ਡਾ. ਉਬਰਾਏ ਕਰੋਨਾ ਪੀੜਤ ਹੋਣ ਦੇ ਬਾਵਜੂਦ ਲੋੜਵੰਦਾਂ ਦੀ ਮੱਦਦ ਕਰ ਰਹੇ ਹਨ – ਸੰਨਿਆਸੀ, ਲੂੰਬਾ,,,,ਸਰਬੱਤ ਦਾ ਭਲਾ ਨੇ 160 ਦੇ ਕਰੀਬ ਵਿਧਵਾ ਅਤੇ ਲੋੜਵੰਦਾਂ ਨੂੰ ਚੈਕ ਦਿੱਤੇ

Tags: 

ਮੋਗਾ 11 ਸਤੰਬਰ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਪਿਛਲੇ 10 ਦਿਨਾਂ ਤੋਂ ਕਰੋਨਾ ਪੀੜਤ ਹਨ ਤੇ ਪੀ.ਜੀ. ਆਈ. ਚੰਡੀਗੜ• ਵਿਖੇ ਦਾਖਲ ਹੋਣ ਦੇ ਬਾਵਜੂਦ ਟਰੱਸਟ ਵੱਲੋਂ ਆਪਣੀਆਂ ਸਭ ਗਤੀਵਿਧੀਆਂ ਵਿੱਚ ਕੋਈ ਖੜੋਤ ਨਹੀਂ ਆਉਣ ਦਿੱਤੀ ਤੇ ਡਾ. ਐਸ.ਪੀ. ਸਿੰਘ ਉਬਰਾਏ ਹਸਪਤਾਲ ਵਿੱਚੋਂ ਹੀ ਸਾਰੀਆਂ ਸਮਾਜ ਸੇਵੀ ਗਤੀਵਿਧੀਆਂ ਚਲਾ ਰਹੇ ਹਨ ਤੇ ਉਹਨਾਂ ਦੀ ਦੇਖਰੇਖ ਕਰ ਰਹੇ ਹਨ । ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਸਿਹਤਯਾਬੀ ਲਈ ਲੱਖਾਂ ਲੋਕ ਆਪਣੇ ਆਪਣੇ ਇਸ਼ਟਾਂ ਅੱਗੇ ਅਰਦਾਸਾਂ ਕਰ ਰਹੇ ਹਨ ਤੇ ਉਹ ਜਲਦ ਹੀ ਸਿਹਤਯਾਬ ਹੋ ਕੇ ਸਾਡੇ ਦਰਮਿਆਨ  ਹੋਣਗੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਅਤੇ ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ ਨੇ ਅੱਜ ਟਰੱਸਟ ਦੇ ਬਸਤੀ ਗੋਬਿੰਦਗੜ• ਮੋਗਾ ਸਥਿਤ ਦਫਤਰ ਵਿੱਚ 160 ਵਿਧਵਾ ਔਰਤਾਂ ਅਤੇ ਲੋੜਵੰਦ ਲੋਕਾਂ ਨੂੰ ਮਾਸਿਕ ਸਹਾਇਤਾ ਦੇ ਚੈਕ ਤਕਸੀਮ ਕਰਨ ਮੌਕੇ ਕੀਤਾ । ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਕਰੋਨਾ ਮਹਾਂਮਾਰੀ ਦੌਰਾਨ ਮੋਗਾ ਜਿਲ•ੇ ਵਿੱਚ 6000 ਦੇ ਕਰੀਬ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਸਿਹਤ ਅਤੇ ਪੁਲਿਸ ਵਿਭਾਗ ਨੂੰ ਪੀ.ਪੀ.ਈ. ਕਿੱਟਾਂ, ਐਨ 95 ਅਤੇ ਟ੍ਰਿਪਲ ਲੇਅਰ ਮਾਸਕ, ਵੈਂਟੀਲੇਟਰ, ਸੈਨੇਟਾਈਜ਼ਰ ਅਤੇ ਥਰਮਲ ਸਕੈਨਰ ਮੁਹੱਈਆ ਕਰਵਾਏ ਜਾ ਚੁੱਕੇ ਹਨ । ਉਹਨਾਂ ਦੱਸਿਆ ਕਿ ਕਰੋਨਾ ਕਾਲ ਦੌਰਾਨ ਟਰੱਸਟ ਵੱਲੋਂ ਬਸਤੀ ਗੋਬਿੰਦਗੜ• ਮੋਗਾ ਵਿੱਚ ਸਥਾਪਿਤ ਕੀਤੀ ਗਈ ਚੈਰੀਟੇਬਲ ਲੈਬਾਰਟਰੀ ਵਰਦਾਨ ਸਿੱਧ ਹੋ ਰਹੀ ਹੈ ਤੇ ਆਮ ਲੋਕ ਸਸਤੇ ਰੇਟਾਂ ਤੇ ਟੈਸਟ ਕਰਵਾ ਕੇ ਇਸ ਦਾ ਭਰਪੂਰ ਫਾਇਦਾ ਲੈ ਰਹੇ ਹਨ । ਉਹਨਾਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਉਹਨਾਂ ਦੀ ਲੰਬੀ ਅਤੇ ਤੰਦਰੁਸਤ ਜਿੰਦਗੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਤਾਂ ਜੋ ਉਹ ਤੰਦਰੁਸਤ ਹੋ ਕੇ ਫਿਰ ਤੋਂ ਪਹਿਲਾਂ ਦੀ ਤਰ•ਾਂ ਆਮ ਲੋਕਾਂ ਵਿੱਚ ਵਿਚਰ ਸਕਣ। ਇਸ ਮੌਕੇ ਟਰੱਸਟੀ ਅਤੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਸੁਖਦੇਵ ਸਿੰਘ ਬਰਾੜ, ਦਫਤਰ ਸਕੱਤਰ ਨਰਜੀਤ ਕੌਰ, ਇਕਬਾਲ ਸਿੰਘ ਖੋਸਾ, ਭਵਨਦੀਪ ਸਿੰਘ ਪੁਰਬਾ, ਪਾਰਸ ਅਰੋੜਾ, ਦਫਤਰ ਇੰਚਾਰਜ ਜਸਵੀਰ ਕੌਰ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜਰ ਸਨ ।