ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾਂ ਨਿਰਦੇਸ਼ਾਂ ਤੇ ਵੱਖ ਵੱਖ ਵਾਰਡਾਂ ਵਿਚ ਮੱਛਰ ਤੋਂ ਰਾਹਤ ਵਾਸਤੇ ਕਰਵਾਈ ਫੌਗਿੰਗ

ਮੋਗਾ, 18 ਅਕਤੂਬਰ (ਜਸ਼ਨ) : ਮੋਗਾ ਸ਼ਹਿਰ ਵਾਸੀਆਂ ਨੂੰ ਡੇਂਗੂ ਦੇ ਕਹਿਰ ਤੋਂ ਸੁਰੱਖਿਅਤ ਰੱਖਣ ਲਈ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾਂ ਨਿਰਦੇਸ਼ਾਂ ਤੇ ਵੱਖ ਵੱਖ ਵਾਰਡਾਂ ਵਿਚ ਮੱਛਰ ਤੋਂ ਰਾਹਤ ਵਾਸਤੇ ਫੌਗਿੰਗ ਕਰਵਾਈ ਜਾ ਰਹੀ ਹੈ ।ਇਸੇ ਕੜੀ ਤਹਿਤ ਵਾਰਡ ਨੰਬਰ 2 ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਜਤਿੰਦਰ ਅਰੋੜਾ ਦੀ ਅਗਵਾਈ ਵਿਚ ਸਮੁੱਚੇ ਵਾਰਡ ਵਿਚ ਅੱਜ ਸਵੇਰ ਵੇਲੇ ਫੌਗਿੰਗ ਕਰਵਾਈ ਗਈ। ਵਾਰਡ ਇੰਚਾਰਜ ਜਤਿੰਦਰ ਅਰੋੜਾ ਨੇ ਆਪਣੀ ਦੇਖ ਰੇਖ ਵਿਚ ਫੌਗਿੰਗ ਕਰਵਾਉਂਦਿਆਂ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਪਿਛਲੇ ਦਿਨੀਂ ਹੌਦੀਆਂ ਦੀ ਸਫ਼ਾਈ ਉਪਰੰਤ ਇਹਨਾਂ ਉੱਪਰ ਨਵੇਂ ਢੱਕਣ ਸੜਕ ਦੇ ਲੈਵਲ ਮੁਤਾਬਕ ਨਵੇਂ ਸਿਰਿਓ ਲਗਾਉਣ ਅਤੇ ਹੌਦੀਆਂ ਦੀ ਰੈਨੋਵੇਸ਼ਨ ਦੀ ਮੁਹਿੰਮ ਜੰਗੀ ਪੱਧਰ ’ਤੇ ਚਲਾਈ ਗਈ ਤੇ ਹੁਣ ਅੱਜ ਮੱਛਰ ਭਜਾਉਣ ਲਈ ਫੌਗਿੰਗ ਕਾਰਵਾਈ ਜਾ ਰਹੀ ਹੈ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਸਦਕਾ ਵਾਰਡ ਵਿਚ ਵਿਕਾਸ ਕਾਰਜ ਕਰਵਾਉਂਦਿਆਂ ਲੋਕਾਂ ਦੀ ਜੀਵਨ ਸ਼ੈਲੀ ਵਿਚ ਬਦਲਾਅ ਹਰ ਹੀਲੇ ਲਿਆਂਦਾ ਜਾਵੇਗਾ ਅਤੇ ਵਿਕਾਸ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ।


