ਪੰਜਾਬ ਸਰਕਾਰ ਨੇ ਕਰਜਾਈ ਲੋਕਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਵਾਲ਼ਿਆਂ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਕੀਤੀ: ਬਲਕਰਨ ਮੋਗਾ

Tags: 

ਮੋਗਾ, 19 ਅਕਤੂਬਰ (ਜਸ਼ਨ) :ਪੇਂਡੂ ਤੇ ਸ਼ਹਿਰੀ ਗਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ ਦੀ ਮੁਆਫੀ, ਬੇਥਾਹ ਭੇਜੇ ਬਿੱਜਲੀ ਬਿੱਲਾਂ ਦੀ ਮੁਆਫੀ ਤੇ ਕਿਸਾਨ ਮਜ਼ਦੂਰ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਏ ਜਾਣ ਨੂੰ ਲੈਕੇ ਔਰਤ ਕਰਜ਼ਾ ਮੁਕਤੀ ਅੰਦੋਲਨ ਤਹਿਤ ਕੈਪਟਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਪੁਤਲਾ ਬੱਸ ਸਟੈਂਡ ਮੋਗਾ ਵਿਖੇ ਫੂਕਿਆ ਗਿਆ ।ਇਸ ਮੌਕੇ ਸੰਬੋਧਨ ਕਰਦਿਆਂ  ਪ੍ਰਗਤੀਸ਼ੀਲ ਮੰਚ ਪੰਜਾਬ ਦੇ ਪ੍ਰਧਾਨ ਬਲਕਰਨ ਮੋਗਾ , ਜਿਲਾ ਪ੍ਰਧਾਨ ਅਮਨਦੀਪ ਸਿੰਘ ਸਿੰਘਾਂ ਵਾਲਾ,ਜਿਲਾ ਸਕੱਤਰ ਨਵਜੋਤ ਸਿੰਘ ਜੋਗੇਵਾਲਾ,ਜਿਲਾ ਆਗੂ ਅਮਰੀਕ ਸਿੰਘ ਖੁਖਰਾਣਾ ,ਹਰਜੀਤ ਕੋਰ ਬੁਕਣਵਾਲਾ ਆਦਿ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਤੇ ਮਾਈਕਰੋ ਫਾਇਨਾਂਸ ਕੰਪਨੀਆਂ ਨੂੰ ਫਾਇਦਾ ਪੁਹੰਚਾਉਣ ਤੇ ਆਮ ਲੋਕਾਂ ਦੀਆਂ ਜੇਬਾਂ ਤੇ ਡਾਕੇ ਮਾਰਨ ਵਾਲੀਆਂ ਨੀਤੀਆਂ ਅਪਣਾ ਰਹੀ ਹੈ। ਕੈਪਟਨ ਸਰਕਾਰ ਵੀ ਆਪਣੇ ਵਾਅਦੇ ਤਹਿਤ ਗਰੀਬ ਔਰਤਾਂ ਦਾ ਕਰਜ਼ਾ ਮੁਆਫ਼ ਕਰਨ ਚ ਫੇਲ ਸਾਬਿਤ ਹੋਈ ਹੈ ਉੱਥੇ ਪਾਵਰਕੌਮ ਵੱਲੋਂ ਲੋਕਾਂ ਨੂੰ ਬੇਥਾਹ ਬਿੱਜਲੀ ਬਿੱਲ ਭੇਜ ਰਿਹਾ ਹੈ ਤੇ ਪੰਜਾਬ ਸਰਕਾਰ ਨੇ ਕਰਜਾਈ ਲੋਕਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਵਾਲ਼ਿਆਂ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਕੀਤੀ।ਇਸ ਮੌਕੇ ਆਗੂਆਂ ਨੇ ਕਿਹਾ ਕਿ ਬੇਥਾਹ ਭੇਜੇ ਬਿੱਜਲੀ ਬਿੱਲ ਤੁਰੰਤ ਮੁਆਫ਼ ਕੀਤੇ ਜਾਣ ਤੇ ਬਿੱਜਲੀ ਬਿੱਲ ਹਰ ਮਹੀਨੇ ਭੇਜੇ ਜਾਣ। ਬਿਜਲੀ ਖ਼ਰਚੇ ਆਮ ਲੋਕਾਂ ਦੀ ਆਰਥਿਕਤਾ ਅਨੁਸਾਰ ਘੱਟ ਕੀਤੇ ਜਾਣ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆ ਅਨੁਸਾਰ ਹਰ ਘਰ ਰੁਜ਼ਗਾਰ ਦਾ ਪ੍ਰਬੰਧ ਕਰੇ।ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਗਰੀਬ ਲੋਕਾਂ ਦੇ ਕਰਜ਼ੇ ਤੇ ਬਿਜਲੀ ਬਿਲ ਮਾਫ਼ ਨਹੀਂ ਕਰਦੀ ਤਾਂ ਜਥੇਬੰਦੀ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖੀ ਜਾਵੇਗੀ।ਇਸ ਮੋਕੇ ਹਾਜ਼ਰ ਆਗੂਆਂ ਵਿੱਚ ਜਗਜੀਤ ਸਿੰਘ ਭੁੱਲਰ,ਬਲਦੇਵ ਸਿੰਘ ਮੋਗਾ,ਮਨਜੀਤ ਕੋਰ ਰਣਜੀਤ ਕੋਰ,ਆਸ਼ਾ ਰਾਣੀਆਦਿ ਸ਼ਾਮਿਲ ਸਨ।