ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਜਗਦੀਸ਼ ਸਿੰਘ ਰਾਹੀ ਨੂੰ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਕੀਤਾ ਸਨਮਾਨਿਤ

Tags: 

ਮੋਗਾ,6 ਅਕਤੂਬਰ (ਨਵਦੀਪ ਮਹੇਸ਼ਰੀ): ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਜਗਦੀਸ਼ ਸਿੰਘ ਰਾਹੀ ਵੱਲੋਂ ਤਮਾਮ ਉਮਰ ਤਨਦੇਹੀ ਨਾਲ ਫਰਜ਼ਾਂ ਦੀ ਪੂਰਤੀ ਕਰਬਨ ਬਦਲੇ ਅੱਜ ਵਿਸ਼ੇਸ਼ ਸਮਾਗਮ ਦੌਰਾਨ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੇ ਸਨਮਾਨਿਤ ਕੀਤਾ। ਇਸ ਮੌਕੇ ਜਗਦੀਸ਼ ਸਿੰਘ ਰਾਹੀ ਤੋਂ ਇਲਾਵਾ ਉਹਨਾਂ ਦੀ ਸਪਤਨੀ ਸ਼੍ਰੀਮਤੀ ਸੁਨੀਤਾ ਰਾਹੀ ਵੀ ਹਾਜ਼ਰ ਸਨ । ਮੋਗਾ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬਲਵੰਤ ਸਿੰਘ ਜ਼ਿਲ੍ਹਾ ਖੇਡ ਅਫਸਰ,ਡਾ: ਐੱਸ ਕੇ ਸ਼ਰਮਾ ਪਿ੍ਰੰ: ਡੀ ਐਮ ਕਾਲਜ,ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਲੁਧਿਆਣਾ, ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਰਵਿੰਦਰ ਸਿੰਘ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਮੋਗਾ, ਲਾਜਪਾਲ ਸਿੰਘ ਬੈਂਸ ਸਟੇਟ ਯੂਥ ਐਵਾਰਡੀ, ਭੁਪਿੰਦਰ ਸਿੰਘ ਢਿੱਲੋਂ ਪਿ੍ਰੰ: ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ, ਗੁਰਪ੍ਰੀਤ ਸਿੰਘ ਘਾਲੀ ਐਸੋਸੀਏਟ ਪ੍ਰੋਫੈਸਰ ਡੀ ਐੱਮ ਕਾਲਜ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਪਵਾਰ ਨੇ ਜਗਦੀਸ਼ ਰਾਹੀ ਦੀ ਸ਼ਖਸੀਅਤ ਬਾਰੇ ਬੋਲਦਿਆਂ ਆਖਿਆ ਕਿ ਮਿਕਨਾਤੀਸੀ ਖਿੱਚ ਵਾਲੇ ਸ਼੍ਰੀ ਰਾਹੀ ਨੇ ਸਹਾਇਕ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਂਦਿਆਂ ਅਹੁਦੇ ਦੀ ਸ਼ਾਨ ਨੂੰ ਵਧਾਇਆ ਹੈ । ਬੁਲਾਰਿਆਂ ਨੇ ਆਖਿਆ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਵਿਭਾਗੀ ਫਰਜ਼ਾਂ ਤੋਂ ਮੁਕਤੀ ਦੇ ਦਿੱਤੀ ਗਈ ਹੈ ਪਰ ਸਮਾਜ ਸੁਧਾਰ ਲਈ ਉਹਨਾਂ ਦੀਆਂ ਸੇਵਾਵਾਂ ਦੀ ਜ਼ਰੁਰਤ ਹਮੇਸ਼ਾ ਬਣੀ ਰਹੇਗੀ । ਇਸ ਮੌਕੇ ਸਹਾਇਕ ਡਾਇਰੈਕਟਰ ਜਗਦੀਸ਼ ਰਾਹੀ ਨੇ ਆਖਿਆ ਕਿ ਉਹਨਾਂ ਆਪਣੇ ਜੀਵਨ ਦਾ ਸੰਘਰਸ਼ ਬਤੌਰ ਜੂਨੀਅਰ ਵਕੀਲ ਸ਼ੁਰੂ ਕੀਤਾ ਸੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਵਿਚ ਜੂਨੀਅਰ ਰਿਸਰਚ ਸਕੌਲਰ ਵਜੋਂ ਸੇਵਾਵਾਂ ਨਿਭਾਉਂਦਿਆਂ ਉਹਨਾਂ ਦੇ ਮਨ ਵਿਚ ਸਮਾਜ ਸੇਵਾ ਦਾ ਜਜ਼ਬਾ ਪੈਦਾ ਹੋਇਆ ਜਿਸ ਸਦਕਾ ਉਹ ਇਸ ਮੁਕਾਮ ’ਤੇ ਪਹੰੁਚੇ ਹਨ। ਉਹਨਾਂ ਆਖਿਆ ਕਿ ਯੁਵਕ ਸੇਵਾਵਾਂ ਵਿਭਾਗ ਵਿਚ ਬੇਸ਼ੱਕ ਉਹ ਸਰਕਾਰੀ ਹਦਾਇਤਾਂ ਮੁਤਾਬਕ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਰਹੇ ਪਰ ਸਮਾਜ ਵੱਲੋਂ ਜੋ ਸਤਿਕਾਰ ਉਹਨਾਂ ਨੂੰ ਮਿਲਿਆ ਹੈ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਦਿਆਂ ਉਹ ਆਪਣੀ ਜ਼ਿੰਦਗੀ ਸਮਾਜ ਨੂੰ ਹੀ ਸਮਰਪਿਤ ਕਰਨਗੇ ਅਤੇ ਨੌਜਵਾਨਾਂ ਨੂੰ ਇਸੇ ਤਰਾਂ ਹੀ ਅਗਵਾਈ ਦਿੰਦੇ ਰਹਿਣਗੇ। ਉਹਨਾਂ ਜ਼ਿਲ੍ਹਾ ਖੇਡ ਅਫਸਰ ਸ. ਬਲਵੰਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜਿਹਨਾਂ ਨੌਜਵਾਨਾਂ ਲਈ ਪ੍ਰੋਗਰਾਮ ਆਯੋਜਿਤ ਕਰਨ ਮੌਕੇ ਉਹਨਾਂ ਨੂੰ ਭਰਪੂਰ ਸਹਿਯੋਗ ਦਿੱਤਾ । ਇਸ ਮੌਕੇ ਸ਼੍ਰੀਮਤੀ ਸੁਰਿੰਦਰਪਾਲ ਕੌਰ, ਸ਼੍ਰੀਮਤੀ ਤਰਨਜੀਤ ਕੌਰ, ਮੈਡਮ ਦਿਲਪ੍ਰੀਤ ਕੌਰ, ਮੈਡਮ ਬਲਜੀਤ ਕੌਰ ਤੋਂ ਇਲਾਵਾ ਦਵਿੰਦਰ ਸਿੰਘ,ਗੁਰਚਰਨ ਸਿੰਘ,ਅਮਿ੍ਰਤਪਾਲ ਸਿੰਘ (ਤਿੰਨੋਂ ਪ੍ਰੋਗਰਾਮ ਅਫਸਰ ਐਨ ਐੱਸ ਐੱਸ) , ਜਗਵੀਰ ਸਿੰਘ ਅਥਲੈਟਿਕ ਕੋਚ, ਬਿਲਾਸਪੁਰ, ਹਰਦੀਪ ਸਿੰਘ ਫੁਟਬਾਲ ਕੋਚ, ਨਵਤੇਜ ਸਿੰਘ ਫੁਟਬਾਲ ਕੋਚ ,ਪੰਕਜ ਖੁਰਾਣਾ ਅਤੇ ਰਵੀ ਕੁਮਾਰ ਆਦਿ ਨੇ ਵੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਜਗਦੀਸ਼ ਰਾਹੀ ਨੂੰ ਸਨਮਾਨਿਤ ਹੋਣ ’ਤੇ ਮੁਬਾਰਕਬਾਦ ਦਿੱਤੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ