ਗੋਲੀਆਂ ਮਾਰਕੇ ਸ਼ੌਰਿਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ,ਘਟਨਾ ਸੀਸੀਟੀਵੀ ਕੈਮਰੇ 'ਚ ਕੈਦ,ਮੁੱਖ ਮੰਤਰੀ ਨੇ ਡੀ.ਆਈ.ਜੀ ਫ਼ਿਰੋਜ਼ਪੁਰ ਦੀ ਅਗਵਾਈ 'ਚ ਐੱਸ.ਆਈ.ਟੀ ਗਠਿਤ ਕਰਨ ਦੇ ਦਿੱਤੇ ਹੁਕਮ

Tags: 

ਤਰਨਤਾਰਨ, 16 ਅਕਤੂਬਰ (ਜਸ਼ਨ) :  ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਵਿਖੇ ਅਣਪਛਾਤੇ ਵਿਅਕਤੀਆਂ  ਵਲੋਂ  ਸ਼ੌਰਿਆ ਚੱਕਰ ਵਿਜੇਤਾ  ਕਾਮਰੇਡ ਬਲਵਿੰਦਰ ਸਿੰਘ ਭਿੱਖੀ ਵਿੰਡ ਦੀਆ ਗੋਲੀਆਂ  ਮਾਰਕੇ ਕਤਲ ਕੀਤੇ ਜਾਣ ਨਾਲ ਸੂਬੇ ਖਾਸਕਰ ਸਰਹੱਦੀ ਖੇਤਰ ਵਿੱਚ ਅਮਨ ਕਾਨੂੰਨ ਦੇ ਵਿਗੜ ਜਾਣ ਦੀ ਤਸਵੀਰ ਸਾਹਮਣੇ ਆ ਰਹੀ ਹੈ।ਜਿਕਰਯੋਗ ਹੈ ਕਿ ਕਾਮਰੇਡ ਬਲਵਿੰਦਰ ਸਿੰਘ ‘ਤੇ ਪਹਿਲਾਂ  ਵੀ ਕਈ ਹਮਲੇ ਹੋ ਚੁੱਕੇ ਹਨ ਅਤੇ ਅੱਤਵਾਦ ਦੇ ਕਾਲੇ ਦੌਰ ਵੇਲੇ ਉਨਾਂ ਵਲੋਂ  ਕਈ ਮੁਕਾਬਲੇ ਕਰਨ ਕਰਨ ਬਦਲੇ ਉਹਨਾਂ  ਨੁੰ ਸ਼ੌਰਿਆ ਚੱਕਰ  ਨਾਲ ਨਿਵਾਜਿਆ  ਗਿਆ ਸੀ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤੜਕੇ  ਦੋ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ। ਉਨ੍ਹਾਂ ਨੇ  ਘਰ ਦਾ ਦਰਵਾਜ਼ਾ ਖੜਕਾਇਆ ਤੇ ਕਾਮਰੇਡ ਬਲਵਿੰਦਰ ਸਿੰਘ ਨੇ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਦੋਵਾਂ ਨੂੰ ਅੰਦਰ ਬੁਲਾ ਲਿਆ। ਇਨ੍ਹਾਂ ਦੋ ਵਿਅਕਤੀਆਂ 'ਚੋ ਇਕ ਦਫ਼ਤਰ 'ਚ ਆ ਗਿਆ ਜਿਸ ਨੇ ਆਉਂਦਿਆਂ ਸਾਰ ਹੀ ਬਲਵਿੰਦਰ ਸਿੰਘ ਦੇ 4 ਗੋਲੀਆਂ ਮਾਰੀਆਂ ਤੇ ਮੌਕੇ ਤੋਂ ਹੀ ਫਰਾਰ ਹੋ ਗਏ। ਕਾਮਰੇਡ ਬਲਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਇਹ ਸਾਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ।  ਪੁਲਿਸ ਦੇ ਆਹਲਾ ਅਧਿਕਾਰੀਆਂ ਵਲੋ ਮੌਕੇ ‘ਤੇ  ਪਹੁੰਚ  ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ  ਬਲਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਡੀ.ਆਈ.ਜੀ ਫ਼ਿਰੋਜ਼ਪੁਰ ਦੀ ਅਗਵਾਈ 'ਚ ਐੱਸ.ਆਈ.ਟੀ ਗਠਿਤ ਕਰਨ ਦੇ ਹੁਕਮ ਦਿੱਤੇ ਹਨ। ਮੁੱ  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ