ਹਾਥਰਾਸ ਵਿਖੇ ਵਾਪਰੀ ਘਟਨਾ ਸ਼ਰਮਨਾਕ, ਦੋਸ਼ੀਆ ਨੂੰ ਮਿਲੇ ਮਿਸਾਲੀ ਸਜ਼ਾ, ਯੋਗੀ ਸਰਕਾਰ ਦੇਵੇ ਅਸਤੀਫਾ : ਪ੍ਰਗਤੀਸ਼ੀਲ ਮੰਚ ਪੰਜਾਬ

ਮੋਗਾ, 11 ਅਕਤੂਬਰ (ਜਸ਼ਨ) : ਪ੍ਰਗਤੀਸ਼ੀਲ ਮੰਚ ਪੰਜਾਬ ਦੀ ਮੀਟਿੰਗ ਬੀਬੀ ਸ਼ਰਨਜੀਤ ਕੋਰ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ|ਮੀਟਿਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਸੁਬਾਈ ਪ੍ਰਧਾਨ ਬਲਕਰਨ ਮੋਗਾ ਨੇ ਕਿਹਾ ਕਿ ਕਿਸਾਨ ਵਿਰੋਧੀ ਨਵੇ ਬਣੇ ਕਾਨੂੰਨ ਅਤੇ ਮਜ਼ਦੂਰ ਵਿਰੋਧੀ ਪਾਸ ਹੋਏ ਕਾਨੂੰਨਾ ਨੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੀ ਸੱਤਾ ਦੀ ਵਾਗ-ਡੋਰ ਅਦਾਨੀ ਅਬਾਨੀ ਵਰਗੇ ਵੱਡੇ ਪੂੰਜੀਪਤੀਆਂ ਦੇ ਹੱਥ ਵਿੱਚ ਹੈ।ਭਾਜਪਾ ਦਾ ਆਪਣਾ ਕੋਈ ਅਸਿਸਤਵ ਨਹੀਂ,ਇਹ ਪੂੰਜੀਪਤੀਆ ਦਾ ਮਹਿਜ਼ ਇਕ ਖਿਡੌਣਾ ਹੈ।ਇਸ ਲਈ ਕਿਸਾਨਾਂ ਮਜ਼ਦੂਰਾਂ ਦਾ ਸੰਘਰਸ਼ ਸਿੱਧਾ ਕਾਰਪੋਰੇਟ ਸੈਕਟਰ,ਪੂੰਜੀ ਦੀ ਤਾਕਤ ਖ਼ਿਲਾਫ਼ ਹੈ।ਜਿਸ ਦਾ ਜਿੱਤਿਆ ਜਾਣਾ ਸਮਾਜ ਦੀ ਅਣਸਰਦੀ ਲੋੜ ਹੈ।ਇਹ ਸੰਘਰਸ਼ ਨਾਂ ਸਿਰਫ ਜੇਤੂ ਹੋਵੇਗਾ ਬਲਕਿ ਿਕਸਾਨਾ ਮਜ਼ਦੂਰਾਂ ਦੇ ਭਵਿੱਖ ਦੀ ਤਰਜਮਾਨੀ ਕਰਦੇ ਰਾਜਨੀਤਕ ਹਿਤਾਂ ਦੀ ਵੀ ਪਹਿਚਾਣ ਕਰਵਾਵੇਗਾ।ਪ੍ਰਗਤੀਸ਼ੀਲ ਮੰਚ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ ਦੀ ਡਟਵੀ ਹਿਮਾਇਤ ਕਰਦਾ ਹੈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਜਿਲਾ ਪ੍ਰਧਾਨ ਸਕੱਤਰ ਅਮਨਦੀਪ ਸਿੰਘ ਸਿੰਘਾਂ ਵਾਲਾ ਤੇ ਨਵਜੋਤ ਸਿੰਘ ਜੋਗੇਵਾਲਾ ਨੇ ਕਿਹਾ ਕਿ ਪ੍ਰਗਤੀਸ਼ੀਲ ਮੰਚ ਹਰ ਇਕ ਲਈ ਸਿਹਤ,ਵਿੱਦਿਆ ਤੇ ਰੁਜ਼ਗਾਰ ਸੜੀ ਗਰੰਟੀ ਦੇ ਕਾਨੂੰਨ ਦੀ ਮੰਗ ਕਰਦੀ ਹੈ।ਸਮਾਜਿਕ ਤਬਦੀਲੀ ਲਈ ਇਕ ਨਵੀਂ ਸਮਰਪਿਤ ਆਗੂ ਟੀਮ ਦੀ ਲੋੜ ਹੈ।ਇਸ ਲਈ 25 ਅਕਤੂਬਰ ਨੂੰ ਪ੍ਰਗਤੀਸ਼ੀਲ ਮੰਚ ਵੱਲੋਂ ਪਿੰਡ ਜੋਗੇਵਾਲਾ ਵਿਖੇ ਲੀਡਰਸ਼ਿਪ ਟਰੇਨਿੰਗ ਕੈਂਪ ਦਾ ਅਗਾਜ ਕੀਤਾ ਜਾਵੇਗਾ।ਮੀਟਿੰਗ ਵਿੱਚ ਇਕ ਵਿਸ਼ੇਸ਼ ਮਤੇ ਰਾਹੀਂ ਹਾਬਰਸ ਵਿਖੇ ਵਾਪਰੀ ਅਣਮਨੁੱਖੀ ਦਰਿੰਦਗੀ ਨੂੰ ਸ਼ਰਮਨਾਕ ਦੱਸਦਿਆਂ ਦੋਸ਼ੀਆ ਲਈ ਮਿਸਾਲੀ ਸਜ਼ਾ ਤੇ ਯੋਗੀ ਸਰਕਾਰ ਤੋਂ ਅਸਤੀਫ਼ੇ ਦੀ ਮੰਗ ਕੀਤੀ।ਇਕ ਹੋਰ ਮਤੇ ਰਾਹੀਂ ਬਿਜਲੀ ਐਕਟ 2020 ਨੂੰ ਰੱਦ ਕਰਨ ਦੀ ਮੰਗ ਕੀਤੀ।ਇਸ ਮੋਕੇ ਹਾਜ਼ਰ ਆਗੂਆਂ ਵਿੱਚ ਅਮਰੀਕ ਸਿੰਘ ਖੁਖਰਾਣਾ,ਹਰਜੀਤ ਕੋਰ ,ਕਮਲਜੀਤ ਕੋਰ ,ਰਾਣੀ ਕੋਰ,ਸੁਖਮੰਦਰ ਕੋਰ ਸ਼ਾਮਿਲ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


