ਲੋਕ ਇਨਸਾਫ ਪਾਰਟੀ ਨੇ ਹਾਥਰਸ ਕਾਂਡ ਖਿਲਾਫ ਕਢਿਆ ਕੈਂਡਲ ਮਾਰਚ,ਮਨੀਸ਼ਾ ਵਾਲਮੀਕਿ ਦੇ ਹੱਤਿਆਰਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ :ਖੋਖਰ

ਲੁਧਿਆਣਾ, 2 ਅਕਤੂਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਲੋਕ ਇਨਸਾਫ ਪਾਰਟੀ ਦੇ ਐਸਸੀ ਵਿੰਗ ਦੇ ਜਿਲਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਾਜੇਸ਼ ਖੋਖਰ, ਵਾਰਡ ਨੰ: 42 ਦੇ ਇੰਚਾਰਜ ਜਸਪਾਲ ਸਿੰਘ ਰਿਐਤ, ਐਸਸੀ ਵਿੰਗ ਦੇ ਵਾਰਡ ਪ੍ਰਧਾਨ ਪਵਨ ਅਟਵਾਲ ਦੀ ਅਗਵਾਈ ਹੇਠ ਪਾਰਟੀ ਅਹਦੇਦਾਰਾਂ ਅਤੇ ਵਰਕਰਾਂ ਨੇ ਗਿੱਲ ਰੋਡ ਦਾਣਾ ਮੰਡੀ ਵਿਖੇ ਕੈਂਡਲ ਮਾਰਚ ਕੱਢ ਕੇ ਹਾਥਰਸ ਵਿਖੇ ਮਨੀਸ਼ਾ ਵਾਲਮੀਕਿ ਦੀ ਰੇਪ ਤੋਂ ਬਾਦ ਜੀਭ ਕੱਟਣ ਅਤੇ ਰੀੜ ਦੀ ਹੱਡੀ ਤੋੜਨ ਦੀ ਦਰਿੰਦਗੀ ਭਰੀ ਘਟਨਾ ਜਿਸ ਕਾਰਨ ਉਸ ਦੀ ਹਸਪਤਾਲ ਵਿਖੇ ਮੋਤ ਹੋ ਗਈ ਤੇ ਰੋਸ ਪ੍ਰਗਟ ਕੀਤਾ ਗਿਆ। ਇਸ ਮੋਕੇ ਤੇ ਰਾਜੇਸ਼ ਖੋਖਰ ਨੇ ਕਿਹਾ ਕਿ ਯੂ.ਪੀ. ਦੀ ਯੋਗੀ ਸਰਕਾਰ ਵਲੋਂ ਪਹਿਲਾਂ ਕੇਸ ਹੀ ਦਰਜ ਨਹੀ ਕੀਤਾ ਗਿਆ ਅਤੇ ਜਦੋਂ ਮੋਤ ਹੋ ਗਈ ਤਾਂ ਪੁਲਿਸ ਪ੍ਰਸਾਸ਼ਨ ਵਲੋਂ ਬਿਨਾ ਘਰ ਵਾਲਿਆਂ ਦੀ ਹਾਜਰੀ ਦੇ ਰਾਤ ਨੂੰ ਹੀ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ ਤਾਂ ਜੋ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਖੋਖਰ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਪੀੜਿਤ ਪਰਿਵਾਰ ਦੇ ਨਾਲ ਖੜੀ ਹੈ। ਉਨਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੂ.ਪੀ. ਦੀ ਸਰਕਾਰ ਨੂੰ ਭੰਗ ਕਰਕੇ ਉੱਥੇ ਗਵਰਨਰੀ ਰਾਜ ਲਾਇਆ ਜਾਵੇ, ਫਾਸਟ ਟ੍ਰੈਕ ਤੇ ਇਸ ਕੇਸ ਦੀ ਸੁਣਵਾਈ ਕਰਦੇ ਹੋਏ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜਾ ਦਵਾਈ ਜਾਵੇ ਇਸ ਦੇ ਨਾਲ ਹੀ ਪੀੜਿ ਪਰਿਵਾਰ ਨੂੰ ਇਕ ਕਰੋੜ ਦੀ ਮਾਲੀ ਮਦਦ ਦੇ ਨਾਲ ਕਿਸੇ ਇਕ ਪਵਿਾਰਿਕ ਮੈਂਬਰ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ। ਇਸ ਮੋਕੇ ਤੇ ਖੋਖਰ ਤੋਂ ਇਲਾਵਾ ਰਵੀ ਕੁਮਾਰ, ਹੰਸ ਰਾਜ, ਜਗਜੀਤ ਸਿੰਘ ਜੀਤਾ, ਦਰਸ਼ਨ ਸਿੰਘ, ਬੋਨੀ, ਕਰਨ ਬੋਪਾਰਾਏ, ਲੋਕ ਇੰਦਰ ਗਿਰੀ, ਰਾਜੀਵ ਕੁਮਾਰ, ਰਾਜੂ, ਜਗਜੋਤ ਸਿੰਘ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ, ਭੀਮ, ਯਸ਼ਪਾਲ ਆਦਿ ਹਾਜਰ ਸਨ।


