ਅੰਦੋਲਨ ਕਰਨਾ ਪਵੇ। ਕਰਜ਼ਾ ਮੁਕਤ ਬੱਸਾਂ ਜੋ ਕਰਜ਼ੇ ਖਤਮ ਹੋਣ ਸਮੇਂ ਰੋਡਵੇਜ਼ ਵਿੱਚ ਸ਼ਾਮਲ ਕਰਨੀਆਂ ਬਣਦੀਆਂ ਹਨ ਉਹਨਾਂ ਨੂੰ ਲੰਬਾ ਸਮਾਂ ਰੋਡਵੇਜ਼ ਵਿੱਚ ਸ਼ਾਮਲ ਨਾ ਕਰਕੇ ਫਿਰ ਘਾਟੇ ਦਾ ਸਿਹਰਾ ਪੰਜਾਬ ਰੋਡਵੇਜ਼ ਸਿਰ ਮੜ੍ਹਨਾ ਬਰਦਾਸ਼ਤ ਯੋਗ ਨਹੀਂ ਹੈ ਇਸ ਕਰਕੇ ਮੰਗ ਕੀਤੀ ਗਈ ਕਿ ਕਰਜ਼ਾ ਮੁਕਤ ਬੱਸ ਸਮੇਂ-ਸਿਰ ਅਤੇ ਸਮੇਤ ਸਟਾਫ਼ ਪੰਜਾਬ ਰੋਡਵੇਜ਼ ਵਿੱਚ ਸ਼ਾਮਲ ਕੀਤੀ ਜਾਵੇ। ਨਜਾਇਜ਼ ਓਪਰੇਸ਼ਨ ਮਹਿਕਮੇ ਅਤੇ ਪੰਜਾਬ ਸਰਕਾਰ ਨੂੰ ਵੱਡਾ ਖੋਰਾ ਲਗਾ ਰਹੀ ਹੈ। ਰਾਜਨੀਤਕ ਦਬਾਅ ਸਦਕਾ ਟ੍ਰਾਂਸਪੋਰਟ ਦੇ ਉੱਚ ਅਧਿਕਾਰੀਆਂ, ਜਿਹਨਾਂ ਦੀ ਡਿਉਟੀ ਸਪੈਸ਼ਲ ਓਪਰੇਸ਼ਨ ਨੂੰ ਰੋਕਣ ਦੀ ਬਣਦੀ ਹੈ, ਰਾਜਸੀ ਦਬਾਅ ਸਦਕਾ ਇਸ ਸਪੈਸ਼ਲ ਓਪਰੇਸ਼ਨ ਨਹੀਂ ਰੋਕ ਰਹੇ। ਇਹ ਸਪੈਸ਼ਨ ਓਪਰੇਸ਼ਨ ਬਿਨਾਂ ਕਿਸੇ ਰਾਜਸੀ ਦਬਾਅ ਦੇ ਰੋਕੀ ਜਾਵੇ। ਟਾਈਮ ਟੇਬਲ ਜੋ ਲੰਬੇ ਸਮੇਂ ਤੋਂ ਨਵੇਂ ਨਹੀਂ ਬਣੇ ਉਹ ਇਕਸਾਰਤਾ ਦੇ ਲਿਹਾਜ ਨਾਲ ਸ਼ਿਫ਼ਟਾਂ ਮੁਤਾਬਕ ਜਲਦੀ ਟਾਈਮ ਟੇਬਲ ਬਣਾਏ ਜਾਣ। ਓਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਲੁਧਿਆਣੇ ਮੀਟਿੰਗ ਦੇ ਫੈਸਲੇ ਮੁਤਾਬਕ 20 ਅਕਤੂਬਰ ਦੀਆਂ ਰੈਲੀਆ ਤੋਂ ਬਾਅਦ 27 ਅਕਤੂਬਰ ਨੂੰ ਜ਼ੋਨਲ ਰੈਲੀ ਲੁਧਿਆਣੇ 4 ਨਵੰਬਰ ਦੀ ਜ਼ੋਨਲ ਰੈਲੀ ਜਲੰਧਰ ਅਤੇ 12 ਨਵੰਬਰ ਦੀ ਜ਼ੋਨਲ ਰੈਲੀ ਅੰਮਿ੍ਰਤਸਰ ਵਿੱਚ ਕੀਤੀ ਜਾਵੇਗੀ। ਜਿਸ ਵਿੱਚ 6-6 ਡਿਪੂਆਂ ਅਤੇ ਜਥੇਬੰਦੀਆਂ ਵੱਲੋਂ ਸਟੇਟ ਦੀ ਲੀਡਰਸ਼ਿਪ ਹਾਜ਼ਰ ਹੋਵੇਗੀ। ਜੇਕਰ ਫਿਰ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਰੋਡਵੇਜ਼ / ਪਨਬੱਸ ਸਾ ਕਾਮਾ 26 ਨਵੰਬਰ ਨੂੰ ਇੱਕ ਦਿਨ ਦੀ ਹੜਤਾਲ ਕਰਨ ਲਈ ਮਜ਼ਬੂਰ ਹੋਵੇਗਾ। ਅੱਜ ਦੀ ਗੇਟ ਰੈਲੀ ਵਿੱਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੂਬਾ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਏਟਕ ਵੱਲੋਂ ਗੁਰਜੰਟ ਸਿੰਘ ਕੋਕਰੀ, ਜਗਪਾਲ ਸਿੰਘ, ਮਨਦੀਪ ਸਿੰਘ, ਕਰਮਚਾਰੀ ਦਲ ਵੱਲੋਂ ਦਪਿੰਦਰ ਸਿੰਘ, ਪ੍ਰਦੀਪ ਸਿੰਘ, ਇੰਟਕ ਵੱਲੋਂ ਸੱਤਪਾਲ ਭਿੰਡਰ ਅਤੇ ਖੁਸ਼ਪਾਲ ਸਿੰਘ ਆਗੂ ਅਤੇ ਵਰਕਰਜ਼ ਹਾਜ਼ਰ ਹੋਏ।ਸਟੇਜ ਦੀ ਭੂਮਿਕਾ ਸੁਰਿੰਦਰ ਸਿੰਘ ਬਰਾੜ ਨੇ ਨਿਭਾਈ।