ਮੁਖ ਮੰਤਰੀ ਵਲੋਂ ਖੇਤੀ ਸੁਧਾਰ ਬਿੱਲਾਂ ਵਿਰੁੱਧ ਲਿਆ ਸਟੈਂਡ ਇਤਿਹਾਸਿਕ ਸਿੱਧ ਹੋਵੇਗਾ -ਪ੍ਰਧਾਨ ਹਰੀ ਸਿੰਘ ਖਾਈ

ਨਿਹਾਲ ਸਿੰਘ ਵਾਲਾ, 17 ਸਤੰਬਰ (ਜਸ਼ਨ):   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਗੱਠਜੋੜ ਸਰਕਾਰ ਵਲੋਂ ਖੇਤੀ ਸੁਧਾਰ ਦੇ ਨਾਂਅ 'ਤੇ ਲਿਆਂਦੇ ਜਾ ਰਹੇ ਕਿਸਾਨ, ਮਜ਼ਦੂਰ ਵਿਰੋਧੀ ਬਿੱਲਾਂ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਲਏ ਸਖ਼ਤ ਸਟੈਂਡ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਜਾਟ ਮਹਾਂਸਭਾ ਮੋਗਾ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ ਤੋਂ ਬਾਅਦ ਹੁਣ ਖੇਤੀ ਸੁਧਾਰ ਬਿੱਲਾਂ ਵਿਰੁੱਧ ਵੀ ਵਿਧਾਨ ਸਭਾ 'ਚ ਮਤਾ ਪਾਸ ਕਰਨ ਤੋਂ ਇਲਾਵਾ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਸੁਪਰੀਮ ਕੋਰਟ ਜਾਣ ਤੇ ਲੋੜ ਪੈਣ 'ਤੇ ਦਿੱਲੀ ਧਰਨਾ ਲਾਉਣ ਦੇ ਐਲਾਨ ਨੇ ਇਕ ਵਾਰ ਫਿਰ ਕਿਸਾਨਾਂ ਦੇ ਮਸੀਹਾ ਹੋਣ ਦਾ ਸਬੂਤ ਦਿੱਤਾ ਹੈ ਜਿਸ ਲਈ ਜਿੱਥੇ ਹਰ ਪਾਰਟੀ ਵਰਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚਟਾਨ ਵਾਂਗ ਖੜ੍ਹਾ ਹੈ ਉੱਥੇ ਹੀ ਕਿਸਾਨ ਜਥੇਬੰਦੀਆਂ ਤੇ ਪੰਜਾਬ ਵਾਸੀ ਕੈਪਟਨ ਦੇ ਫ਼ੈਸਲੇ ਨਾਲ ਖੜ ਕੇ ਸਾਥ ਦੇਣ ਲਈ ਤਿਆਰ ਹਨ¢ ਉਨ੍ਹਾਂ ਕਿਹਾ ਕਿ ਬਿੱਲ ਲਾਗੂ ਹੋਣ 'ਤੇ ਪੰਜਾਬ ਦੇ ਕਿਸਾਨ ਦੇ ਨਾਲ ਮਜ਼ਦੂਰ ਤੇ ਆੜ੍ਹਤੀ ਵਰਗ ਵੀ ਰੁਲ ਜਾਵੇਗਾ | ਪ੍ਰਧਾਨ ਹਰੀ ਸਿੰਘ ਖਾਈ ਨੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ 10 ਸਾਲ ਰਾਜ ਨਹੀਂ ਸੇਵਾ ਦੇ ਨਾਂਅ 'ਤੇ ਪੰਜਾਬ 'ਤੇ ਰਾਜ ਕਰਨ ਵਾਲਾ ਅਕਾਲੀ ਦਲ ਸਿਰਫ਼ ਇਕ ਕੇਂਦਰੀ ਮੰਤਰੀ ਦੀ ਕੁਰਸੀ ਖ਼ਾਤਰ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰ ਰਿਹਾ ਹੈ ਕਿਉਂਕਿ ਕੇਂਦਰੀ ਵਜ਼ਾਰਤ ਦਾ ਹਿੱਸਾ ਹੋਣ ਕਰ ਕੇ ਅਕਾਲੀ ਦਲ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਬਿੱਲ ਕਿਸਾਨ ਵਿਰੋਧੀ ਹਨ ਕਿਉਂਕਿ ਕੇਂਦਰੀ ਕੈਬਨਿਟ 'ਚ ਆਰਡੀਨੈਂਸਾਂ ਦਾ ਖਰੜਾ ਤਿਆਰ ਕੀਤਾ ਉਸ ਸਮੇਂ ਹਰਸਿਮਰਤ ਕੌਰ ਬਾਦਲ ਮੌਜੂਦ ਸਨ ਪਰ ਉਨ੍ਹਾਂ ਵਿਰੋਧ ਨਹੀਂ ਕੀਤਾ ਹਾਲਾਂ ਕਿ ਜੇ ਅਕਾਲੀ ਦਲ ਕਿਸਾਨ ਹਿਤੈਸ਼ੀ ਹੁੰਦਾ ਤਾਂ ਬੀਬਾ ਬਾਦਲ ਉਦੋਂ ਹੀ ਅਸਤੀਫ਼ਾ ਦੇ ਕੇ ਕਿਸਾਨਾਂ ਨਾਲ ਖੜ੍ਹਦੀ ਪਰ ਕੁਰਸੀ ਦੇ ਲਾਲਚ 'ਚ ਅੱਖਾਂ ਮੀਚ ਕੇ ਬਿੱਲਾਂ ਦੀ ਹਮਾਇਤ ਕੀਤੀ ਜਿਸ ਲਈ ਪੰਜਾਬ ਵਾਸੀ ਅਕਾਲੀਆਂ ਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ।ਇਸ ਮੌਕੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਮੇਜਰ ਸਿੰਘ ਸੇਖੋਂ, ਪ੍ਰਧਾਨ ਭੋਲਾ ਸਿੰਘ ਬੁੱਟਰ ਸਰਕਲ ਅਜੀਤਵਾਲ, ਸਰਪੰਚ ਗੁਰਤੇਜ ਸਿੰਘ ਕਾਕਾ ਬਾਰੇਵਾਲਾ, ਸੰਮਤੀ ਮੈਂਬਰ ਮੀਤਾ ਸਿੰਘ ਤਖ਼ਤੂਪੁਰਾ, ਸਰਪੰਚ ਪ੍ਰਗਟ ਸਿੰਘ ਖਾਈ ਤੋਂ ਇਲਾਵਾ ਪਾਰਟੀ ਵਰਕਰ  ਹਾਜ਼ਰ ਸਨ |     ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ