ਯੂ ਕੇ ਵੀਜ਼ਾ ਦੀ ਬਰਸਾਤ, ਹੁਣ ਵਿਦਿਆਰਥੀ ਬਿਨਾਂ ਆਈਲੈਟਸ ਦੇ ਵੀ ਯੂ ਕੇ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਨੇ : ਦੇਵਪ੍ਰਿਆ ਤਿਆਗੀ

ਮੋਗਾ,16 ਅਕਤੂਬਰ (ਜਸ਼ਨ): ਰਾਈਟ ਵੇ ਏਅਰਲਿੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ ਨੇ ਵਿਦੇਸ਼ਾਂ ‘ਚ ਉੱਚ ਵਿੱਦਿਆ ਲੈਣ ਦੇ ਚਾਹਵਾਨਾਂ ਨੂੰ ਖੁਸ਼ਖਬਰੀ ਦਿੰਦਿਆਂ ਆਖਿਆ ਕਿ ਹੁਣ ਯੂ ਕੇ ਵੀਜ਼ਿਆਂ ਦੀ ਬਰਸਾਤ ਹੋ ਰਹੀ ਹੈ ਅਤੇ ਵਿਦਿਆਰਥੀ ਆਪਣਾ ਕੀਮਤੀ ਸਮਾਂ ਖਰਾਬ ਨਾ ਕਰਕੇ, ਯੂ ਕੇ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਉਹਨਾਂ ਦੇ ਦਫਤਰ ਵਿਖੇ ਸੰਪਰਕ ਕਰਨ ਤਾਂ ਕਿ ਉਹਨਾਂ ਦੀਆਂ ਫ਼ਾਇਲਾਂ ਵਧੀਆ ਤਰੀਕੇ ਨਾਲ ਅੰਬੈਸੀ ਵਿਚ ਲਗਾਈਆਂ ਜਾ ਸਕਣ। । ਉਹਨਾਂ ਦੱਸਿਆ ਕਿ ਉਹਨਾਂ ਦੇ ਦਫਤਰ ਦੇ ਕਾਬਲ ਸਟਾਫ਼ ਨੇ 6 ਬੈਂਡ ਪ੍ਰਾਪਤ ਮਹਿਕਪ੍ਰੀਤ ਕੌਰ ਦਾ ਯੂ ਕੇ ਦਾ ਵੀਜ਼ਾ ਲਗਵਾ ਕੇ ਦਿੱਤਾ ਹੈ । ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਵਿਦਿਆਰਥੀ ਬਿਨਾਂ ਆਈਲੈਟਸ ਦੇ ਵੀ ਯੂ ਕੇ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ । ਤਿਆਗੀ ਨੇ ਆਖਿਆ ਕਿ ਵਿਦਿਆਰਥੀ ਹੁਣ ਇਸ ਸੁਨਹਿਰੀ ਮੌਕੇ ਨੂੰ ਹੱਥੋਂ ਨਾ ਜਾਣ ਦੇਣ ਅਤੇ ਉਹਨਾਂ ਦੀ ਸੰਸਥਾ ਸਾਰੀ ਫੀਸ ਵੀਜ਼ਾ ਮਿਲਣ ਤੋਂ ਉਪਰੰਤ ਲਏਗੀ । ਉਹਨਾਂ ਦੱਸਿਆ ਕਿ ਰਾਈਟ ਵੇ ਏਅਰਲਿੰਕਸ ਦੇ ਦਫਤਰ ਮੋਗਾ ਤੋਂ ਇਲਾਵਾ ਸੰਗਰੂਰ ,ਖੰਨਾ,ਬਾਘਾਪੁਰਾਣਾ,ਬਰਨਾਲਾ ,ਮੇਰਠ ,ਮੈਲਬੌਰਨ ਅਤੇ ਦਿੱਲੀ ਵਿਚ ਸਥਿਤ ਹਨ ਵਿਦਿਆਰਥੀ ਆਪਣੀ ਸਹੂਲਤ ਮੁਤਾਬਕ ਉਹਨਾਂ ਦੇ ਦਫਤਰਾਂ ਵਿਚ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।


