ਚੋਰੀ ਦੇ ਸੋਨੇ ਸਮੇਤ ਚੋਰ ਚੜ੍ਹਿਆ ਜੈਤੋ ਪੁਲਿਸ ਅੜਿੱਕੇ

ਮੋਗਾ,20 ਅਕਤੂਬਰ (ਜੈਤੋ/ ਮਨਜੀਤ ਸਿੰਘ ਢੱਲਾ): - ਬੀਤੇ ਦਿਨੀਂ ਪਿੰਡ ਰਾਮੂਵਾਲਾ (ਡੇਲਿਆਂਵਾਲੀ) ਤੋਂ ਇਕ ਵਿਅਕਤੀ ਦੇ ਘਰੋਂ ਸੋਨਾ ਚੋਰੀ ਹੋ ਗਿਆ ਸੀ ਜਿਸ ਦੀ ਸੂਚਨਾ ਜੈਤੋ ਪੁਲਿਸ ਨੂੰ ਦਿੱਤੀ ਗਈ ਸੀ। ਅੱਜ ਇਥੋਂ ਦੀ ਪੁਲਿਸ ਪਾਰਟੀ ਨੇ ਕੁੱਝ ਸਮੇਂ ਵਿੱਚ ਹੀ ਚੋਰੀ ਦੀ ਘਟਨਾ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ, ਜੈਤੋ ਥਾਣੇ ਦੇ ਪੁਲਿਸ ਸਬ- ਇੰਸਪੈਕਟਰ ਬਿਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਾਮੂਵਾਲਾ (ਡੇਲਿਆਂਵਾਲੀ) ਨੇ ਆਪਣੇ ਘਰ ਵਿੱਚ ਸਤਪਾਲ ਸਿੰਘ ਉਰਫ (ਬੱਬੀ) ਪੁੱਤਰ ਹੀਰਾ ਲਾਲ ਵਾਸੀ ਜੈਤੋ ਨੂੰ ਫਲੈਕਸ ਵਾਲ ਪੇਪਰ ਦਾ ਕੰਮ ਕਰਨ ਲਈ ਆਪਣੇ ਘਰ ਲਗਾਇਆ ਗਿਆ ਸੀ ਜਿਸ ਵੱਲੋਂ ਘਰ ਵਿੱਚ ਬਣੇ ਰੋਸ਼ਨਦਾਨ ਵਿੱਚ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪੀੜਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਚੋਰੀ ਹੋਇਆ 8 ਤੋਲੇ ਸੋਨਾ ਦੇ ਗਹਿਣੇ ਜਿਸ ਦੀ ਤਕਰੀਬਨ ਕੀਮਤ ਅੰਦਾਜ਼ਾ ਮਾਰਕਿਟ ਵਿੱਚ 4 ਲੱਖ ਰੁਪਏ ਦੇ ਲਗਭਗ ਹੈ। ਜੋ ਕਿ ਘਰੋਂ ਸੋਨਾ ਚੋਰੀ ਹੋ ਗਿਆ ਸੀ ਤੇ ਪੁਲਿਸ ਨੇ ਚੋਰ ਨੂੰ ਸੋਨੇ ਦੇ ਗਹਿਣੇ ਸਮੇਤ ਕਾਬੂ ਕਰਕੇ ਏ.ਐਸ.ਆਈ ਗੁਰਵਿੰਦਰ ਸਿੰਘ ਵੱਲੋਂ ਬੜੀ ਹੀ ਬਰੀਕੀ ਨਾਲ ਜਾਂਚ ਕਰਨ ਉਪਰੰਤ ਉਕਤ ਵਿਅਕਤੀ ਪਾਸੋਂ ਉਸ ਦੇ ਘਰ ਵਿੱਚੋਂ ਸੋਨਾ ਬਰਾਮਦ ਕਰ ਲਿਆ ਗਿਆ ਫੜੇ ਗਏ ਵਿਅਕਤੀ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਕਤ ਵਿਅਕਤੀ ਦੇ ਖਿਲਾਫ ਥਾਣਾ ਜੈਤੋ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਵਿਅਕਤੀ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਨੇ ਦੋ ਦਿਨਾਂ ਜੁਡੀਸੀਅਲ ਰਿਮਾਂਡ ਲਈ ਭੇਜ ਦਿੱਤਾ ਗਿਆ ਜਿਸ ਨੂੰ ਅੱਜ ਪੇਸ ਕੀਤਾ ਜਾਵੇਗਾ ।


