ਵਾਰਡ ਨੰ 04 ਵਿੱਚ ਹਰ ਇੱਕ ਵਿਅਕਤੀ ਦੀ ਆਕਸੀਜਨ ਲੈਵਲ ਚੈੱਕ ਕੀਤਾ ਜਾਵੇਗਾ ਅਤੇ ਹਰ ਨਾਗਰਿਕ ਨੂੰ ਦਿੱਤੀ ਜਾਵੇਗੀ ਜਾਣਕਾਰੀ : ਨਸੀਬ ਬਾਵਾ ਸਾਬਕਾ ਕੌਂਸਲਰ

ਮੋਗਾ 21 ਸਤੰਬਰ (ਜਸ਼ਨ): ਆਮ ਆਦਮੀ ਪਾਰਟੀ ਨੇ ਤਹੀਆਂ ਕੀਤਾ ਹੋਇਆ ਹੈ ਕਿ ਸਵਾਸਥ ਮਹਿਕਮੇ ਦੇ ਨਿਯਮਾਂ ਤਹਿਤ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਤਰਜ ਤੇ ਪੰਜਾਬ ਦੇ ਹਰ ਇੱਕ ਵਸਨੀਕ ਨੂੰ ਸਰੀਰਕ ਤੌਰ ਤੇ ਤੰਦਰੁਸਤ ਰੱਖਣ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਭਗਵੰਤ ਮਾਨ ਦੇ ਆਦੇਸ਼ ਅਨੁਸਾਰ ਪਾਰਟੀ ਦੇ ਸਾਰੇ ਵਰਕਰ ਪਿੰਡ ਪਿੰਡ ਅਤੇ ਸ਼ਹਿਰਾਂ ਦੇ ਸਾਰੇ ਵਾਰਡਾਂ ਵਿੱਚ ਜਾ ਕੇ ਹਰ ਇੱਕ ਨਾਗਰਿਕ ਦੀ ਆਕਸੀਜਨ ਚੈੱਕ ਅਤੇ ਪਲਸ ਰੇਟ ਚੈੱਕ ਕਰ ਰਹੇ ਹਨ। ਸ਼੍ਰੀ ਬਾਵਾ ਨੇ ਆਪਣੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਪਾਰਟੀ ਦਾ ਇਹ ਵਿਚਾਰ ਹੈ ਕਿ ਕਿਸੇ ਵੀ ਵਿਅਕਤੀ ਦਾ ਆਕਸੀਜਨ ਲੈਵਲ ਜੇਕਰ 90 ਪ੍ਰਤੀਸ਼ਤ ਤੋਂ ਘਟ ਜਾਵੇ ਤਾਂ ਉਹ ਉਸ ਇਨਸਾਨ ਲਈ ਸਰੀਰਕ ਤੌਰ ਤੇ ਘਾਤਕ ਹੋ ਸਕਦਾ ਹੈ। ਇਸ ਲਈ ਉਹ ਆਪਣੀ ਵਾਰਡ ਨੰ 04 ਦੀ ਆਪ ਦੀ ਟੀਮ ਜਿਨ੍ਹਾਂ ਵਿੱਚ ਸਰਵ ਸ਼੍ਰੀ ਤੇਜਿੰਦਰ ਸਿੰਘ ਬਰਾੜ, ਦਲਜੀਤ ਸਿੰਘ ਉਰਫ ਮੋਨੂੰ, ਬਲਜੀਤ ਸਿੰਘ, ਹਰਮੰਦਰ ਸਿੰਘ, ਅਮਨ ਅਰੋੜਾ, ਅਤੇ ਸੁਰਿੰਦਰ ਸਿੰਘ ਨਾਲ ਘਰ ਘਰ ਜਾ ਕੇ ਹਰ ਪਰਿਵਾਰ ਦੇ ਜੀਅ ਨੂੰ ਇਸ ਸਮੇਛ ਬਿਮਾਰੀਆਂ ਤੋਂ ਸਾਵਧਾਨ ਕਰ ਰਹੇ ਹਨ ਅਤੇ ਹਰ ਇੱਕ ਵਿਅਕਤੀ ਨੂੰ ਦੱਸ ਰਹੇ ਹਨ ਕਿ ਕੋਵਿਡ-19, ਡੇਂਗੂ, ਮਲੇਰੀਆ ਆਦਿ ਵਰਗੀਆਂ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਇਸ ਬਾਰੇ ਆਗਹ ਕਰ ਰਹੇ ਹਨ।