ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ:ਬਾਬਾ ਬਲਦੇਵ ਸਿੰਘ ਮੰਡੀਰਾਂ, ਹਰਪ੍ਰੀਤ ਸਿੰਘ ਚੜਿੱਕ

ਬਾਘਾਪੁਰਾਣਾ 27 ਸਤੰਬਰ (ਰਾਜਿੰਦਰ ਸਿੰਘ ਕੋਟਲਾ) ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਬਿੱਲ ਕਰਨ ਪਾਸ ਕਾਰਨ ਕਿਸ਼ਾਨਾਂ ਵਿੱਚ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕੇ ਕਿਸਾਨ ਵਰਗ ਆਪਣੇ ਖੇਤਾਂ ਵਿੱਚ ਜਿਨਸ ਪੈਦਾ ਕਰਕੇ ਸਾਰੇ ਦੇਸ ਦਾ ਢਿੱਡ ਭਰਦੈਂ ਕਿਸਾਨ ਦੇਸ ਦੀ ਤਰੱਕੀ ਵਿੱਚ ਸਭ ਤੋਂ ਵੱਧ ਹਿੱਸਾ ਪਾਉਂਦਾ ਹੈ ਕਿਸਾਨ ਦੇਸ ਦੀ ਰੀੜ ਦੀ ਹੱਡੀ ਕਿੳੁਂਕਿ ਕਿਸਾਨਾਂ ਨੂੰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋਣ ਦਾ ਖਦਸ਼ਾ ਹੈ ੲਿਸ ਕਰਕੇ ਕਿਸਾਨ ਵਰਗ ਵੱਲੋਂ ਕੇਂਦਰ ਸਰਕਾਰ ਦੇਕਿਸਾਨ ਵਿਰੋਧੀ ਫੈਂਸਲੇ ਵਿਰੁਧ ਤਿੱਖਾ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਪੰਜਾਬ-ਹਰਿਅਾਣਾ ਵਿਖੇ ਰੇਲਾਂ ਵੀ ਰੋਕੀਅਾਂ ਜਾ ਰਹੀਅਾਂ ਹਨ ਕਿਸਾਨ ਵਰਗ ਦੀ ਡਟਵੀਂ ਹਮਾੲਿਤ ਕਰਦਿਅਾਂ ਮਾਲਵਾ ੲਿਲਾਕੇ ਦੀ ਧਾਰਮਿਕ ਸ਼ਖਸ਼ੀਅਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਨਾਨਕ ਦਰਬਾਰਅਤੇਮੁੱਖ ਪਰਬੰਧਕ ਹਰਪ੍ਰੀਤ ਸਿੰਘ ਚੜਿੱਕ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਬਿਲ ਕਿਸਾਨਾਂ ਨੂੰ ਤਬਾਹ ਕਰਕੇ ਰੱਖ ਦੇਣਗੇ। ੲਿਸ ਨੂੰ ਰੱਦ ਕਰਵਾੳੁਣ ਲੲੀ ਸਾਨੂੰ ਸਭ ਨੂੰ ਅਾਪਸੀ ਮਤਭੇਦ ਭੁਲਾ ਕੇ ੲਿਕਮੁੱਠ ਹੋ ਕੇ ਕੇਂਦਰ ਸਰਕਾਰ ਵਿਰੁਧ ਲੜਾੲੀ ਲੜਨੀ ਚਾਹੀਦੀ ਹੈ। ੳੁਨ੍ਹਾਂ ਕਿਹਾ ਕਿ ਭਾਵੇਂ ਸਾਰੇ ਪੰਜਾਬੀ ਸੰਘਰਸ਼ ਕਰ ਰਹੇ ਹਨ ਪਰ ੲਿਹ ਸੰਘਰਸ਼ ਵੱਖੋ-ਵੱਖਰੇ ਹੋ ਰਹੇ ਹਨ ੳੁਨ੍ਹਾਂ ਕਿਹਾ ਕਿ ਸਾਡੀ ਮੰਜਿਲ ੲਿੱਕ ਹੈ ਪਰ ਅਸੀਂ ਰਾਹ ਵੱਖੋ-ਵੱਖਰੇ ਫੜ੍ਹੇ ਹਨ।ਇਸ ਲਈ ਸਾਨੂੰ ਸਾਰੀਆਂ ਕਿਸਾਨ ਜੱਥੇਬੰਦੀਆਂ ਅਤੇ ਪਾਰਟੀਆਂ ਨੂੰ ਇੱਕ ਮੁੱਠ ਹੋਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਸੰਘਰਸ਼ ਲੜਨਾ ਚਾਹੀਦੈ ਤਾਂ ਹੀ ਅਸੀਂ ਕੇਂਦਰ ਸਰਕਾਰ ਤੇ ਜਿੱਤ ਹਾਸਿਲ ਕਰ ਸਕਾਂਗੇ। ਇਸ ਸਮੇਂ ਉਨ੍ਹਾਂ ਦੇ ਨਾਲ ਭਾਈ ਮੋਹਨੀ, ਬਲਦੇਵ ਸਿੰਘ ਸੰਘਾ,ਡਾ:ਬਲਬੀਰ ਸਿੰਘ, ਕੁਲਦੀਪ ਸਿੰਘ, ਮਨਜੀਤ ਸਿੰਘ ਸਾਬਕਾ ਮੈਬਰ, ਮਨਪ੍ਰੀਤ ਸਿੰਘ ਇਕਬਾਲ ਸਿੰਘ ਸੰਘਾ,ਅੰਗਰੇਜ਼ ਸਿੰਘ,ਬਲਬੀਰ ਸਿੰਘ ਕੰਕੂ,ਮੋਟਾ ਆਦਿ ਵੀ ਹਾਜਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


