ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਡਾ ਰਾਜੇਸ਼ ਅੱਤਰੀ ਦਾ ਕੀਤਾ ਸਨਮਾਨ

Tags: 

ਮੋਗਾ, 7 ਅਕਤੂਬਰ (ਜਸ਼ਨ) : ਮਿਸ਼ਨ ਫਤਿਹ ਅਧੀਨ ਅਤੇ ਕੋਵਿਡ19 ਦੇ ਵਿੱਚ ਲੋਕ ਹਿਤਾਂ ਦੇ ਲਈ ਅਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਬਦਲੇ ਡਾ. ਮਥਰਾ ਦਾਸ ਸਿਵਲ ਹਸਪਤਾਲ ਮੋਗਾ ਵਿਖੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਮੋਗਾ ਡਾ ਰਾਜੇਸ਼ ਅੱਤਰੀ ਦਾ ਸਨਮਾਨ ਅੱਜ ਸ਼ਹਿਰ ਦੀਆ ਉਘੀਆ ਸਮਾਜ ਸੇਵੀ ਸੰਸਥਾਵਾਂ ਵੱਲੋ ਕੀਤਾ ਗਿਆ। ਇਸ ਮੌਕੇ ਤੇ ਹਾਜ਼ਰ ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਬਾਜਵਾ ਅਤੇ ਡਾ ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫਸਰ ਮੋਗਾ ਨੇ ਵੀ ਡਾ ਰਾਜੇਸ਼ ਅੱਤਰੀ ਦੇ ਕੰਮਾ ਦੀ ਸ਼ਲਾਘਾ ਕੀਤੀ । ਇਸ ਮੌਕੇ ਤੇ ਹਾਜ਼ਰ ਸਮਾਜ ਸੇਵੀ ਮਹਿਲਾਵਾਂ ਨੇ ਕਿਹਾ ਕਿ ਸਿਵਲ ਹਸਪਤਾਲ ਮੋਗਾ ਵਿੱਚ ਬਹੁਤ ਵਧੀਆ ਪ੍ਰਬੰਧ ਹਨ ਅਤੇ ਕੋਵਿਡ ਦੇ ਪਿਛਲੇ ਦਿਨਾਂ ਵਿੱਚ ਸਿਵਲ ਹਸਪਤਾਲ ਦੇ ਸਟਾਫ ਨੇ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਬਹੁਤ ਵਧੀਆ ਸੇਵਾਵਾ ਦਿੱਤੀਆਂ ਹਨ, ਬਹੁਤ ਸਾਰੀਆਂ ਕੀਮਤੀ ਜਾਨਾ ਨੂੰ ਬਚਾਇਆ ਅਤੇ ਡਾ ਰਾਜੇਸ਼ ਅੱਤਰੀ ਵੱਲੋ ਕੀਤੇ ਗਏ ਯੋਜਨਾਬੰਧ ਪ੍ਰਬੰਧਾਂ ਦੀ ਚਰਚਾ ਸ਼ਹਿਰ ਚ ਹਰ ਜਗ੍ਹਾ ਹੋ ਰਹੀ ਹੈ ।ਸਨਮਾਨ ਕਰਨ ਮੌਕੇ ਡਾ ਰਜਿੰਦਰ ਕੌਰ ਚੇਅਰਪਰਸਨ 'ਮੇਰਾ ਮੋਗਾ ਵੈਲਫੇਰ ਸੋਸਾਇਟੀ' , ਮਾਲਵਿਕਾ ਸੱਚਰ ਏ ਸੀ ਟਾਸਕ ਫੋਰਸ ਜਿਲਾ ਸਲਾਹਕਾਰ,ਲੀਨਾ ਗੋਇਲ ਚੇਅਰਪਰਸਨ ਸਰਵਸ਼ਕਤੀ ਅਗਰਵਾਲ , ਸ਼ੀਲਾ ਬਾਸਲ ਸ਼ਰਵਸ਼ਕਤੀ ਅਗਰਵਾਲ ਵਾਇਸ ਪ੍ਰਧਾਨ, ਭਾਵਨਾ ਬਾਂਸਲ ਅਗਰਵਾਲ ਵੋਮੈਨ ਸੈਲ ਪ੍ਰਧਾਨ ਕੰਜ਼ਿਊਮਰ ਰਾਇਟ ਆਰਗੇਨਾਇਜੇਸ਼ਨ, ਲਵਲੀ ਸਿੰਗਲਾ ਏ ਡਬਲਿਯੂ ਸੀ ਜਿਲਾ ਪ੍ਰਧਾਨ, ਸਾਹਿਲ ਅਰੋੜਾ, ਮੋਗਾ ਵੈਲਫੇਅਰ ਰੋਟਰੀ ਕਲੱਬ ਕਰਾਊਨ ਮੋਗਾ,ਆਸ਼ਾ ਅਰੋੜਾ ਸੋਚ ਐਨ ਜੀ ਓ,ਐਸ ਕੇ ਬਾਂਸਲ ਜਿਲਾ ਕੋਆਰਡੀਨੇਟਰ ਐਨ ਜੀ ਓ,ਅਨਮੋਲ ਸ਼ਰਮਾ, ਅਲਕਾ ਗੋਇਲ, ਅਨੁ ਗੁਲਾਟੀ ਸੋਚ ਐਨ ਜੀ ਓ, ਪਰਮਿੰਦਰ ਜੌਹਲ , ਕ੍ਰਿਸ਼ਨਾ ਸ਼ਰਮਾ ਅਤੇ ਅੰਮ੍ਰਿਤ ਸ਼ਰਮਾ ਵੀ ਹਾਜਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ