ਜ਼ਿਲ੍ਹਾ ਪ੍ਰਧਾਨ ਸ਼੍ਰੀ ਵਿਨੇ ਸ਼ਰਮਾ ਦੀ ਅਗਵਾਈ ‘ਚ ਪ੍ਰਧਾਨ ਮੰਤਰੀ ਦਾ ਜਨਮਦਿਨ ਸੇਵਾ ਪਰਿਕਲਪ ਹਫ਼ਤੇ ਵਜੋਂ ਮਨਾਇਆ ਜਾ ਰਿਹੈ

ਮੋਗਾ,20 ਸਤੰਬਰ (ਜਸ਼ਨ) : ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ 70 ਵੇਂ ਜਨਮ ਦਿਵਸ ਨੂੰ ਸਮਰਪਿਤ ਲੜੀਵਾਰ ਪ੍ਰੋਗਰਾਮਾਂ ਪ੍ਰਤੀ ਲੋਕਾਂ ‘ਚ ਉਤਸ਼ਾਹ ਦਿਖਾਈ ਦੇ ਰਿਹਾ ਹੈ ਅਤੇ ਭਾਜਪਾ ਦੇ ਕਾਰਕੰੁਨ ਆਮ ਲੋਕਾਂ ਦੇ ਸਹਿਯੋਗ ਨਾਲ ਜਿੱਥੇ ਖੂਨਦਾਨ ਕੈਂਪ ਲਗਾ ਰਹੇ ਹਨ ਉੱਥੇ ਪ੍ਰਧਾਨ ਮੰਤਰੀ ਦੇ ਸੰਕਲਪ ਸਵੱਛਤਾ ਅਭਿਆਨ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਯੋਗਦਾਨ ਪਾ ਰਹੇ ਹਨ । ਮੋਗਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਵਿਨੇ ਸ਼ਰਮਾ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਦਾ ਜਨਮਦਿਨ ਸੇਵਾ ਪਰਿਕਲਪ ਹਫ਼ਤੇ ਵਜੋਂ ਮਨਾਇਆ ਜਾ ਰਿਹਾ ਹੈ । ਇਸੇ ਲੜੀ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ ਜਿਹਨਾਂ ਦੌਰਾਨ ਹੁਣ ਤੱਕ ਪਰਿਕਲਪ ਹਫ਼ਤੇ ਦੌਰਾਨ 80 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਜਾ ਚੁੱਕਾ ਹੈ ਜਦਕਿ ਕੱਲ ਤੱਕ 100 ਯੂਨਿਟ ਖੂਨਦਾਨ ਕਰਨ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। 
  ਇਸ ਮੌਕੇ ਸਮੂਹ ਆਗੂਆਂ ਨੇ ਵਾਤਾਵਰਨ ਸ਼ੁੱਧਤਾ ਲਈ ਜ਼ਿਲ੍ਹਾ ਸਿਖਲਾਈ ਸੰਸਥਾ (ਡਾਇਟ) ਵਿਖੇ ਪਾਰਕ ਵਿਚ ਪੌਦੇ ਲਗਾਏ ਗਏ ਅਤੇ ਸਫ਼ਾਈ ਅਭਿਆਨ ਵੀ ਚਲਾਇਆ ਗਿਆ । ਇਸ ਦੌਰਾਨ ਨੌਜਵਾਨਾਂ ਨੇ ਬਜ਼ੁਰਗਾਂ ਦੇ ਬੈਠਣ ਲਈ ਲਗਾਏ ਬੈਂਚਾਂ ਦੁਆਲੇ ਉੱਗੇ ਘਾਹ ਅਤੇ ਰਸਤਿਆਂ ਦੀ ਸਫਾਈ ਕੀਤੀ। ਇਸ ਮੌਕੇ ਬਜ਼ਾਰਾਂ ਵਿਚ ਲੰਘ ਰਹੇ ਲੋੜਵੰਦਾਂ ਨੂੰ ਫ਼ਲ ਵੀ ਵੰਡੇ ਗਏ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਵਿਨੇ ਸ਼ਰਮਾ ਨੇ ਆਖਿਆ ਕਿ ਇਸ ਤੋਂ ਇਲਾਵਾ ਇਸ ਹਫ਼ਤੇ ਦੌਰਾਨ ਕੁਸ਼ਟ ਆਸ਼ਰਮ ਵਿਚ ਫ਼ਲ ਵੰਡਣ ਦੇ ਨਾਲ ਨਾਲ ਲੋੜਵੰਦਾਂ ਨੂੰ ਨਿਗਾਹ ਦੀਆਂ ਐਨਕਾਂ ਦੇਣ ਅਤੇ ਸ਼ਹਿਰ ਦੀਆਂ ਸਾਂਝੀਆਂ ਥਾਵਾਂ ’ਤੇ ਸਵੱਛਤਾ ਅਭਿਆਨ ਵੀ ਚਲਾਇਆ ਗਿਆ ਹੈ। ਇਸ ਮੌਕੇ ਵਿਨੇ ਸ਼ਰਮਾ ਤੋਂ ਇਲਾਵਾ ਮਨੀਸ਼ ਮੈਨਾਰਾਏ ਵਾਈਸ ਪ੍ਰਧਾਨ,ਵਿੱਕੀ ਸਿਤਾਰਾ ਸ਼ਹਿਰੀ ਪ੍ਰਧਾਨ,ਕੁਲਵੰਤ ਰਾਜਪੂਤ ਵਾਈਸ ਪ੍ਰਧਾਨ,ਜਤਿੰਦਰ ਚੱਢਾ,ਸੈਕਟਰੀ ਦਫਤਰ ਇੰਚਾਰਜ ਅਜੇ ਗੋਇਲ,ਪਿ੍ਰਤਪਾਲ ਸਿੰਘ ਲੱਕੀ ਸੀਨੀਅਰ ਵਾਈਸ ਪ੍ਰਧਾਨ ਸ਼ਹਿਰੀ ਟੀਮ,ਦੀਪਕ ਮਲਹੋਤਰਾ,ਸੰਜੇ ਚੱਢਾ,ਰਾਹੁਲਪਾਲ,ਅਮਿਤ ਮੋਗਾ ਹੋਮੀ,ਸ਼ਿਵ ਟੰਡਨ ਸੈਕਟਰੀ ਸ਼ਹਿਰੀ ਟੀਮ,ਅਮਨ ਸ਼ਰਮਾ ਪੱਪੀ,ਸੱਤੀ ਚਾਵਲਾ,ਪ੍ਰਥਮ ਬਾਂਸਲ,ਸੂਰਜ ਮੋਂਗਾ,ਅਮਰਜੀਤ ਮਟਵਾਣੀ,ਮਨੂੰ ਸੇਨ,ਕਰਨ ਸ਼ਰਮਾ,ਅਸ਼ੋਕ ਭੱਲਾ,ਸਾਜਨ ,ਵਰੁਨ ਭੱਲਾ ਮੰਡਲ ਪ੍ਰਧਾਨ ਆਦਿ ਹਾਜ਼ਰ ਸਨ।