ਖੇਤੀ ਬਿੱਲਾਂ ਖਿਲਾਫ਼ ਰੋਸ ਵਜੋਂ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਕਾਂਗਰਸ ਨੇ ਮੋਗਾ ਮੰਡੀ ਵਿਖੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ


* ਪੰਜਾਬ ਦੇ ਸ਼ੇਰ ਮੋਦੀ ਰਾਜ ਦਾ ਅੰਤ ਕਰਕੇ ਕੇਂਦਰ ਵਿਚ ਮੁੜ ਤੋਂ ਕਾਂਗਰਸ ਦੀ ਸਰਕਾਰ ਲਿਆਉਣਗੇ ਅਤੇ ਕਾਲੇ ਕਾਨੂੰਨਾਂ ਨੂੰ ਪਾੜ ਕੇ ਕਿਸਾਨ ਹਿਤੈਸ਼ੀ ਕਾਨੂੰਨ ਲਾਗੂ ਕੀਤੇ ਜਾਣਗੇ: ਵਿਧਾਇਕ ਡਾ: ਹਰਜੋਤ ਕਮਲ
* ਪੰਜਾਬ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਦੇ ਜੁਝਾਰੂ ਕੇਂਦਰ ਖਿਲਾਫ਼ ਫੈਸਲਾਕੁੰਨ ਜੰਗ ਲੜਨਗੇ: ਵਿਧਾਇਕ ਡਾ: ਹਰਜੋਤ ਕਮਲ
ਮੋਗਾ,21 ਸਤੰਬਰ (ਜਸ਼ਨ): ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਪਾਸ ਕੀਤੇ ਖੇਤੀ ਬਿੱਲਾਂ ਖਿਲਾਫ਼ ਰੋਸ ਵਜੋਂ ਅੱਜ ਹਲਕਾ ਮੋਗਾ ਦੀ ਬਾਹਰਲੀ ਦਾਣਾ ਮੰਡੀ ਵਿਖੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਲੋਕਾਂ ਵਿਚ ਕੇਂਦਰ ਸਰਕਾਰ ਖਿਲਾਫ਼ ਗੁੱਸਾ ਇਸ ਕਦਰ ਪ੍ਰਚੰਡ ਸੀ ਕਿ ਲਗਾਤਾਰ 4 ਘੰਟੇ ਚੱਲੇ ਇਸ ਪ੍ਰਦਰਸ਼ਨ ਦੌਰਾਨ ਜਦੋਂ ਅਖੀਰ ਵਿਚ ਵਿਧਾਇਕ ਡਾ: ਹਰਜੋਤ ਕਮਲ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਵੀ ਪਿੰਡਾਂ ਤੋਂ ਵਹੀਰਾਂ ਘੱਤ ਕੇ ਕਾਫਲਿਆਂ ਦੇ ਰੂਪ ਵਿਚ ਲੋਕ ਰੈਲੀ ਵਿਚ ਸ਼ਾਮਲ ਹੋ ਰਹੇ ਸਨ। ਇਸ ਪ੍ਰਦਰਸ਼ਨ ਦੌਰਾਨ ਅੱੈਮ ਐੱਲ ਏ ਡਾ: ਹਰਜੋਤ ਕਮਲ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਪਹੁੰਚੀ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹੰਕਾਰ ਕਾਰਨ ਕਿਸਾਨਾਂ ਨੂੰ ਘਸਿਆਰੇ ਬਣਾਉਣ ’ਤੇ ਤੁਲੇ ਹੋਏ ਹਨ ਪਰ ਹੰਕਾਰੀ ਬੰਦੇ ਦਾ ਅੰਤ ਭਗਵਾਨ ਨੇ ਕਰਨਾ ਹੁੰਦਾ ਹੈ ਅਤੇ ਜਿਸ ਤਰਾਂ ਹਰਨਾਕਸ਼ ਦਾ ਅੰਤ ਨਰਸਿੰਘ ਨੇ ਕੀਤਾ ਸੀ ਉਸੇ ਤਰਾਂ ਪੰਜਾਬ ਦੇ ਸ਼ੇਰ ਮੋਦੀ ਰਾਜ ਦਾ ਅੰਤ ਕਰਕੇ ਕੇਂਦਰ ਵਿਚ ਮੁੜ ਤੋਂ ਕਾਂਗਰਸ ਦੀ ਸਰਕਾਰ ਲਿਆਉਣਗੇ ਅਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਪਾੜ ਕੇ ਕਿਸਾਨ ਹਿਤੈਸ਼ੀ ਫੈਸਲੇ ਲਏ ਜਾਣਗੇ। ਡਾ: ਹਰਜੋਤ ਨੇ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੰਦਿਆਂ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੂੰ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਕੱਲ ਰਾਤ ਹੀ ਅੱਜ ਦੀ ਰੈਲੀ ਦਾ ਪ੍ਰਗਰਾਮ ਉਲੀਕਿਆ ਗਿਆ ਸੀ ਅਤੇ ਚੰਗੀ ਤਰਾਂ ਸੂਚਿਤ ਨਾ ਕੀਤੇ ਜਾ ਸਕਣ ਦੇ ਬਾਵਜੂਦ ਵਰਕਰ ਆਪਣਾ ਫਰਜ਼ ਸਮਝਦੇ ਹੋਏ ਰੈਲੀ ਵਿਚ ਪਹੰੁਚੇ ਹਨ । ਉਹਨਾਂ ਆਖਿਆ ਕਿ ਅੱਜ ਤਾਂ ਸ਼ਰੂਆਤ ਹੈ ਇਹ ਸੰਘਰਸ਼ ਲੰਬਾ ਚੱਲੇਗਾ ਪਰ ਸੁਨੇਹੇ ਨਾ ਉਡੀਕਿਓ ਅਸੀਂ ਅਗਲੇਰੀਆਂ ਪੀੜ੍ਹੀਆਂ ਨੂੰ ਜਵਾਬਦੇਹ ਹਾਂ ਅਤੇ ਜੇ ਖੇਤੀ ਬਿੱਲਾਂ ਵਾਲੇ ਕਾਲੇ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਨਾ ਰੋਕਿਆ ਜਾ ਸਕਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਉਹਨਾਂ ਆਖਿਆ ਕਿ ਪਾਣੀਆਂ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨਸਭਾ ‘ਚ ਪਹਿਲਾਂ ਪਾਣੀਆਂ ਦੇ ਰਾਖੀ ਲਈ ਮਤਾ ਪਾਸ ਕੀਤਾ ਸੀ ਅਤੇ ਹੁਣ ਖੇਤੀ ਬਿੱਲਾਂ ਖਿਲਾਫ਼ ਵਿਧਾਨਸਭਾ ‘ਚ ਮਤੇ ਪਾਸ ਕਰਕੇ ਆਪਣੇ ਆਪ ਨੂੰ ਪੰਜਾਬ ਦੇ ਰਾਖੇ ਹੋਣ ਦਾ ਸਬੂਤ ਦਿੱਤਾ ਹੈ ,ਇਸ ਕਰਕੇ ਪਾਣੀਆਂ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੇਂਦਰ ਖਿਲਾਫ਼ ਸੰਘਰਸ਼ ਲੜਨ ਲਈ ਕਮਰਕੱਸੇ ਕਰ ਚੁੱਕੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਹੰਕਾਰੀ ਮੋਦੀ ਦੀ ਸਰਕਾਰ ਟੱੁਟੇਗੀ ਅਤੇ ਲੋਕਤੰਤਰ ਦੀ ਜਿੱਤ ਹੋਵੇਗੀ। ਉਹਨਾਂ ਆਖਿਆ ਕਿ ਕਈ ਲੋਕ ਕਹਿੰਦੇ ਨੇ ਕਾਨੂੰਨ ਪਾਸ ਹੋਣ ‘ਤੇ ਵਾਪਸ ਨਹੀਂ ਲਿਆ ਜਾ ਸਕਦਾ ਪਰ ਲੋਕ ਰੋਹ ਅੱਗੇ ਵੱਡੇ ਵੱਡੇ ਰਾਜੇ ਅਤੇ ਵੱਡੀਆਂ ਸਰਕਾਰਾਂ ਗੋਡੇ ਟੇਕ ਜਾਂਦੀਆਂ ਨੇ ਪਰ ਏਥੇ ਤਾਂ ਮੋਦੀ ਸਾਬ੍ਹ ਨੇ ਪੰਜਾਬੀਆਂ ਨਾਲ ਪੰਗਾ ਲਿਆ ਹੈ ਅਤੇ ਦੇਸ਼ ਦੀ ਆਜ਼ਾਦੀ ਲਈ 90 ਪ੍ਰਤੀਸ਼ਤ ਕੁਰਬਾਨੀਆਂ ਦੇਣ ਵਾਲੇ ਜੁਝਾਰੂ ਪੰਜਾਬੀ ਜੇ ਅੰਗਰੇਜ਼ਾ ਨੂੰ ਭਜਾ ਸਕਦੇ ਹਨ ਤਾਂ ਮੋਦੀ ਦਾ ਹੰਕਾਰ ਉਹਨਾਂ ਸਾਹਵੇਂ ਕਿਵੇਂ ਟਿੱਕ ਸਕਦਾ ਹੈ।
ਇਸ ਮੌਕੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ
ਲੋਕਸਭਾ ਅਤੇ ਰਾਜ ਸਭਾ ਵਿਚ ਬਿਨਾਂ ਵੋਟਿੰਗ ਕਰਵਾਏ ਖੇਤੀ ਬਿੱਲਾਂ ਨੂੰ ਪਾਸ ਕਰਕੇ ਮੋਦੀ ਸਰਕਾਰ ਨੇ ਹਿੰਦੋਸਤਾਨ ਦੀ ਜਮਹੂਰੀਅਤ ਦਾ ਕਤਲ ਕੀਤਾ ਹੈ।
ਅੱਜ ਦੀ ਰੈਲੀ ਦੌਰਾਨ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ,
ਡਾ. ਤਾਰਾ ਸਿੰਘ ਸੰਧੂ ਸਾਬਕਾ ਜ਼ਿਲ੍ਹਾ ਪ੍ਰਧਾਨ, ਵਿਜੇ ਧੀਰ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਇੰਟਕ, ਗੁਰਸੇਵਕ ਸਿੰਘ ਚੀਮਾ, ਓਪਿੰਦਰ ਸਿੰਘ ਗਿੱਲ ਸਾਬਕਾ ਸ਼ਹਿਰੀ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ,
ਆਤਮਾ ਸਿੰਘ ਨੇਤਾ ਅਤੇ ਜਗਦੀਸ਼ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ। 
ਇਸ ਮੌਕੇ ਜਗਸੀਰ ਸਿੰਘ ਸੀਰਾ ਚੱਕਰ,ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ, ਸੋਸ਼ਲ ਮੀਡੀਆ ਕੋਆਡੀਨੇਟਰ ਪੰਜਾਬ ਸੁਮਨ ਕੌਸ਼ਿਕ, ਮਹਿਲਾ ਕਾਂਗਰਸ ਮੋਗਾ ਪ੍ਰਧਾਨ ਕਮਲਜੀਤ ਕੌਰ ਧੱਲੇਕੇ, ਸਰਪੰਚ ਰਣਧੀਰ ਸਿੰਘ ਦੌਲਤਪੁਰਾ ਉੱਚਾ, ਗੁਰਤੇਜ ਸਿੰਘ ਖੁਖਰਾਣਾ, ਕਿੰਦਰ ਡਗਰੂ ਬਲਾਕ ਪ੍ਰਧਾਨ, ਸੁਖਜਿੰਦਰ ਸਿੰਘ ਸਰਪੰਚ ਡਗਰੂ, ਪ੍ਰਭਜੀਤ ਸਿੰਘ ਕਾਲਾ ਧੱਲੇਕੇ, ਜਸਵਿੰਦਰ ਸਿੰਘ ਕਾਕਾ ਲੰਢੇਕੇ,ਹਿੰਮਤ ਸਿੰਘ ਜੱਬਲ,ਨਿਰਮਲ ਸਿੰਘ ਮੀਨੀਆ, ਕੁਲਦੀਪ ਬੱਸੀਆਂ,ਰਾਜ ਕੌਰ, ਜਗਦੀਪ ਸਿੰਘ ਸੀਰਾ ਲੰਢੇਕੇ,ਰਮਨ ਮੱਕੜ,ਸਾਹਿਲ ਅਰੋੜਾ, ਗੁਰਮਿੰਦਰ ਬਬਲੂ, ਜਸਪ੍ਰੀਤ ਸਿੰਘ ਵਿੱਕੀ ਸਰਪੰਚ,ਜਤਿੰਦਰ ਅਰੋੜਾ,ਸੰਜੀਵ ਬੱਠਲਾ, ਸੁਖਵਿੰਦਰ ਸਿੰਘ ਆਜ਼ਾਦ, ਜਗਰਾਜ ਸਿੰਘ ਜੱਗਾ ਰੌਲੀ,ਜਸਵਿੰਦਰ ਸਿੰਘ ਕਾਕਾ ਲੰਢੇਕੇ,ਗੁਰਸੇਵਕ ਸਿੰਘ ਸਮਰਾਟ,ਪ੍ਰਵੀਨ ਮੱਕੜ,ਗੁਰਪ੍ਰੀਤਮ ਸਿੰਘ ਚੀਮਾ,ਆਤਮਾ ਸਿੰਘ,ਅਮਰਜੀਤ ਅੰਬੀ,ਬਿੱਟੂ ਫਿਲਟਰਾਂ ਵਾਲੇ,ਜਗਦੀਪ ਜੱਗੂ,ਗੌਰਵ,ਰਮਨ ਮੱਕੜ,ਸਾਹਿਲ ਅਰੋੜਾ,ਗੌਰਵ ਗਰਗ,ਕਮਲਜੀਤ ਕੌਰ ਧੱਲੇਕੇ ਪ੍ਰਧਾਨ,ਕਾਲਾ ਧੱਲੇਕੇ ,ਦੀਸ਼ਾ,ਜਗਸੀਰ ਸੀਰਾ,ਭੋਲਾ ਰੰਡਿਆਲਾ,ਭਾਰਤ ਭੂਸ਼ਣ ਟੀਟੂ,ਪ੍ਰਵੀਨ ਪੀਨਾ,ਰਾਜੀਵ ਕੁਮਾਰ ਲਾਲਾ,ਸਾਹਿਲ ਅਰੋੜਾ,ਐੱਮ ਸੀ ਅਸ਼ੋਕ ਧਮੀਜਾ,ਸੰਜੀਵ ਅਰੋੜਾ,ਪਵਿੱਤਰ ਢਿੱਲੋਂ,ਭਾਨੂੰ ਪ੍ਰਤਾਪ,ਗੁਰਮੀਤ ਮੀਤਾ,ਸ਼ਿੰਦਰ ਬਰਾੜ,ਤਰਸੇਮ ਐੱਮ ਸੀ,ਅਸ਼ਵਨੀ ਮੱਟੂ,ਵਿਜੇ ਖੁਰਾਨਾ,ਕਸ਼ਮੀਰ ਸਿੰਘ,ਕੁਲਵਿੰਦਰ ਕੌਰ,ਸੁਖਦੇਵ ਸਿੰਘ,ਕਰਨ ਧਾਲੀਵਾਲ ,ਬਲਵੰਤ ਪੰਮਾ,ਤਰਸੇਮ ਲਾਲ ਬਿੱਟੂ,ਅਮਰਜੀਤ ਸਿੰਘ,ਅਰੁਨ ਕੁਮਾਰ,ਗੌਰਵ ਗਰਗ ,ਸਕੱਤਰ ਰਾਜ ਕੌਰ,ਨਰਿੰਦਰ ਬਾਲੀ ,ਜਸਪ੍ਰੀਤ ਸਿੰਘ,ਮਨਦੀਪ ਸਿੰਘ,ਦੀਪਕ ਭੱਲਾ,ਡਾ ਨਵੀਨ ਸੂਦ,ਡਾ: ਦਰਸ਼ਨ ਲਾਲ,ਲਖਵੀਰ ਲੱਖਾ,ਗੁਰਮਿੰਦਰ ਲਾਡੀ,ਸੁਨੀਲ ਜੋਇਲ ਭੋਲਾ,ਰਵਿੰਦਰ ਬਜਾਜ,ਕੁਲਵਿੰਦਰ ਸਿੰਘ,ਟੀਟੂ,ਕੁਲਦੀਪ ਬੱਸੀਆਂ,ਜਗਦੀਪ ਸ਼ਰਮਾ,ਖੁਸ਼ਵੰਤ ਰਾਏ ਜੋਸ਼ੀ ,ਜੱਗਾ ਪੰਡਿਤ ਧੱਲੇਕੇ ਅਤੇ ਹੋਰ ਪਿੰਡਾਂ ਤੋਂ ਸਰਪੰਚ, ਪੰਚ ਅਤੇ ਬਲਾਕ ਸਮਿਤੀ ਮੈਂਬਰਾਂ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਅਤੇ ਆੜ੍ਹਤੀ ਐਸੋਸੀਏਸ਼ਨ , ਮਜਦੂਰ ਤੇ ਪੱਲੇਦਾਰ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।
ਅੱਜ ਦੀ ਰੈਲੀ ਵਿਚ ਭਾਰੀ ਗਿਣਤੀ ਵਿਚ ਮਹਿਲਾਵਾਂ ਵੀ ਹਾਜ਼ਰ ਹੋਈਆਂ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


