ਸ਼੍ਰੋਮਣੀ ਅਕਾਲੀ ਦਲ ਦੇ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਹਲਕਾ ਧਰਮਕੋਟ ਤੋ ਵੱਡਾ ਕਾਫਲਾ ਰਵਾਨਾ

ਮੋਗਾ, 1 ਅਕਤੂਬਰ (ਜਸ਼ਨ) ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਦੇ ਵਿਰੋਧ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੱਢੇ ਜਾ ਰਹੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਲਈ ਹਲਕਾ ਧਰਮਕੋਟ ਤੋਂ ਸਾਬਕਾ ਖੇਤੀ ਬਾੜੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫਲਾ ਚੰਡੀਗੜ੍ਹ ਲਈ ਰਵਾਨਾ ਹੋਇਆ । ਇਸ ਵਿਸ਼ਾਲ ਕਾਫਲੇ ਨੂੰ ਰਾਜਿੰਦਰ ਸਿੰਘ ਡੱਲਾ ਪੀ ਏ ਅਤੇ ਨਿਹਾਲ ਸਿੰਘ ਭੁੱਲਰ ਜ਼ਿਲਾ ਪ੍ਰਧਾਨ ਪੰਚਾਇਤ ਯੂਨੀਅਨ ਅਤੇ ਸਰਕਲ ਪ੍ਰਧਾਨ ਨੇ ਰਵਾਨਾ ਕੀਤਾ । ਅਕਾਲੀ ਵਰਕਰਾਂ ਨੇ ਕਿਸਾਨ ਬਚਾਓ ਪੰਜਾਬ ਬਚਾਓ, ਅਕਾਲੀ ਦਲ ਜਿੰਦਾਬਾਦ ਦੇ ਨਾਅਰੇ ਲਗਾਏ ਤੇ ਚੰਡੀਗੜ੍ਹ ਲਈ ਰਵਾਨਾ ਹੋਏ । ਇਸ ਮੌਕੇ ਰਾਜਿੰਦਰ ਸਿੰਘ ਡੱਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਪਾਸ ਕੀਤੇ ਹਨ ਉਸ ਨਾਲ ਕਿਸਾਨ ,ਮਜਦੂਰ ,ਆੜਤੀਆਂ ਤੇ ਵਪਾਰੀ ਵਰਗ ਪੂਰੀ ਤਰਾਂ ਨਾਲ ਤਬਾਹ ਹੋ ਜਾਵੇਗਾ । ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਅੜੀਅਲ ਵਤੀਰੇ ਕਾਰਨ ਜਿੱਥੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ ਵਜੀਰੀ ਤੋਂ ਅਸਤੀਫਾ ਦੇ ਕੇ ਕਿਸਾਨਾਂ ਨਾਲ ਮਿਲਕੇ ਲੜਾਈ ਲੜਨ ਦਾ ਐਲਾਨ ਕੀਤਾ ਹੈ ਉੱਥੇ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲਂੋ ਨਾਤਾ ਤੋੜਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੰਘਰਸ਼ ਆਰੰਭਿਆ ਹੈ।
ਇਸ ਮੌਕੇ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਕਿਸਾਨਾਂ,ਮਜ਼ਦੂਰਾਂ ਦੀ ਪਾਰਟੀ ਅਤੇ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦੀ ਕਿਸਾਨੀ ਤੇ ਮਜਦੂਰਾਂ ਲਈ ਸੰਘਰਸ਼ ਕੀਤਾ ਹੈ। ਅੱਜ ਦੇ ਕਾਫਲੇ ਵਿਚ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਗੁਰਮੇਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ,
ਅਸਵਨੀ ਕੁਮਾਰ ਪਿੰਟੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਕੋਟ ਈਸੇਖਾਂ ,ਰਾਜਿੰਦਰ ਸਿੰਘ ਡੱਲਾ, ਬਲਾਕ ਪ੍ਰਧਾਨ ਹੈਪੀ ਭੁੱਲਰ, ਜਗਸੀਰ ਸਿੰਘ ਪੀ ਏ, ਪਰਮਜੀਤ ਸਿੰਘ ਵਿਰਕ, ਸੁਰਜੀਤ ਸਿੰਘ ਰਾਮਗੜ੍ਹ, ਜਸਵੀਰ ਸਿੰਘ ਸੀਰਾ, ਸੁਖਵਿੰਦਰ ਸਿੰਘ ਦਾਤੇਵਾਲ,ਗੁਰਮੀਤ ਸਿੰਘ ਗਗੜਾ, ਬੋਹੜ ਸਿੰਘ ਕਾਵਾਂ,ਅਵਤਾਰ ਸਿੰਘ ਭਿੰਡਰ, ਹਰਜਿੰਦਰ ਸਿੰਘ ਪੱਪੂ, ਅਮਰੀਕ ਸਿੰਘ ਸਰਕਲ ਪ੍ਰਧਾਨ ਮਹਿਣਾ ,ਪਰਮਿੰਦਰ ਸਿੰਘ ਦੋਸਾਂਝ ,ਗੁਰਸੇਵਕ ਸਿੰਘ,ਗੁਰਜੰਟ ਸਿੰਘ ਐੱਸ ਸੀ ਵਿੰਗ ਸਰਕਲ ਯੂਥ ਪ੍ਰਧਾਨ , ਸਰਪੰਚ ਬਲਦੇਵ ਸਿੰਘ ਬੁੱਘੀਪੁਰਾ ,ਮਨਤੇਜ ਸਿੰਘ ਜੰਬਾ ,ਜਰਨੈਲ ਸਿੰਘ ਬਿੱਟੂ ਸਰਪੰਚ ,ਬਸੰਤ ਸਿੰਘ ਪ੍ਰਧਾਨ,ਚਮਕੌਰ ਸਿੰਘ ਦੋਸਾਝ ਸਰਕਲ ਮੀਤ ਪ੍ਰਧਾਨ ,ਹੈਪੀ ਤਤਾਰੀਏਵਾਲਾ ਯੂਥ ਸਰਕਲ ਪ੍ਰਧਾਨ, ਮੁਖਤਿਆਰ ਸਿੰਘ ਤਤਾਰੀਏ ਵਾਲਾ, ਅਮਿ੍ਰੰਤਪਾਲ ਸਿੰਘ ਅੰਬਾ ,ਪਰਮਪਾਲ ਸਿੰਘ ਚੁੱਘਾਕਲਾ ਸਰਕਲ ਪ੍ਰਧਾਨ,ਗੁਰਦੇਵ ਸਿੰਘ ਭੋਲਾ ਸਰਕਲ ਪ੍ਰਧਾਨ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਅਤੇ ਕਿਸਾਨ,ਮਜ਼ਦੂਰ ਹਾਜ਼ਰ ਸਨ । 


