ਧਰਮਕੋਟ ਮਹਾਂ ਘੋਟਾਲਾ -- ਮਾਲ ਵਿਭਾਗ ਅਧਿਕਾਰੀਆਂ ਅਤੇ ਰਸੂਖਦਾਰ ਪਰਿਵਾਰਾਂ ਨੇ ਮਿਲੀਭੁਗਤ ਕਰਕੇ ਸਰਕਾਰ ਨੂੰ ਲਾਇਆ ਚੂਨਾ, ਪੜਤਾਲ ਕਰਨ ਤੇ ਕਈ ਸਫੇਦਪੋਸ਼ ਹੋਣਗੇ ਬੇਨਕਾਬ

Tags: 

 ਮੋਗਾ, 10 ਅਕਤੂਬਰ (ਜਸ਼ਨ) : ਜ਼ਮੀਨ ਅਧਿਗ੍ਰਹਿਣ ਮਾਮਲੇ ਵਿਚ ਨਵੇਂ ਇੰਕਸ਼ਾਫ ਕਾਰਨ ਲਈ  ਕੰਜ਼ਿਊਮਰ ਰਾਈਟ ਆਰਗਨਾਈਜੇਸ਼ਨ ਪੰਜਾਬ ਦੇ  ਮੋਗਾ ਸਥਿਤ ਦਫਤਰ ਵਿਚ ਸੀ ਆਰ ਊ ਪੰਜਾਬ ਦੇ ਪ੍ਰਧਾਨ ਪੰਕਜ ਸੂਦ  ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ।  ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਾਰਜ ਸਿੰਘ ਕਾਲਾ ਨਿਵਾਸੀ ਧਰਮਕੋਟ ਨੇ ਦੱਸਿਆ ਧਰਮਕੋਟ ਦੇ ਕਈ ਰਸੂਖਦਾਰ ਪਰਿਵਾਰਾਂ ਨੇ ਸਰਕਾਰੀ ਅਧਿਕਾਰੀਆਂ ਨਾਲ ਰਲ ਕੇ ਨਾ ਕੇਵਲ ਮਲਾਈ ਖਾਧੀ ਹੈ ਬਲਕਿ ਸਰਕਾਰ ਨੂੰ ਵੀ ਕਰੋੜਾਂ ਦਾ ਚੂਨਾ ਲਗਾਇਆ ਹੈ ਜਿਸ ਦੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ ।  ਕਾਲਾ ਨੇ ਦੱਸਿਆ ਇਨ੍ਹਾਂ ਰਸੂਖ਼ਦਾਰ ਪਰਿਵਾਰਾਂ ਨੇ ਖੇਤੀ ਯੋਗ ਅਤੇ ਰਿਹਾਇਸ਼ੀ ਜਮੀਨ ਨੂੰ ਹੇਰਾ ਫੇਰੀ ਦੇ ਨਾਲ ਕਮਰਸ਼ੀਅਲ ਦਿਖਾ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਇਆ ਹੈ ਜਿਨ੍ਹਾਂ ਵਿੱਚ ਹਿਤੇਸ਼ ਸਿੰਗਲਾ ਪੁੱਤਰ ਸੁਭਾਸ਼ ਚੰਦਰ, ਹਿਤੇਸ਼ ਸਿੰਗਲਾ ਦੀ ਮਾਤਾ, ਪਤਨੀ,  ਭਰਾ ਅਤੇ ਭਰਜਾਈ ਇਕ ਹੀ ਪਰਿਵਾਰ ਦੇ ਸਾਰੇ ਮੈਂਬਰ ਸ਼ਾਮਿਲ ਹਨ।   ਕਾਲੇ ਨੇ ਦੱਸਿਆ ਇਸ ਮਾਹਾ ਘੋਟਾਲੇ ਦੇ ਦੌਰਾਨ ਗੁਰਮੀਤ ਸਿੰਘ ਨੈਬ ਤਹਿਸੀਲਦਾਰ  ਧਰਮਕੋਟ ਦੇ ਅਹੁਦੇ ਤੇ ਸੀ ਜੋ ਮੌਜੂਦਾ ਸਮੇਂ ਤਹਿਸੀਲਦਾਰ  ਬਾਘਾ ਪੁਰਾਣਾ ਦੇ ਪਦ ਤੇ ਹਨ।   ਉਸ ਵਕਤ ਐਸ ਡੀ ਐਮ ਦੇ ਅਹੁਦੇ ਤੇ ਜਸਪਾਲ ਸਿੰਘ ਸਨ  ਜੋ 30 ਸਤੰਬਰ 2020 ਨੂੰ ਖੰਨਾ ਦੇ ਏ ਡੀ ਸੀ ਵਜੋਂ ਰਿਟਾਇਰ ਹੋ ਗਏ ਨੇ ।  ਕਾਲੇ ਨੇ ਕਿਹਾ ਕਿ ਸੁਖਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਜੋ ਕਿ ਨੇਵੀ ਵਿਚ ਨੌਕਰੀ ਕਰਦੇ ਹਨ ਉਨ੍ਹਾਂ ਨੇ ਖਾਲੀ ਜ਼ਮੀਨ ਤੇ ਪੋਲਟਰੀ ਫਾਰਮ ਦਿਖਾ ਕੇ  ਕਰਕੇ ਸਰਕਾਰ ਨੂੰ ਚੂਨਾ ਲਾਇਆ ਹੈ।   ਨੇਵੀ ਵਿਚ ਨੌਕਰੀ ਕਰਨ ਦੇ ਕਾਰਨ ਸੁਖਵਿੰਦਰ ਸਿੰਘ ਛੇ ਮਹੀਨੇ ਬਾਅਦ ਘਰ ਆਉਂਦੇ ਹਨ ਅਤੇ ਉਨ੍ਹਾਂ ਦੇ ਪਿਤਾ ਸਵਰਨ ਸਿੰਘ ਨੂੰ ਦਿਖਾਈ ਨਾ ਦੇਣ ਦੇ ਕਾਰਨ ਉਨ੍ਹਾਂ ਦੇ ਨਾਲ ਇੱਕ ਆਦਮੀ ਉਨ੍ਹਾਂ ਨੂੰ ਪਕੜ ਕੇ ਲੈ ਕੇ ਜਾਂਦਾ ਹੈ ।   ਕੀ ਉਹ ਪੋਲਟਰੀ ਫਾਰਮ ਦਾ ਕੰਮ ਕਰ ਸਕਦੇ ਹਨ ? ਕਾਲੇ  ਦਾ ਕਹਿਣਾ ਹੈ ਕਿ ਧਰਮਕੋਟ ਏਰੀਏ ਦੇ ਵਿੱਚ ਕੋਈ ਪੋਲਟਰੀ ਫਾਰਮ ਹੈ ਹੀ ਨਹੀ ।  ਇਸ ਮੌਕੇ ਸੀ ਆਰ ਊ ਪੰਜਾਬ ਪ੍ਰਧਾਨ ਪੰਕਜ ਸੂਦ ਅਤੇ ਸੀ ਆਰ ਊ ਜਿਲ੍ਹਾ ਮੋਗਾ ਦੇ ਲੀਗਲ ਅਡਵਾਈਜ਼ਰ ਅਤੇ ਪ੍ਰਮੁੱਖ ਐਡਵੋਕੇਟ ਗਰੋਵਰ ਨੇ ਕਿਹਾ ਕਿ ਜੇ  ਇਕ ਆਮ ਆਦਮੀ  ਇਹ ਸਬੂਤ ਇਕੱਠਾ ਕਰ ਸਕਦਾ ਹੈ ਤੇ ਵਿਜੀਲੈਂਸ ਵਿਭਾਗ ਜਿਸ ਦੇ ਕੋਲ਼ ਸੰਸਾਸਧਨਾਂ  ਦੀ ਕੋਈ ਕਮੀ ਨਹੀਂ ਹੈ ਉਹ ਕਾਰਵਾਈ ਕਿਓਂ ਨਹੀਂ ਕਰ ਰਿਹਾ ? ਸੂਦ ਅਤੇ ਗਰੋਵਰ ਨੇ ਕਿਹਾ ਕਿ ਉਹਨਾਂ ਨੇ   ਸੋਮਵਾਰ ਨੂੰ ਇਸਤਗਾਸਾ ਦਾਇਰ ਕਰਨ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚ ਪੀ ਐਲ ਕਰਨ ਦਾ ਫੈਸਲਾ ਕੀਤਾ ਹੈ ।  ਉਨ੍ਹਾਂ ਨੇ ਇਸ ਮਹਾਂ ਘੋਟਾਲਾ ਦੀ ਸੀ ਬੀ ਆਈ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ