ਮੋਦੀ ਸਰਕਾਰ ਨੇ ਖੇਤੀ ਬਿੱਲ ਪਾਸ ਕਰਕੇ ਦੇਸ਼ ਦੇ ਅੰਨਦਾਤਾ ਕਿਸਾਨਾ ਦੇ ਹੱਕਾਂ ‘ਤੇ ਮਾਰਿਆ ਡਾਕਾ:ਰੁਪਿੰਦਰ ਸਿੰਘ ਦੀਨਾ

ਮੋਗਾ,21 ਸਤੰਬਰ (ਜਸ਼ਨ) : ਕਾਂਗਰਸ ਪਾਰਟੀ ਹਾਈਕਮਾਂਡ ਦੇ ਦਿਸਾ ਨਿਰਦੇਸਾ ਤੇ ਅਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਅੱਜ ਹਲਕੇ ਦੇ ਵੱਖ ਵੱਖ ਪਿੰਡਾ ਵਿਚ ਲਾਏ ਗਏ ਧਰਨਿਆ ਤਹਿਤ ਪਿੰਡ ਦੀਨਾ ਸਾਹਿਬ ਵਿਖੇ ਵੀ ਖੇਤੀ ਆਰਡੀਨੈਂਸ ਦੇ ਕਾਲੇ ਕਾਨੂੰਨ ਖਿਲਾਫ  ਵਿਸਾਲ ਧਰਨਾ ਪ੍ਰਧਾਨ ਮੇਜਰ ਸਿੰਘ ਸੇਖੋ ਅਤੇ ਚੈਅਰਮੈਨ ਸਤਿੰਦਰ ਸਿੰਘ ਬਬਲਾ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਮੌਕੇ ਤੇ ਧਰਨੇ ਨੂੰ ਸੰਬੋਧਨ ਕਰਦਿਆ ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਭਾਗੀਕੇ ਅਤੇ ਮੈਂਬਰ ਬਲਾਕ ਸੰਮਤੀ ਤੇ ਮਾਰਕੀਟ ਕਮੇਟੀ, ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਖੇਤੀ ਬਿੱਲ ਪਾਸ ਕਰਕੇ  ਦੇਸ ਦਾ ਅੰਨਦਾਤਾ ਕਹਾਉਣ ਵਾਲੇ ਕਿਸਾਨਾ ਦੇ ਹੱਕਾ ਤੇ ਵੱਡਾ ਡਾਕਾ ਮਾਰਿਆ ਹੈ ,ਉਹਨਾ ਕਿਹਾ ਕਿ ਮੋਦੀ ਸਰਕਾਰ ਵੱਲੋ ਸਿਰਫ ਅਮੀਰ ਘਰਾਨਿਆ ਨੂੰ ਹੋਰ ਸਰਮਾਏਦਾਰ ਬਣਾਉਣ ਲਈ ਆਏ ਦਿਨ ਮੱਧਵਰਗੀ ਕਿਸਾਨਾ, ਮਜਦੂਰਾਂ ਅਤੇ ਹੋਰ ਲੋਕਾ ਦੇ ਹੱਕ ਮਾਰ ਕੇ ਸਿਰਫ ਅਮੀਰ ਘਰਾਨਿਆ ਦਾ ਸੋਚਿਆ ਜਾ ਰਿਹਾ,ਉਹਨ  ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾ ,ਮਜਦੂਰਾਂ ਆਦਿ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ, ਕਿਸਾਨ ਪਹਿਲਾ ਹੀ ਗਰੀਬੀ ਅਤੇ ਮਾੜੇ ਦੌਰ ਵਿਚੋ ਗੁਜਰ ਰਿਹਾ ਸੀ ਉਪਰੋ ਇਹ ਖੇਤੀ ਆਰਡੀਨੈਂਸ ਪਾਸ ਕਰਕੇ  ਕਿਸਾਨਾ ਨੂੰ ਹੋਰ ਗਰੀਬੀ ਦੀ ਦਲਦਲ ਵਿਚ ਧਸਿਆ ਜਾ ਰਿਹਾ, ਇਸ ਮੌਕੇ ਤੇ ਸਰਪੰਚ ਜਸਵੀਰ ਸਿੰਘ ਬੁਰਜ ਹਮੀਰਾ,ਨਛੱਤਰ ਸਿੰਘ ਯੋਧਾ ਮੈਂਬਰ ਦੀਨਾ,ਪਰਗਟ ਬਰਾੜ ਮੈਂਬਰ ਪੰਚਾਇਤ, ਹਰਦੀਪ ਸੇਖੋ, ਨੰਬਰਦਾਰ ਜਸਪ੍ਰੀਤ ਸਿੰਘ, ਨਗਿੰਦਰ ਸਿੰਘ ਮੈਂਬਰ ਪੰਚਾਇਤ, ਅਵਤਾਰ ਸਿੰਘ ਤਾਰੀ ਮੈਂਬਰ ਪੰਚਾਇਤ, ਰੂਪ ਸਿੰਘ ਗਿੱਲ,ਭੋਲਾ ਪ੍ਰਧਾਨ,ਜਸਵੀਰ ਸਿੰਘ ਸੀਰਾ,ਚੌਕੀਦਾਰ ਦਰਸਨ ਸਿੰਘ ਮੈਂਬਰ ਪੰਚਾਇਤ ,ਰਣਜੀਤ ਸਿੰਘ ਪੁਆਦੜਾ,ਮਾਸਟਰ ਅਮਨਦੀਪ ਸਿੰਘ, ਇੰਦਰਜੀਤ ਸਿੰਘ, ਦਰਸਨ ਸਿੰਘ,ਭੋਲਾ ਸੇਖੋ, ਬੰਤਾ ਸਿੰਘ ਮੈਂਬਰ, ਗੁਰਭੇਜ ਸਿੰਘ ਖਾਲਸਾ,ਗੁਰਬਿੰਦਰ ਬਰਾੜ ਚਿੱਟਾ,ਗੁਰਚਰਨ ਸਿੰਘ ਕੋਚਾ,ਹਿੰਦਾ ਧਾਲੀਵਾਲ,ਦਰਸਨ ਸਿੰਘ ਗਿੱਲ,ਲਵਪ੍ਰੀਤ ਬਰਾੜ,ਪਰਮਜੀਤ ਸਿੰਘ ਪੰਮਾ, ਪ੍ਰਧਾਨ ਕਰਮਜੀਤ ਸਿੰਘ,ਨਿਰਮਲ ਸਿੰਘ ਨਿੰਮਾ,ਚਮਕੌਰ ਸਿੰਘ ਕਿਸਨਗੜ੍ਹ,ਪ੍ਰਧਾਨ ਬੂਟਾ ਸਿੰਘ ਕਿਸਨਗੜ,ਪ੍ਰਧਾਨ ਜਸਵੀਰ ਸਿੰਘ ਕਿਸਨਗੜ,ਆਦਿ ਹਾਜਰ ਸਨ