ਲ਼ੋਕ ਇਨਸਾਫ ਪਾਰਟੀ ਨੇ ਕੋਰ ਕਮੇਟੀ ਦੀ ਮੀਟਿੰਗ ਵਿਚ ਲਏ ਅਹਿਮ ਫੈਸਲੇ,3 ਅਕਤੂਬਰ ਨੂੰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕੋਠੀ ਅਗੇ ਰੋਸ ਧਰਨਾ

ਲੁਧਿਆਣਾ, 30 ਸ਼ਤੰਬਰ(ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :ਲੋਕ ਰਿਨਸਾਫ ਪਾਰਟੀ ਦੀ ਕੋਰ ਕਮੇਟੀ ਦੀ ਇਸ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਪਾਰਟੀ ਦੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿਖੇ ਹੋਈ। ਮੀਟਿੰਗ ਉੱਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਨਾ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ-ਪੰਜਾਬ ਵਿਰੋਧੀ ਖੇਤੀ ਸੁਧਾਰ ਕਾਨੂੰਨ ਖਿਲਾਫ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰ ਪੰਜਾਬ ਵਿਚ ਵਸਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਲੋਕ ਸਭਾ ਮੈਂਬਰਾਂ ਸੋਮ ਨਾਥ ਅਤੇ ਸੰਨੀ ਦਿਓਲ ਅਤੇ ਰਾਜ ਸਭਾ ਮੈਂਬਰ ਸ਼ੋਬੇਗ ਮਲਿਕ ਸਮੇਤ ਹੋਰ ਅਹੁਦੇਦਾਰਾਂ ਦੀ ਜਮੀਰ ਨੂੰ ਹਲੂਣਾ ਦੇਣ ਲਈ ਉਨਾ ਦੇ ਘਰ ਜਾ ਕੇ ਯਾਦ ਦੁਆਉਣਗੇ ਕਿ ਤੁਸੀ ਪੰਜਾਬੀ ਪਹਿਲਾਂ ਹੋ ਅਤੇ ਭਾਜਪਾਈ ਬਾਦ ਵਿਚ, ਜਿਸ ਦੇ ਤਹਿਤ 3 ਅਕਤੂਬਰ ਨੂੰ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਤੇ ਲੋਕ ਇਨਸਾਫ ਪਾਰਟੀ ਦੇ ਸਿਰਫ ਅਹੁਦੇਦਾਰ ਹੀ ਜਾਣਗੇ। ਉਨਾ ਕਿਹਾ ਕਿ ਪੰਜਾਬ ਵਿਚ ਲੁੱਟ ਖੋਹ ਕਰਨ ਲਈ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਭਾਜਪਾ ਦਾ ਸਹਾਰਾ ਲੈ ਰਿਹਾ ਸੀ, ਪ੍ਰੰਤੂ ਕੇਂਦਰ ਸਰਕਾਰ ਵਿਚ ਉਨਾ ਦੀ ਹੈਸੀਅਤ ਇਕ ਚਪੜਾਸੀ ਵਾਂਗ ਸੀ। ਭਾਜਪਾ ਆਗੂਆਂ ਨੂੰ ਕਿਹਾ ਜਾਵੇਗਾ ਕਿ ਹੁਣ ਤਾਂ ਉਹ ਤੁਹਾਡੇ ਤੋਂ ਅੱਡ ਹੋ ਗਏ ਹਨ ਇਸ ਲਈ ਤੁਸੀ ਜਿਹੜੀ ਜਮੀਨ ਦੀ ਫਸਲ ਖਾਧੀ ਹੈ, ਜਿਹੜੀ ਧਰਤੀ ਦਾ ਪਾਣੀ ਪੀਤਾ ਹੈ ਅਤੇ ਜਿਹੜੇ ਕਿਸਾਨਾ ਨੇ ਮਿੱਟੀ ਨਾਲ ਮਿੱਟੀ ਹੁੰਦੇ ਹੋਏ ਸਾਰੀਆਂ ਫਸਲਾਂ ਤੁਹਾਨੂੰ ਮੁਹਈਆ ਕਰਵਾਈਆਂ ਹਨ ਉਸ ਸਬੰਧੀ ਤੁਸੀ ਦਿੱਲੀ ਜਾ ਕੇ ਕੇਂਦਰ ਸਰਕਾਰ ਤੇ ਜੋਰ ਪਾਓ ਅਤੇ ਮਜਬੂਰ ਕਰ ਦਿਓ ਕਿ ਇਹ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਕਾਨੂੰਨ ਨੂੰ ਵਾਪਸ ਲਿਆ ਜਾਵੇ। ਕਿਉਂਕਿ ਇਸ ਕਾਨੂੰਨ ਨਾਲ ਕਿਸਾਨ ਹੀ ਨਹੀ ਵਪਾਰੀ ਵੀ ਤਬਾਹ ਹੋ ਜਾਵੇਗਾ। ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਸੋਚਦੀ ਹੈ ਕਿ ਪੰਜਾਬ ਵਿਚ ਸਿਰਫ 13 ਲੋਕ ਸਭਾ ਦੀਆਂ ਸੀਟਾਂ ਹਨ ਪਰ ਉਨਾ ਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਵਾਸੀਆਂ ਨੇ ਦਿੱਤੀਆਂ ਹਨ ਅਤੇ ਪੂਰੇ ਦੇਸ਼ ਦਾ ਢਿੱਡ ਭਰਨ ਦੀ ਸਮਰੱਥਾ ਰੱਖਦਾ ਹੈ। ਉਨਾ ਕਾਂਗਰਸ ਸਰਕਾਰ ਤੇ ਵਰਦਿਆਂ ਕਿਹਾ ਕਿ ਇਹ ਸਰਕਾਰ ਬਾਦਲ ਸਰਕਾਰ ਦੇ ਪਾਏ ਪੂਰਨਿਆਂ ਤੇ ਚੱਲ ਕੇ ਇਕ ਘੁਟਾਲਿਆਂ ਦੀ ਸਰਕਾਰ ਸਾਬਤ ਹੋਈ ਹੈ। ਦਲਿਤ ਵਿਿਦਆਰਥੀਆਂ ਦੇ ਵਜੀਫੇ ਖਾਣ ਵਾਲੇ ਮੰਤਰੀ ਨੂੰ ਬਰਖਾਸਤ ਕਰਨ ਦੀ ਬਜਾਏ ਇਕ ਇਮਾਨਦਾਰ ਅਧਿਕਾਰੀ ਜਿਸ ਨੇ ਇਸ ਘੁਟਾਲੇ ਨੂੰ ਉਜਾਗਰ ਕੀਤਾ ਉਸ ਦੀ ਬਦਲੀ ਕਰ ਦਿੱਤੀ ਗਈ। ਬੈਂਸ ਨੇ ਕਿਹਾ ਕਿ ਕਿਸਾਨ ਸੰਘਰਸ਼ ਉਪਰੰਤ ਲੋਕ ਇਨਸਾਫ ਪਾਰਟੀ ਦਲਿਤ ਵਿਿਦਆਰਥੀਆਂ ਦੇ ਹੱਕ ਵਿਚ ਫਿਰ ਸੰਘਰਸ਼ ਕਰੇਗੀ। ਉਨਾ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਖਟਕੜ ਕਲਾਂ ਵਿਖੇ ਕੀਤੀ ਗਈ ਰੈਲੀ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਕਿਸਾਨਾ ਦੇਹੱਕ ਵਿਚ ਕੀ ਸੰਘਰਸ਼ ਕਰਨਗੇ ਜਿਹੜੇ ਇਕ ਰੈਲੀ ਦੋਰਾਨ 10 ਟਾਵਰ ਏ.ਸੀ. ਲਾ ਕੇ ਭਾਸ਼ਨ ਦੇ ਕੇ ਚਲੇ ਗਏ। ਉਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰ ਰਹੇ ਹਨ। ਉਨਾ ਕਿਹਾ ਕਿ ਲੋਕ ਇਨਸਾਫ ਪਾਰਟੀ ਕਿਸਾਨ ਅੰਦੋਲਨ ਦੇ ਨਾਲ ਹੈ ਅਤੇ ਉਹ ਕਿਸਾਨਾ ਦੇ ਹਰੇਕ ਸੰਘਰਸ਼ ਵਿਚ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ। ਮੀਟਿੰਗ ਵਿਚ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਰਣਧੀਰ ਸਿੰਘ ਸਿਿਵਆ, ਮਨਵਿੰਦਰ ਸਿੰਘ ਗਿਆਸਪੁਰਾ, ਜਰਨੈਲ ਸਿੰਘ ਨੰਗਲ, ਗਗਨਦੀਪ ਸਿੰਘ ਸੰਨੀ ਕੈਂਥ, ਜਸਵਿੰਦਰ ਸਿੰਘ ਖਾਲਸਾ, ਬਲਦੇਵ ਪ੍ਰਧਾਨ, ਜਗਜੋਤ ਸਿੰਘ, ਰਮਨਦੀਪ ਸਿੰਘ ਰਾਮਾ, ਬਲਵਿੰਦਰ ਸਿੰਘ ਬਾੜੇਵਾਲ, ਚਰਨਜੀਤ ਸਿੰਘ ਭਿੰਡਰ, ਮਨਦੀਪ ਸਿੰਘ, ਪ੍ਰਕਾਸ਼ ਸਿੰਘ ਮਾਹਲਾ ਆਦਿ ਹਾਜਰ ਸਨ।