ਬਾਘਾਪੁਰਾਣਾ ਸ਼ਹਿਰ 'ਚ ਚੋਰਾਂ ਨੇ ਕੀਤਾ ਲੋਕਾਂ ਦੇ ਨੱਕ ਚ,ਦਮ,ਚੋਰਾਂ ਦੇ ਹੌਂਸਲੇ ਬੁਲੰਦ ,ਪੁਲਿਸ ਦਾ ਨਹੀਂ ਕੋਈ ਡਰ,ਸ਼ਹਿਰ ਨਿਵਾਸੀ ਸਹਿਮ ਭਰੀ ਜਿੰਦਗੀ ਜਿਉਣ ਲਈ ਮਜਬੂਰ

ਬਾਘਾਪੁਰਾਣਾ,11 ਅਕਤੂਬਰ(ਰਾਜਿੰਦਰ ਸਿੰਘ ਕੋਟਲਾ):ਕਸਬੇ ਅੰਦਰ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਵਿੱਚ ਨੱਕ 'ਚ ਦਮ ਕਰ ਰੱਖਿਅਾ ਹੈ ਤੇ ਲੋਕ ਸਹਿਮ ਭਰੀ ਜਿੰਦਗੀ ਜਿੳੁਣ ਲੲੀ ਮਜਬੂਰ ਹਨ ਭਾਂਵੇ ਪੁਲਸ ਚੌਕਸੀ ਨਾਲ ਕੰਮ ਕਰਨ ਦੇ ਲੱਖ ਦਾਅਵੇ ਕਰੀ ਜਾਵੇ ਪਰ ਅਸਲੀਅਤ ਹੋ ਰਹੀਅਾਂ ਚੋਰੀਅਾਂ ਅਾਪ ਹੀ ਬਿਅਾਨ ਕਰ ਰਹੀਅਾਂ ਹਨ ਦੋ ਦਿਨ ਪਹਿਲਾਂ ਪੰਜਾਬ ਕੌਰ ਪਾਰਕ 'ਚ ਇਕ ਮਕਾਨ ਅੰਦਰੋਂ ਪਰਿਵਾਰ ਨੂੰ ਦਵਾਈ ਸੁੰਘਾਹ ਕੇ ਦਿਨ ਦਿਹਾੜੇ ਕਰੀਬ 8 ਲੱਖ ਰੁਪਏ ਦੀ ਲੁਟੇਰੇ ਲੁੱਟ ਕਰਕੇ ਲੈ ਗਏ ਸਨ ਅਤੇ ਚੋਰਾਂ ਨੇ ਆਪਣੀ ਸਰਗਰਮੀ ਵਧਾਉਦਿਆਂ ਬੀਤੀ ਰਾਤ ਚਨੂੰਵਾਲਾ ਰੋਡ ਤੇ ਸਥਿਤ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ 'ਚ 2 ਦਵਾਈਆਂ ਦੀਆਂ ਦੁਕਾਨਾਂ ਅਤੇ 1 ਬਿਜਲੀ ਦੀ ਦੁਕਾਨ ਸ਼ਾਮਲ ਹੈ। ਚੋਰਾਂ ਨੇ ਬਾਂਸਲ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਜਿੰਦਰੇ ਭੰਨੇ ਜਿੱਥੋ ਉਨ੍ਹਾਂ ਨੇ 15 ਹਜ਼ਾਰ ਰੁਪਏ ਦੀ ਨਕਦੀ ਅਤੇ ਕਰੀਬ 5 ਲੱਖ ਰੁਪਏ ਦਾ ਤਾਂਬਾ ਚੋਰੀ ਕਰ ਲਿਆ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਪਰੀ ਘਟਨਾ ਬਾਰੇ ਇਹ ਸਵੇਰੇ ਪਤਾ ਲੱਗਾ ਅਤੇ ਦੁਕਾਨ 'ਚੋਂ ਤਾਬੇ ਤੋਂ ਬਿਨਾਂ ਹੋਰ ਵੀ ਬਿਜਲੀ ਦਾ ਸਾਮਾਨ ਚੋਰੀ ਹੋਇਆ ਹੈ।ਦੂਸਰੀ ਘਟਨਾ ਹੇਮਕੁੰਟ ਮੈਡੀਕੋਜ ਵਿਖੇ ਵਾਪਰੀ ਜਿੱਥੋਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਜੈਕ ਨਾਲ ਚੁੱਕ ਕੇ ਉਸ 'ਚੋਂ ਸੀ.ਸੀ.ਵੀ.ਕੈਮਰੇ ਦੀ ਡੀ.ਵੀ.ਡੀ. ਅਤੇ ਹੋਰ ਸਾਮਾਨ ਲੈ ਗਏ ਅਤੇ ਇਸ ਦੇ ਨਾਲ ਲੱਗਦੀ ਦੁਕਾਨ ਫਰੈਡਜ ਮੈਡੀਕਲ ਹਾਲ ਦਾ ਵੀ ਸ਼ਟਰ ਭੰਨਿਆ ਗਿਆ। ਸ਼ਹਿਰ ਅੰਦਰ ਹੋ ਰਹੀਅਾਂ ਤੇ ਲਾਅ ਅੈਂਡ ਅਾਰਡਰ ਦੀ ਸਥਿਤੀ ਡਾਵਾਂਡੋਲ ਨੂੰ ਲੈ ਸ਼ਹਿਰੀਅਾਂ ਦਾ ਵਫਦ ਥਾਣਾ ਮੁਖੀ ਨੂੰ ਮਿਲਿਅਾ ਸੀ ਜਿਸਦਾ ਫਾੲਿਦਾ ਬੀਤੀ ਰਾਤ ਨੂੰ ਤਿੰਨ ਚੋਰੀਅਾਂ ਹੋਰ ਹੋ ਗੲੀਅਾਂ।ਸ਼ਹਿਰ ਵਾਸੀਆਂ ਪਵਨ ਗੋਇਲ, ਵਿਜੇ ਬਾਂਸਲ, ਬਿੱਟੂ ਮਿੱਤਲ , ਦੀਪਕ ਬਾਂਸਲ, ਸੁਰਿੰਦਰ ਬਾਂਸਲ, ਰਾਕੇਸ ਤੋਤਾ, ਸੁਰਿੰਦਰ ਬਾਂਸਲ ਡੀ.ਐਮ, ਪਵਨ ਢੰਡ, ਸੰਤ ਰਾਮ ਭੰਡਾਰੀ , ਕੁਲਵੰਤ ਰਾਏ ਅਰੋੜਾ, ਬਲਵਿੰਰ ਸਿੰਘ ਗਰੀਨ ਵਾਲੇ, ਸਤੀਸ਼ ਗਰਗ, ਰਜਿੰਦਰ ਗੋਇਲ, ਧਰਮਪਾਲ ਕਾਂਸਲ ਅਤੇ ਅਸ਼ਵਨੀ ਮਿੱਤਲ ਪ੍ਰਧਾਨ ਨੇ ਡੀਜੀਪੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਚੋਰਾਂ ਲੁਟੇਰਿਆਂ ਦੇ ਹੌਸਲੇ ਤੋੜਨ ਲਈ ਪੁਲਸ ਨੂੰ ਵਧੇਰੇ ਚੋਕਸ ਹੋਣ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਚੋਰ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਉਸ ਤਰ੍ਹਾਂ ਦੁਕਾਨਦਾਰ ਭਾਈਚਾਰੇ ਦਾ ਜਿਉਣਾ ਦੁੱਭਰ ਹੋ ਗਿਆ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜਿੰਨੀਆਂ ਵੀ ਚੋਰੀਆਂ ਹੋਈਆਂ ਹਨ ਇਹ ਚੋਰ ਪੁਲਸ ਦੇ ਸ਼ਿਕੰਜੇ ਤੋ ਬਾਹਰ ਹਨ, ਜਿਸ ਕਰਕੇ ਪੁਲਸ ਨੂੰ ਹੋਰ ਵੀ ਸਖਤ ਕੁਦਮ ਚੁੱਕਣ ਦੀ ਵੱਡੀ ਲੋੜ ਹੈ।