ਬਾਬਾ ਬੰਦਾ ਸਿੰਘ ਬਹਾਦਰ ਅਜਿਹੇ ਤੇਜਸਵੀ ਯੋਧਾ ਸਨ ਜਿਨ੍ਹਾਂ ਦਸਮ ਪਿਤਾ ਦੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਬਦਲਾ ਹੀ ਨਹੀਂ ਲਿਆ ਬਲਕਿ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਮਾਲਕੀ ਹੱਕ ਵੀ ਦਿਆਏ: ਨਸੀਬ ਬਾਵਾ ਐਡਵੋਕੇਟ

ਮੋਗਾ 16 ਅਕਤੂਬਰ (ਜਸ਼ਨ) : ਕੋਈ ਵੀ ਵਿਅਕਤੀ ਜਮਾਦਰੂ ਯੋਧਾ ਨਹੀਂ ਹੁੰਦਾ ਉਸ ਨੂੰ ਜੇਕਰ ਕਿਸੇ ਕ੍ਰਾਂਤੀਕਾਰੀ ਮਹਾਨ ਵਿਅਕਤੀ ਦਾ ਸੰਗ ਮਿਲ ਜਾਵੇ ਤਾਂ ਉਹ ਕੀ ਕੀ ਕੁੱਝ ਕਰ ਸਕਦਾ ਹੈ ਇਸ ਦੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਤੋਂ ਮਿਲ ਸਕਦੀ ਹੈ। ਇਹ ਵਿਚਾਰ ਅੱਜ ਸਾਬਕਾ ਕੌਂਸਲਰ ਸ਼੍ਰੀ ਨਸੀਬ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ 350ਵੇਂ ਜਨਮ ਦਿਨ ਤੇ ਅੱਜ ਸਧਾਰਨ ਪ੍ਰ੍ਰੰਤੂ ਪ੍ਰਭਾਵਸ਼ਾਲੀ ਇਕਤਰਤਾ ਨੂੰ ਸੰਬੋਧਨ ਕਰਦਿਆਂ ਦਿੱਤੇ ਉਨ੍ਹਾਂ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿੰਦਗੀ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ ਭਾਵ ਜੇਕਰ ਕੋਈ ਵਿਅਕਤੀ ਦਿ੍ਰੜ ਇਰਾਦੇ ਨਾਲ ਕੋਈ ਟੀਚਾ ਨਿਸ਼ਚਤ ਕਰਦਾ ਹੈ ਤਾਂ ਉਹ ਟੀਚੇ ਕੀ ਪ੍ਰਾਪਤੀ ਵੀ ਕਰ ਸਕਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਜੀਰ ਖਾਂ ਅਤੇ ਉਸ ਦੀ ਜੰੁਡਲੀ ਨੂੰ ਜਿਸ ਤਰ੍ਹਾਂ ਚੁਨ ਚੁਨ ਕੇ ਮਾਰਿਆ ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਾਦਿਆਂ ਜੋਰਾਵਰ ਅਤੇ ਫਤਹਿ ਸਿੰਘ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਤਾਂ ਆਮ ਜਨਤਾ ਵਿੱਚ ਇਹ ਵਿਸ਼ਵਾਸ਼ ਬੱਝਿਆ ਕਿ ਜੁਲਮ ਦੀ ਉਮਰ ਥੋੜੀ ਹੁੰਦੀ ਹੈ ਅਤੇ ਜਾਲਮ ਨੂੰ ਉਸ ਦੀ ਸਜਾ ਮਿਲਦੀ ਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਕੋਈ ਵਿਅਕਤੀ ਇਤਨਾਂ ਵੱਡਾ ਸਮਾਜ ਸੁਧਾਰਕ ਵੀ ਹੋ ਸਕਦਾ ਹੈ। ਬਾਬਾ ਜੀ ਨੇ ਜਿਸ ਤਰ੍ਹਾਂ ਮੁਜਾਰਿਆਂ ਨੂੰ ਆਪਣਾ ਮਾਲਕਾਨਾਂ ਹੱਕ ਦਿਵਾਇਆ ਤੇ ਪੂੰਜੀਪਤੀਆਂ ਤੋਂ ਜਮੀਨ ਲਈ ਇਸ ਤੋਂ ਵੱਡਾ ਸਮਾਜ ਵਿੱਚ ਆਰਥਿਕ, ਸਮਾਜਿਕ ਅਤੇ ਨਿਆਇਕ ਤਬਦੀਲੀ ਨਹੀਂ ਹੋ ਸਕਦੀ। ਅੱਜ ਫਿਰ ਸਾਡੇ ਆਪਣੇ ਹੀ ਚੁਣੇ ਹੋਏ ਲੀਡਰ ਸਾਡੇ ਗਰੀਬ ਕਿਸਾਨ ਤੋਂ ਉਨ੍ਹਾਂ ਦਾ ਮਾਲਕਾਨਾਂ ਹੱਕ ਖੋਹਣ ਤੇ ਲੱਗੇ ਹਨ ਜਿਸ ਨਾਲ ਕਿਸਾਨ ਤੇ ਮਜਦੂਰ ਹੀ ਨਹੀਂ ਹਰ ਇੱਕ ਸਮਾਜਿਕ ਪ੍ਰਾਣੀ ਅਨਿਆਂ ਦੀ ਲਪੇਟ ਵਿੱਚ ਆ ਸਕਦਾ ਹੈ ਜੇਕਰ ਸਮੇਂ ਦੀਆਂ ਸਰਕਾਰਾਂ ਇਹ ਕਾਲੇ ਕਾਨੂੰਨ ਲਾਗੂ ਕਰਨ ਵਿੱਚ ਕਾਮਯਾਬ ਹੋ ਗਈਆਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਉਨ੍ਹਾਂ ਕੁਰਬਾਨੀਆਂ ਨੂੰ ਬਹੁਤ ਵੱਡੀ ਢਾਅ ਲੱਗੇਗੀ ਜਿਹੜੀ ਬਾਬਾ ਜੀ ਨੇ ਆਪਣੇ ਛੇ ਸਾਲਾਂ ਬੱਚੇ ਅਜੈ, ਆਪਣੀ ਬੇਮਿਸਾਲ ਸ਼ਹਾਦਤ ਅਤੇ ਸੈਂਕੜੇ ਸਿੰਘਾਂ ਦੀ ਸ਼ਹੀਦੀ ਪ੍ਰਾਪਤ ਕਰਕੇ ਪ੍ਰਾਪਤ ਕੀਤੀ ਸੀ। ਇਸ ਸਮੇਂ ਬੀ.ਕੇ ਸਿੰਘ ਨੇ ਆਪਣੇ ਵਿਚਾਰ ਰੱਖਦੇ ਕਿਹਾ ਕਿ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਇਨ੍ਹਾਂ ਕੁਰਬਾਨੀਆਂ ਤੋਂ ਜਾਣੂੰ ਕਰਾਉਣਾ ਹੋਵੇਗਾ ਤਾਂ ਹੀ ਸਮਾਜਿਕ ਤਬਦੀਲੀ ਦੀ ਉਮੀਦ ਰੱਖੀ ਜਾ ਸਕਦੀ ਹੈ। ਅੱਜ ਮੋਬਾਇਲਾਂ ਤੇ ਨੈੱਟ ਦੀ ਦੁਨੀਆਂ ਨੇ ਭਾਵੇਂ ਗਿਆਨ ਵਿੱਚ ਵਾਧਾ ਕੀਤਾ ਹੈ ਪ੍ਰੰਤੂ ਯੂਰਪੀਅਨ ਲੋਕਾਂ ਦੀ ਨਕਲ ਕਰਕੇ ਸਮਾਜ ਨੂੰ ਗਿਰਾਵਟ ਵੱਲ ਵੀ ਲੈ ਕੇ ਆਂਦਾ ਹੈ। ਮਨਦੀਪ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਨੂੰ ਇਨ੍ਹਾਂ ਮਹਾਨ ਵਿਅਕਤੀਆਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਮਨਾਉਣੇ ਚਾਹੀਦੇ ਹਨ ਜਿਨ੍ਹਾਂ ਨੇ ਜੁਲਮ ਅਤੇ ਬੇਇਨਸਾਫੀ ਦੇ ਖਿਲਾਫ ਲੜਾਈ ਲੜੀ ਅਤਿ ਸ਼ਹਾਦਤ ਪ੍ਰਾਪਤ ਕੀਤੀ। ਇਸ ਤੋਂ ਸਿਵਾ ਸਰਵ ਸ਼੍ਰੀ ਮਨਦੀਪ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਇਸ ਸਮੇਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਟ ਭੇਂਟ ਕਰਨ ਵਾਲਿਆਂ ਵਿੱਚ ਸਰਵ ਸ਼੍ਰੀ ਕੇ.ਪੀ. ਬਾਵਾ ਐਡਵੋਕੇਟ, ਨਵਜੀਤ ਕੌਰ ਬਾਵਾ, ਅੰਗਰੇਜ਼ ਸਿੰਘ, ਅਨਿਲ ਸ਼ਰਮਾ, ਜਤਿੰਦਰ ਅਪੈਕਸ ਕਲੋਨੀ, ਭਗਵੰਤ ਸਿੰਘ, ਗੁਰਮੀਤ ਸਿੰਘ, ਦਲਜੀਤ ਬੱਬੂ, ਬਹਾਦਰ ਸਿੰਘ, ਚੰਰਨਪ੍ਰੀਤ ਧਾਲੀਵਾਲ, ਅਨਿਲ ਜੈਸਵਾਲ (ਨੈਸਲੇ), ਨਿਰਮਲ ਬਰਾੜ, ਰਾਜਾ ਸਿੰਘ ਸੰਘਾ ਡੈਅਰੀ, ਦਰਬਾਰਾ ਸਿੰਘ, ਹਰਮੰਦਰ ਸਿੰਘ, ਗੁਲਸ਼ਨ ਸਿੰਘ, ਗੁਰਜੰਟ ਸਿੰਘ ਸਰਪੰਚ, ਗੁਰਮੀਤ ਬਰਾੜ, ਹਰਪਾਲ ਸਿੰਘ, ਝਿਰਮਲ ਦਾਸ, ਮਨਜੀਤ ਸਿੰਘ, ਜੁਗਰਾਜ ਸਿੰਘ, ਕੁਲਦੀਪ ਸਿੰਘ ਮੰਡੀਲਾ, ਕੁਲਵਿੰਦਰ ਸ਼ਰਮਾ, ਸੰਜੀਵ ਗਰੋਵਰ, ਮਨਦੀਪ ਸਿੰਘ, ਜਗਦੀਸ਼ ਸ਼ਰਮਾ, ਬਲਜੀਤ ਸਿੰਘ, ਜਗਦੀਸ਼ ਅਰੋੜਾ, ਮਨਪ੍ਰੀਤ ਸਿੰਘ, ਦਲਜੀਤ ਸਿੰਘ ਉਰਫ ਮੋਨੂੰ, ਡਿੰਪੀ, ਸੁਖਦੀਪ ਸਿੰਘ, ਲਖਵਿੰਦਰ ਸਿੰਘ, ਜਸਵੰਤ ਨੈਸਲੇ, ਜਸਵਿੰਦਰ ਸਿੰਘ ਨੈਸਲੇ, ਜਗਜੀਤ ਪਿ੍ਰੰਸੀਪਲ, ਅਵਤਾਰ ਸਿੰਘ, ਦਰਸ਼ਨ ਬਰਾੜ, ਦਵਿੰਦਰ ਨੈਸਲੇ, ਮੱਖਣ ਸਿੰਘ, ਨਵਨੀਤ ਸਿੰਘ ਸਿੱਕਾ, ਕੌਰ ਸਿੰਘ, ਗੁਰਮੇਲ ਐਡਵੋਕੇਟ, ਜ਼ੋਗਿੰਦਰ ਸਿੰਘ ਸੰਘਾ, ਅਨੂਪ ਨੈਸਲੇ, ਸੋਨੂੰ, ਅਮਨ, ਮੋਨੂੰ ਸੱਗੂ, ਜੱਸੀ ਨੈਸਲੇ, ਰਾਮ ਚੱਕੀ ਵਾਲਾ, ਕਰਮਜੀਤ ਸਿੰਘ, ਯਾਦਵਿੰਦਰ ਸਿੰਘ, ਬਿੱਟੂ ਸ਼ੌਕਰਵਾਲਾ, ਡਰੋਲੀ ਵਾਲਾ ਪਰਿਵਾਰ, ਦੀਪ ਪਰਿਵਾਰ, ਠਾਣਾ ਸਿੰਘ, ਸਤਪਾਲ ਸਿੰਘ, ਰਾਜਾ ਜੋਤੀਵਾਲੀ ਗਲੀ, ਬੀ.ਕੇ. ਬਾਵਾ, ਪਰਮਿੰਦਰ ਐਕਸਚੈਂਜ, ਗੁਰਸੇਵਕ ਸਿੰਘ, ਗੁਰਪ੍ਰੀਤ ਮਨਚੰਦਾ ਕਲੋਨੀ, ਵਰਿੰਦਰ ਦੇਵ, ਪੁਰੀ ਨੈਸਲੇ, ਸੌਢੀ, ਸੰਜੀਵ ਪ੍ਰੈੱਸ, ਸਤਪਾਲ ਪਿ੍ਰੰਸੀਪਲ, ਸੁਰਿੰਦਰ ਪੱਤਰਕਾਰ, ਜਸਕਰਨ ਟੀਚਰ ਆਦਿ ਸ਼ਾਮਲ ਸੀ।