ਗੋਲਡਨ ਐਜ਼ੂਕੇਸ਼ਨ ਮੋਗਾ ਪੰਜਾਬੀਆਂ ਦਾ ਸੁਨਿਹਰਾ ਭਵਿੱਖ ਬਣਾਉਣ ਕਰ ਕੇ ਬਣੀ ਪਹਿਲੀ ਪਸੰਦ,ਲਾਕਡਾਊਨ ਦੌਰਾਨ 100 ਤੋਂ ਵੱਧ ਵੀਜ਼ੇ ਲਗਵਾ ਕੇ ਬਣਾਇਆ ਰਿਕਾਰਡ : ਐਮ.ਡੀ ਸੁਭਾਸ਼ ਪਲਤਾ

ਮੋਗਾ, 14 ਅਕਤੂੁਬਰ (ਜਸ਼ਨ) : ਪੰਜਾਬ ਦੀਆਂ ਨਾਮੀ ਆਈਲੈਟਸ ਅਤੇ ਵੀਜ਼ਾ ਇੰਮੀਗੇ੍ਰਸ਼ਨ ਸੰਸਥਾਵਾਂ ਦੀ ਗੱਲ ਜਦੋਂ ਤੁਰਦੀ ਹੈ ਤਾਂ ਪੰਜਾਬੀਆਂ ਦਾ ਸੁਨਿਹਰਾ ਭਵਿੱਖ ਬਨਾਉਣ ਲਈ ਗੋਲਡਨ ਐਜ਼ੂਕੇਸ਼ਨ ਸੰਸਥਾ ਦਾ ਨਾਮ ਆਪ ਮੁਹਾਰੇ ਹੀ ਪੰਜਾਬੀਆਂ ਦੀ ਜ਼ੁਬਾਨ ਤੇ ਆ ਜਾਦਾ ਹੈ। ਮੋਗਾ ਸ਼ਹਿਰ ਦੇ ਮੁੱਖ ਚੌਂਕ ਨੇੜੇ ਭਗਤ ਸਿੰਘ ਮਾਰਕੀਟ ਵਿਚ ਸਥਿਤ ਗੋਲਡਨ ਐਜ਼ੂਕੇਸਨ ਸੰਸਥਾ ਨੇ ਥੋੜ੍ਹੇ ਸਮੇਂ ਵਿਚ ਆਪਣਾ ਵਿਲੱਖਣ ਨਾਮ ਪਾਰਦਰਸ਼ੀ ਸੇਵਾਵਾਂ ਕਰ ਕੇ ਸਥਾਪਤ ਕੀਤਾ ਹੈ। ਸੰਸਥਾ ਦੇ ਐਮ.ਡੀ ਸੁਭਾਸ਼ ਪਲਤਾ ਦੀ ਅਗਵਾਈ ਹੇਠ ਤਸੱਲੀਬਖਸ਼   ਸੇਵਾਵਾਂ ਦਾ ਚਾਨਣ ਵੰਡ ਰਹੀ ਸੰਸਥਾ ਦੇ ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਨੇ ਦੱਸਿਆ ਕਿ ਪੰਜਾਬੀ ਨੌਜਵਾਨਾਂ  ਨੂੰ ਸਟੱਡੀ ਵੀਜ਼ੇ ਦੇ ਨਾਲ-ਨਾਲ ਵਿਜ਼ਟਰ , ਵਰਕ ਪਰਮਿਟ ਅਤੇ ਓਪਨ ਪਰਮਿਟ ਵੀਜ਼ੇ ਰਾਹੀਂ ਵਿਦੇਸ਼ਾਂ ਦੇ ਪੱਕੇ ਬਸ਼ਿੰਦੇ ਬਣਾਉਣਾ  ਸੰਸਥਾ ਦਾ ਉਦੇਸ਼ ਹੈ। ਉਨ੍ਹਾਂ ਲਾਕਡਾਊਨ ਦੌਰਾਨ ਸੰਸਥਾ ਵਲੋਂ 100 ਤੋਂ ਵੱਧ ਲਗਾਏ ਗਏ ਵੀਜ਼ੇ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿਖਾਉਂਦੇ ਹੋਏ ਕਿਹਾ ਕਿ  ਇਹ ਸੰਸਥਾ ਦੇ ਸਮੁੱਚੇ ਸਟਾਫ ਦੀ ਮਿਹਨਤ ਦਾ ਨਤੀਜਾ  ਹੈ ਕਿ ਨੌਜਵਾਨਾਂ ਨੂੰ ਵੀਜ਼ਾ ਹਾਸਲ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਤੋ ਨਿਰਾਸ਼ ਨੌਜਵਾਨ  ਇਕ ਵਾਰ ਜ਼ਰੂਰ ਸੰਸਥਾ ਨਾਲ ਸੰਪਰਕ ਕਰਨ ਤਾਂ ਜੋ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਹੋ ਸਕੇ। ਇਸ ਮੌਕੇ ਵਿਦੇਸ਼ ਜਾ ਰਹੇ ਨੌਜਵਾਨਾਂ ਨੇ  ਸੰਸਥਾ ਵਲੋਂ ਉਹਨਾਂ ਦਾ  ਲਾਕ ਡੌਨ ਦੌਰਾਨ ਬਹੁਤ ਜਲਦੀ ਵੀਜ਼ਾ ਲਗਾਉਣ ਲਈ ਧੰਨਵਾਦ ਕੀਤਾ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ