ਵਿਧਾਇਕ ਦਰਸ਼ਨ ਬਰਾੜ ਦੀ ਅਗਵਾਈ ਵਿੱਚ ਖੇਤੀ ਬਿੱਲਾਂ ਖਿਲਾਫ ਵਿਸ਼ਾਲ ਪ੍ਰਦਰਸ਼ਨ

 ਬਾਘਾਪੁਰਾਣਾ,25 ਸਤੰਬਰ (ਰਾਜਿੰਦਰ ਸਿੰਘ ਕੋਟਲਾ/ ਜਸ਼ਨ ):ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਵਾਪਸ ਕਰਵਾਉਣ  ਲਈ  ਅੱਜ ਬਾਘਾਪੁਰਾਣਾ ਦੇ ਮੁੱਖ ਚੌਂਕ ਵਿਖੇ ਕਾਂਗਰਸ ਪਾਰਟੀ ਦੇ  ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਸਪੋਕਸਮੈਨ ਕਮਲਜੀਤ ਸਿੰਘ ਬਰਾੜ ਦੀ ਅਗਵਾਈ  ਹੇਠ ਰੋਹ ਭਰਪੂਰ ਧਰਨਾ ਦਿੱਤਾ ਗਿਆ । ਇਸ  ਮੌਕੇ ਸੰਬੋਧਨ ਕਰਦਿਆਂ  ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ  ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਚੰਦ ਕੁ ਕਾਰਪੋਰੇਟ  ਘਰਾਣਿਆਂ ਨੂੰ ਲਾਹਾ ਦੇਣ  ਲਈ ਕਿਸਾਨ,ਮਜਦੂਰ ਅਤੇ ਹਰ  ਵਰਗ ਖਿਲਾਫ ਮਾਰੂ ਫੈਂਸਲੇ ਲਏ ਜਾ ਰਹੇ ਹਨ ੳੇਸੇ ਤਰ੍ਹਾਂ  ਹੁਣ  ਵੀ ਤਿੰਨ ਬਿੱਲ  ਪਾਸ ਕੀਤੇ ਗਏ  ਹਨ ਜਿਸ ਨਾਲ ਕਿਸਾਨ ਦੀ ਹਾਲਤ ਕੱਖੋਂ ਹੌਲੀ  ਹੋ ਜਾਵੇਗੀ ਜਿਸ ਨਾਲ ਕਿਸਾਨ ਮਜਦੂਰ,ਆੜਤੀਏ  ਅਤੇ ਆਮ  ਵਪਾਰੀ ਭੁੱਖਾ ਮਰ ਜਾਵੇਗਾ।ਇਹਨਾਂ ਦੀ  ਭਾਈਵਾਲ  ਪਾਰਟੀ ਅਕਾਲੀ ਦਲ ਬਾਦਲ ਪੂਰੀ ਤਰ੍ਹਾਂ ਮੋਦੀ ਦੀ  ਝੋਲੀ 'ਪੈ ਗਈ ਹੈ , ਮੋਦੀ ਦੀ ਜੀ ਹਜੂਰੀ ਕਰਦੇ ਹਨ ਤੇ ਪੰਜਾਬ 'ਚ ਕਿਸਾਨ ਅਤੇ ਪੰਥ ਨੂੰ ਖਤਮ ਕਰਨ 'ਤੇ ਤੁਲੇ ਹੋਏ  ਹਨ ।ਬਾਦਲਾਂ ਨੇ ਪਹਿਲਾਂ  ਮੋਦੀ ਨੂੰ ਸਹਿਮਤੀ ਦੇ ਕੇ ਬਿਲ ਪਾਸ ਕਰਵਾ ਦਿੱਤੇ ਤੇ ਬਾਅਦ ਵਿੱਚ ਅਸਤੀਫਾ ਦੇ ਕੇ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ। ਇਸ  ਮੌਕੇ 'ਤੇ ਬੀਬੀ ਅਮਰਜੀਤ ਕੌਰ ਖੋਟੇ, ਜਗਸੀਰ ਸਿੰਘ ਚੇਅਰਮੈਨ,ਸੁਭਾਸ ਚੰਦਰ ਵਾਈਸ ਚੇਅਰਮੈਨ,ਜਗਸੀਰ ਗਰਗ ਵਾਈਸ ਪਰਧਾਨ,  ਸੀਨੀਅਰ ਆਗੂ ਬਿੱਟੂ ਮਿੱਤਲ, ਸਰਪੰਚ ਦਿਲਬਾਗ ਸਿੰਘ ਸੰਗਤਪੁਰਾ, ਸਰਪੰਚ ਨਾਇਬ ਸਿੰਘ ਥਰਾਜ, ਸਰਪੰਚ,ਰਣਜੀਤ ਸਿੰਘ ਢਿੱਲਵਾਂ,ਲਖਵੀਰ ਸਿੰਘ ਕੋਮਲ,ਸ਼ਰਨਜੀਤ ਸਿੰਘ ਕੋਟਲਾ ਅਤੇ ਕਾਂਗਰਸੀ ਕਾਰਕੁਨ ਭਾਰੀ ਗਿਣਤੀ ਵਿੱਚ  ਹਾਜਰ ਸਨ।