ਭਖਦੇ ਮਸਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਜਰੂਰੀ ਮੀਟਿੰਗ ਦੌਰਾਨ ਭਾਈ ਬਲਰਾਜ ਸਿੰਘ ਨੇ ਆਖਿਆ ‘‘ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਗੋਵਾਲ ਤੁਰੰਤ ਅਸਤੀਫਾ ਦੇਣ ’’

ਬਾਘਾਪੁਰਾਣਾ 17 ਅਕਤੂਬਰ (ਰਾਜਿੰਦਰ ਸਿੰਘ ਕੋਟਲਾ)ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਨਿਹਾਲ ਸਿੰਘ ਵਾਲਾ ਦੀ ਇੱਕ ਜਰੂਰੀ ਮੀਟਿੰਗ ਗੁਰਦੁਆਰਾ ਤਖਤੂਪੁਰਾ ਸਾਹਿਬ ਵਿੱਚ ਹੋਈ ਜਿਸ ਵਿੱਚ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਾਰੂ ਬਿੱਲਾਂ ਸਬੰਧੀ ਵਿਚਾਰ ਕੀਤਾ ਗਿਆ ਅਤੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ  ਬਿੱਲ ਤੁਰੰਤ ਵਾਪਸ ਲਵੇ ।ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਅਤੇ  ਗੁਰਦੁਆਰਾ ਚੋਣਾਂ ਦਾ ਸਵਾਗਤ ਕੀਤਾ ਗਿਆ  ਅਤੇ ਜਲਦੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਬਾਦਲ ਲਾਣੇ ਲੋਟੂ ਟੋਲੇ ਨੂੰ ਗੁਰਦੁਆਰਾ ਪ੍ਰਬੰਧਾਂ ਤੋਂ ਲਾਂਭੇ.ਕੀਤਾ ਜਾਵੇ।ਇਸ  ਮੌਕੇ ਬਲਰਾਜ ਸਿੰਘ ਖਾਲਸਾ ਮੋਗਾ ਨੇ ਕਿਹਾ ਕਿ  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ 328 ਸਰੂਪਾਂ ਦਾ ਹਿਸਾਬ ਨਾ ਦੇ ਸਕਣ ਕਰਕੇ ਉਹ  ਆਪਣੇ  ਅਹੁਦੇ ਤੋਂ ਤੁਰੰਤ ਅਸਤੀਫਾ ਦੇਵੇ। ਯੂਥ ਪ੍ਰਧਾਨ ਜਿਲਾ ਮੋਗਾ ਬਲਰਾਜ ਸਿੰਘ ਜੈਮਲਵਾਲਾ ਨੇ ਕੇਂਦਰ ਸਰਕਾਰ ਤੋਂ  ਕਿਸਾਨ ਵਿਰੋਧੀ ਆਰਡੀਨੈਂਸ ਵਾਪਿਸ ਲੈਣ ਦੀ ਮੰਗ ਕੀਤੀ ਗਈ, ਇਸ ਸਮੇਂ ਮੀਟਿੰਗ ਵਿੱਚ ਸਰਕਲ  ਨਿਹਾਲ ਸਿੰਘ ਵਾਲਾ ਪ੍ਰਧਾਨ ਭੁਪਿੰਦਰ ਸਿੰਘ ਬਿਲਾਸਪੁਰ, ਯੂਥ ਆਗੂ ਚਰਨਜੀਤ ਸਿੰਘ  ਬਿਲਾਸਪੁਰ,  ਬਲਵਿੰਦਰ ਸਿੰਘ ਭੋਲਾ ਧੂੜਕੋਟ, ਸਰਤਾਜ ਸਿੰਘ ਮਾਛੀਕੇ, ਸਵਰਨ ਸਿੰਘ, ਸੁਖਦੇਵ ਸਿੰਘ, ਸਾਧੂ ਸਿੰਘ ਧੂੜਕੋਟ, ਬਲੌਰ ਸਿੰਘ ਰੌਂਤਾ, ਜਸਵੰਤ ਸਿੰਘ ਜਵਾਰ ਸਿੰਘ ਵਾਲਾ, ਕੁਲਦੀਪ ਸਿੰਘ ਕੁੱਸਾ, ਬਲਤੇਜ ਸਿੰਘ ਪੱਤੋਂ, ਭੋਲਾ ਸਿੰਘ, ਜਗਜੀਤ ਸਿੰਘ, ਦਰਸ਼ਨ ਸਿੰਘ ਖਾਈ, ਜਗਜੀਤ ਸਿੰਘ ਧਰਮਕੋਟ, ਗੁਰਮੇਲ ਸਿੰਘ ਕਪੂਰੇ, ਸੁਖਚੈਨ ਸਿੰਘ ਜੈਮਲ ਵਾਲਾ ਆਦਿ ਹਾਜ਼ਰ ਸਨ।