‘‘ਪਾਪਾ ,ਹੁਣ ਤੁਸੀਂ ਇਸ ਦੁਨੀਆਂ ਵਿਚ ਨਹੀਂ ਹੋ ਲੇਕਿਨ ਮੈਂ ਜਾਣਦਾ ਹਾਂ ਕਿ ਤੁਸੀਂ ਜਿੱਥੇ ਵੀ ਹੋ ਹਮੇਸ਼ਾ ਮੇਰੇ ਨਾਲ ਹੋ ’’ ਪਿਤਾ ਦੀ ਮੌਤ ਤੇ ਪਾਸਵਾਨ ਦੇ ਪੁੱਤਰ ਚਿਰਾਗ ਨੇ ਕੀਤਾ ਟਵੀਟ

ਮੋਗਾ,8 ਅਕਤੂਬਰ (ਜਸ਼ਨ): ਦੇਸ਼ ਦੇ ਉਘੇ ਸਿਆਸਤਦਾਨ ਰਾਮਵਿਲਾਸ ਪਾਸਵਾਨ ਦੀ ਅੱਜ ਮੌਤ ਹੋ ਗਈ  ।  ਉਹ ਕਾਫੀ ਸਮੇਂ ਤੋਂ ਜ਼ੇਰੇ ਇਲਾਜ ਸਨ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸਨ  ।  ਉਹਨਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਅੱਜ ਟਵੀਟ ਕਰਦਿਆਂ ਆਖਿਆ ‘‘ਪਾਪਾ ,ਹੁਣ ਤੁਸੀਂ ਇਸ ਦੁਨੀਆਂ ਵਿਚ ਨਹੀਂ ਹੋ ਲੇਕਿਨ ਮੈਂ ਜਾਣਦਾ ਹਾਂ ਕਿ  ਤੁਸੀਂ ਜਿੱਥੇ ਵੀ ਹੋ ਹਮੇਸ਼ਾ ਮੇਰੇ ਨਾਲ ਹੋ।’’    ਭਾਵਕ ਹੋਏ ਚਿਰਾਗ ਨੇ ਆਪਣੇ ਪਿਤਾ ਨਾਲ ਆਪਣੇ ਬੱਚਪਨ ਦੀ ਤਸਵੀਰ ਟਵਿੱਟਰ ਤੇ ਪਾਈ ਹੈ  ।