ਦੇਵਪ੍ਰਿਆ ਤਿਆਗੀ ‘ਮਿਸ਼ਨ ਮੋਦੀ ਸੈਨਾ ਪੰਜਾਬ’ ਦੇ ਉਪ-ਪ੍ਰਧਾਨ ਨਿਯੁਕਤ

ਮੋਗਾ,11 ਅਕਤੂਬਰ (ਜਸ਼ਨ): ‘ਮੋਦੀ ਸੈਨਾ ਪੰਜਾਬ’ ਦੇ ਪ੍ਰਧਾਨ ਐਡਵੋਕੇਟ ਹਰਸ਼ ਝਾਂਜੀ ਨੇ ਮੋਗਾ ਦੇ ਉੱਘੇ ਸਮਾਜਸੇਵੀ ਦੇਵਪ੍ਰਿਆ ਤਿਆਗੀ ਨੂੰ ਪੰਜਾਬ ਦਾ ਉੱਪ-ਪ੍ਰਧਾਨ ਨਿਯੁਕਤ ਕੀਤਾ। ਤਿਆਗੀ ਨੇ ਐਡਵੋਕੇਟ ਹਰਸ਼ ਝਾਂਜੀ ਦਾ ਧੰਨਵਾਦ ਕਰਦਿਆਂ ਸੰਸਥਾ ਨੂੰ ਵਿਸ਼ਵਾਸ਼ ਦਿਵਾਇਆ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਨਿਸ਼ਠਾ ਅਤੇ ਲਗਨ ਨਾਲ ਨਿਭਾਉਣਗੇ । ਤਿਆਗੀ ਨੇ ਮਿਸ਼ਨ ਮੋਦੀ ਸੈਨਾ ਨੇ ਰਾਸ਼ਟਰੀ ਪ੍ਰਧਾਨ ਬਾਬਾ ਰਤਨ ਸਿੰਘ ਮਹਾਰਾਜ ਅਤੇ ਰਾਸ਼ਟਰੀ ਮਹਾਂਮੰਤਰੀ ਰੋਹਤਾਸ ਦਾ ਵੀ ਧੰਨਵਾਦ ਕੀਤਾ । ਤਿਆਗੀ ਨੇ ਦੱਸਿਆ ਕਿ ਸਰਕਾਰ ਦਾ ਕੰਮ ਕਾਰਜ ਕਰਨਾ ਹੁੰਦਾ ਹੈ ਅਤੇ ਕਾਰਕੁੰਨ ਜੇਕਰ ਉਹਨਾਂ ਦੇ ਨਾਲ ਜੁੜ ਜਾਣ ਤਾਂ ਉਹ ਇਕ ਕਰਿਸ਼ਮੇ ਤੋਂ ਘੱਟ ਨਹੀਂ । ਉਹਨਾਂ ਕਿਹਾ ਕਿ ਮੋਦੀ ਸੈਨਾ ਦੇਸ਼ ਭਗਤ ਕਾਰਜਕਰਤਾਵਾਂ ਦਾ ਸੰਗਠਨ ਹੈ। ਤਿਆਗੀ ਨੇ ਆਖਿਆ ਕਿ ਮੋਦੀ ਸਰਕਾਰ ਦੇਸ਼ ਦੇ ਪ੍ਰਤੀ ਸਮਰਪਿਤ ਸਰਕਾਰ ਹੈ ਅਤੇ ਜਿਸਦਾ ਕੰਮ ਕੇਵਲ ਜਨ ਜਨ ਨੂੰ ਉਹਨਾਂ ਦੇ ਹੱਕ ਦੇਣਾ ਹੈ । ਉਹਨਾਂ ਕਿਹਾ ਕਿ ਕਾਰਜਕਰਤਾ ਵੀ ਆਪਣੀ ਜ਼ਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਉਣਗੇ ਅਤੇ ਜਨ ਜਨ ਤੱਕ ਲੋਕ ਕਲਿਆਣ ਨੀਤੀਆਂ ਨੂੰ ਪਹੁੰਚਾਉਣਗੇ। ਮੋਦੀ ਸੈਨਾ ਦੇ ਪ੍ਰਧਾਨ ਐਡਵੋਕੇਟ ਹਰਸ਼ ਝਾਂਜੀ ਨੇ ਕਿਹਾ ਕਿ ਇਹ ਸੰਗਠਨ ਸਮਾਜ ਸੇਵਾ ਦੇ ਕਾਰਜਾਂ ‘ਚ ਮੋਹਰੀ ਸਾਬਤ ਹੋਵੇਗਾ।


