ਰਾਜਿਆਣਾ ਨਾਲ ਰਿਲਾਇੰਸ ਪੰਪ ਮੋਰਚਾ 19ਵੇਂ ਦਿਨ ਵਿੱਚ ਸ਼ਾਮਲ,ਕਿਸਾਨ ਮਾਰੂ ਬਿੱਲਾਂ ਦੇ ਵਿਰੋਧ ਚ,ਸੰਘਰਸ਼ ਜਾਰੀ ਰਹੇਗਾ ਆਗੂ

ਬਾਘਾਪੁਰਾਣਾ 19 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) : ਰਿਲਾਇੰਸ ਪੰਪ ਮੋਰਚਾ 19ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ ਅਤੇ ਆਗੂਆਂ ਦਾ ਆਖਣਾ ਹੈ ਕਿ ਕਿਸਾਨ ਮਾਰੂ ਬਿੱਲਾਂ ਦੇ ਵਿਰੋਧ ਚ,ਇਹ ਸੰਘਰਸ਼ ਅੱਗੇ ਵੀ ਜਾਰੀ ਰਹੇਗਾ । ਇਸ ਮੌਕੇ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ, ਬਲਾਕ ਪ੍ਰਧਾਨ ਚਮਕੌਰ ਰੋਡੇ ਖੁਰਦ ਯੂਥ ਵਿੰਗ ਦੇ ਆਗੂ ਬਲਕਰਨ ਸਿੰਘ ਵੈਰੋਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਗੁਰਦੀਪ ਵੈਰੋਕੇ ਨੇ ਕਿਹਾ ਕਿ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਲਾਇਆ ਰਾਜਿਣਾ ਰਿਲਾਇੰਸ ਪੰਪ ਮੋਰਚਾ ਲਗਾਤਾਰ ਅੱਗੇ ਵਧਦਾ ਹੋਇਆ 19ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਆਗੂ ਕਿਹਾ ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਵਿਸ਼ੇਸ਼ ਇਜਲਾਸ ਅੱਜ ਤੋਂ ਹੈ ਜੋ ਕਿ ਪੰਜਾਬ ਵਾਸਤੇ ਬੇਹੱਦ ਅਹਿਮ ਹੈ। ਪੰਜਾਬ ਜੇਕਰ ਕੇਂਦਰੀ ਖੇਤੀ ਕਾਨੂੰਨਾਂ ਨੂੰ ਸਖਤੀ ਨਾਲ ਰੱਦ ਕਰਦਾ ਹੈ ਤਾਂ ਗੈਰ-ਭਾਜਪਾਈ ਸੂਬਿਆਂ ਦੀਆਂ ਸਰਕਾਰਾਂ ਪੰਜਾਬ ਮਗਰ ਤੁਰ ਸਕਦੀਆਂ ਹਨ। ਜਿਹੜਾ ਵੀ MLA ਉਹ ਕਿਸੇ ਵੀ ਪਾਰਟੀ ਦਾ ਹੋਵੇ ਬੋਰੀਆ ਬਿਸਤਰਾ ਲਪੇਟਣ ਦੀਆਂ ਤਿਆਰੀਆਂ ਕਰਨ! ਸਿਆਸਤਾਂ ਤੇ ਨਿੱਜੀ ਲੜਾਈਆਂ ਲਾਂਭੇ ਕਰਕੇ ਵਿਧਾਨ ਸਭਾ ਵਿਚ ਲਿਆਇਆ ਜਾਣ ਵਾਲਾ ਮਤਾ ਸਮੂਹ ਮੈਂਬਰਾਂ ਵੱਲੋਂ ਇਕ ਜੁੱਟ ਅਤੇ ਇਕ ਸੁਰ ਹੋ ਕੇ ਪਾਸ ਕਰਨਾ ਚਾਹੀਦਾ ਹੈ।ਬਹੁਤ ਹੋ ਗਈਆਂ ਪੰਜਾਬ ਨਾਲ ਸਿਆਸਤਾਂ, ਹਰ ਵਿਅਕਤੀ ਸੁਚੇਤ ਹੋਵੇ ਅਤੇ ਕਿਸਾਨ ਮੁੱਦੇ ਤੇ ਸਿਰਫ ਸਿਆਸਤ ਕਰਨ ਵਾਲਿਆਂ ਨੂੰ ਲੰਬੇ ਹੱਥੀਂ ਲੈਣ ਲਈ ਖੁਦ ਨੂੰ ਅਤੇ ਦੂਜਿਆਂ ਨੂੰ ਜਾਗਰੂਕ ਕਰੇ! ਉਨ੍ਹਾਂ ਕਿਹਾ 31 ਕਿਸਾਨ ਜੱਥੇਬੰਦੀਆਂ ਵੱਲੋਂ ਰੱਖੀ 20 ਤਰੀਕ ਦੀ ਮੀਟਿੰਗ ਪ੍ਰਧਾਨ ਸਭਾ ਇਜਲਾਸ ਦੋ ਦਿਨ ਦਾ ਹੋਣ ਕਰਕੇ 21 ਤਰੀਕ ਦੀ ਕਰ ਦਿੱਤੀ ਗਈ ਹੈ! ਅਗਲਾ ਫੈਸਲਾ ਇੱਕੀ ਤਰੀਕ ਨੂੰ ਲੈਣਗੀਆਂ ਕਿਸਾਨ ਜਥੇਬੰਦੀਆਂ, ਫਿਲਹਾਲ ਜੋ ਵੀ ਸੰਘਰਸ਼ ਚੱਲਦੇ ਨੇ ਰਿਲਾਇੰਸ ਪੰਪ, ਰੇਲਵੇ ਲਾਈਨ, ਟੋਲ ਪਲਾਜ਼ੇ ਅੰਬਾਨੀਆਂ ਅਡਾਨੀਆਂ ਦੇ ਗੁਦਾਮ ਰੋਕਣ, ਸਰਮਾਏਦਾਰਾਂ ਦੇ ਸ਼ਾਪਿੰਗ ਮਾਲ ਜਾਂ ਬੀਜੇਪੀ ਮੰਤਰੀਆਂ ਦੇ ਘਰ ਰੋਕਣ ਦੇ ਮੁੱਕੇ ਮੋਰਚੇ ਇੱਦਾਂ ਹੀ ਜਾਰੀ ਰਹਿਣਗੇ! ਇਸ ਮੁੱਕੇ ਪੇਡੂ ਮਜਦੂਰ ਯੂਨੀਅਨ ਦੇ ਮੰਗਾ ਵੈਰੋਕੇ, ਜਸਵਿੰਦਰ ਕੌਰ ਵੱਡਾ ਘਰ, ਬਲਵਿੰਦਰ ਸਿੰਘ ਪੱਪੂ ਰੋਡੇ, ਅਮਰਜੀਤ ਵੈਰੋਕੇ, ਸੁਰਿੰਦਰ ਸਿੰਘ, ਨੇਕ ਸਿੰਘ, ਕਲਵੰਤ ਵੱਡਾ ਘਰ ਆਦਿ ਨੇ ਸੰਬੋਧਨ ਕੀਤਾ।


