ਪੱਤਰਕਾਰ ਕੁਲਵਿੰਦਰ ਸੋਨੂੰ ਨੇ ਖੂਨਦਾਨ ਕਰਕੇ ਮਨਾਇਆ ਜਨਮ ਦਿਨ

ਮੋਗਾ, 19 ਅਕਤੂਬਰ (ਜਸ਼ਨ):ਪ੍ਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਅਤੇ ਸਪੋਕਸਮੈਨ ਦੇ ਪੱਤਰਕਾਰ ਕੁਲਵਿੰਦਰ ਸੋਨੂੰ ਨੇ ਅੱਜ ਆਪਣਾ 44ਵਾਂ ਜਨਮ ਦਿਨ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕਰਕੇ ਮਨਾਇਆ। ਜਿਕਰਯੋਗ ਹੈ ਕਿ ਉਹ ਪਿਛਲੇ ਚਾਰ ਸਾਲ ਤੋਂ ਆਪਣਾ ਹਰ ਜਨਮ ਦਿਨ ਖੂਨਦਾਨ ਕਰਕੇ ਮਨਾ ਰਹੇ ਹਨ ਤੇ ਉਨ੍ਹਾਂ ਦੀ ਸੰਸਥਾ ਵੱਲੋਂ ਪਿਛਲੇ ਸਾਲ ਦੋ ਖੂਨਦਾਨ ਕੈਂਪ ਵੀ ਲਗਾਏ ਗਏ ਸਨ। ਇਸ ਮੌਕੇ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਉਨ੍ਹਾਂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਡੇੰਗੂ ਕਾਰਨ ਬਲੱਡ ਬੈਂਕਾਂ ਵਿੱਚ ਪਲੇਟਲੈਟਸ ਦੀ ਲੋੜ ਬਹੁਤ ਜਿਆਦਾ ਵਧ ਗਈ ਹੈ, ਜਿਸ ਕਾਰਨ ਲੋੜ ਪੈਣ ਤੇ ਹਰ ਮਰੀਜ ਨੂੰ ਆਪਣੇ ਹੀ ਬਲੱਡ ਗਰੁੱਪ ਨਾਲ ਮਿਲਦੇ ਡੋਨਰ ਲੱਭਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਕਰੋਨਾ ਦੇ ਡਰ ਕਾਰਨ ਲੋਕ ਬਲੱਡ ਬੈਂਕਾਂ ਤੱਕ ਆਉਣ ਤੋਂ ਝਿਜਕ ਰਹੇ ਹਨ। ਉਹਨਾਂ ਡੋਨਰਾਂ ਨੂੰ ਬਿਲਕੁਲ ਨਾ ਡਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਲੱਡ ਬੈਂਕ ਵਿੱਚ ਸੁਰੱਖਿਆ ਦੇ ਸਾਰੇ ਮਾਪਦੰਡ ਵਰਤੇ ਜਾਂਦੇ ਹਨ। ਇਸ ਲਈ ਸਾਡੀ ਝਿਜਕ ਕਿਸੇ ਦੀ ਮੌਤ ਦਾ ਕਾਰਨ ਨਾ ਬਣੇ, ਇਸ ਲਈ ਸਾਨੂੰ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕੁਲਵਿੰਦਰ ਸੋਨੂੰ ਨੇ ਖੂਨਦਾਨ ਕਰਨ ਉਪਰੰਤ ਆਪਣੇ ਸੰਦੇਸ਼ ਵਿੱਚ ਕਿਹਾ ਕਿ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਖੂਨਦਾਨ ਕਰ ਰਹੇ ਹਨ ਤੇ ਖੂਨ ਕਿਸੇ ਫੈਕਟਰੀ ਵਿੱਚ ਨਹੀਂ ਤਿਆਰ ਹੁੰਦਾ, ਇਸ ਦੀ ਪੂਰਤੀ ਮਨੁੱਖ ਦੁਆਰਾ ਹੀ ਸੰਭਵ ਹੈ, ਇਸ ਲਈ ਸਾਨੂੰ ਇਨਸਾਨੀਅਤ ਦੇ ਨਾਤੇ ਆਪਣਾ ਧਰਮ ਨਿਭਾਉਣਾ ਚਾਹੀਦਾ ਹੈ ਤੇ ਕਦੇ ਵੀ ਲੋੜ ਪੈਣ ਤੇ ਖੂਨਦਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਇਸ ਮੌਕੇ ਸਮਾਜ ਸੇਵੀ ਕੁਲਜੀਤ ਸਿੰਘ ਰਾਜਾ, ਕੇਵਲ ਸਿੰਘ ਨੈਸਲੇ, ਮੈਡਮ ਨਰਿੰਦਰ ਕੌਰ ਆਦਿ ਵੀ ਹਾਜ਼ਰ ਸਨ ।


