ਕਿਸਾਨ ਮਾਰਚ ਲਈ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਅਤੇ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫਲਾ ਚੰਡੀਗੜ੍ਹ ਵਾਸਤੇ ਹੋਇਆ ਰਵਾਨਾ

ਨਿਹਾਲ ਸਿੰਘ ਵਾਲਾ,1 ਅਕਤੂਬਰ(ਜਸ਼ਨ): ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੱਢੇ ਜਾ ਰਹੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਹਲਕਾ ਨਿਹਾਲ ਸਿੰਘ ਵਾਲਾ ਤੋਂ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਅਤੇ ਭੁਪਿੰਦਰ ਸਿੰਘ ਸਾਹੋਕੇ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫਲਾ ਚੰਡੀਗੜ੍ਹ ਲਈ ਰਵਾਨਾ ਹੋਇਆ । ਕਾਫ਼ਲੇ ਦੀ ਖਾਸੀਅਤ ਇਹ ਰਹੀ ਕਿ ਸੜਕ ’ਤੇ ਦੂਰ ਤੱਕ ਨਿਗਾਹ ਮਾਰਿਆਂ ਜਿੱਥੋਂ ਤੱਕ ਨਿਗਾਹ ਜਾਂਦੀ ਸੀ ,ਕੇਸਰੀ ਝੰਡੇ ਦਿਖਾਈ ਦੇ ਰਹੇ ਸਨ। ਕਾਫਲਾ ਦੇ ਰਵਾਨਾ ਹੋਣ ਮੌਕੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੰਿਰਦਰ ਮੋਦੀ ਨੇ ਪੰਜਾਬੀਆਂ ਦਾ ਪਿਆਰ ਹੀ ਦੇਖਿਆ ਸੀ ਪਰ ਹੁਣ ਜਦੋਂ ਪੰਜਾਬੀਆਂ ਨੂੰ ਆਪਣਾ ਪੰਜਾਬ ਬਰਬਾਦ ਹੰੁਦਾ ਦਿੱਸ ਰਿਹਾ ਹੈ ਤਾਂ ਮੋਦੀ ਨੂੰ ਪੰਜਾਬੀਆਂ ਦੇ ਰੋਹ ਦਾ ਵੀ ਪਤਾ ਲੱਗ ਜਾਵੇਗਾ । ਦੇਰ ਸ਼ਾਮ ਰਾਜਪੁਰਾ ਤੋਂ ‘ਸਾਡਾ ਮੋਗਾ ਡੌਟ ਕੌਮ ’ਨਾਲ ਫ਼ੋਨ ’ਤੇ ਗੱਲ ਕਰਦਿਆਂ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਪੱਤੋ ਤੋਂ ਰਾਜਪੁਰਾ ਲਈ ਰਵਾਨਾ ਹੋਏ ਸਨ ਪਰ ਸਾਰੇ ਰਾਹ ਅਕਾਲੀ ਵਰਕਰਾਂ ਵਿਚ ਇਨਾ ਉਤਸ਼ਾਹ ਰਿਹਾ ਕਿ ਕਿਸਾਨ ਆਪਣੇ ਟਰੈਕਟਰਾਂ ਅਤੇ ਗੱਡੀਆਂ ’ਤੇ ਸਵਾਰ ਹੋ ਕੇ ਕਾਫ਼ਲੇ ਵਿਚ ਸ਼ਾਮਲ ਹੋਏ ਜਿਸ ਕਾਰਨ ਹਰ ਥਾਂ ਜਾਮ ਲੱਗਦੇ ਰਹੇ ਅਤੇ ਤਕਰੀਬਨ 11 ਘੰਟੇ ਬਾਅਦ ਉਹ ਰਾਜਪੁਰਾ ਕਰਾਸ ਕਰਕੇ ਬਨੂੰੜ ਵੱਲ ਜਾ ਰਹੇ ਹਨ । ਉਹਨਾਂ ਇਹ ਵੀ ਦੱਸਿਆ ਕਿ ਇਸੇ ਜਾਮ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਵੀ ਫਸੇ ਹੋਏ ਹਨ । ਉਹਨਾਂ ਆਖਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਦਿੱਤੇ ਜਾਣ ਵਾਲੇ ਮੈਮੋਰੰਡਮ ਨੂੰ ਅਜੇ ਕੁਝ ਘੰਟੇ ਹੋਰ ਲੱਗਣਗੇ।


