ਬੀਬਾ ਬਾਦਲ ਨੇ ਕਿਸਾਨ ਹਿੱਤਾਂ ਖਾਤਰ ਕੇਂਦਰੀ ਕੁਰਸੀ ਨੂੰ ਮਾਰਿਆ ਠੇਡਾ- ਜੱਥੇਦਾਰ ਮਾਹਲਾ,,, ਕਿਸਾਨਾਂ,ਆੜ੍ਹਤੀਆਂ ਅਤੇ ਮਜਦੂਰਾਂ ਨੇ ਬੀਬਾ ਬਾਦਲ ਦੇ ਫੈਂਸਲੇ ਦੀ ਕੀਤੀ ਸ਼ਲਾਘਾ
ਬਾਘਾਪੁਰਾਣਾ18 ਸਤੰਬਰ (ਰਾਜਿੰਦਰ ਸਿੰਘ ਕੋਟਲਾ/ ਜਸ਼ਨ ) : ਭਾਰਤ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਅਾਰਡੀਨੈਸਾਂ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਾਪਣੇ ਮੰਤਰੀ ਪਦ ਤੋਂ ਅਸਤੀਫਾ ਦੇ ਕੇ ੲਿਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਘੋਲਾਂ ਤੋਂ ਬਣੀ ਪਾਰਟੀ ਹੈ ਤੇ ੲਿਸ ਪਾਰਟੀ ਹਮੇਸ਼ਾ ਨੂੰ ਅਾਪਣੀਅਾਂ ਕੁਰਸੀਅਾਂ ਨਾਲੋਂ ਕਿਸਾਨ,ਮਜਦੂਰ,ਅਾੜਤੀੲੇ ਅਤੇ ਹਰ ਵਰਗ ਦੇ ਹਿੱਤ ਪਿਅਾਰੇ ਹਨ। ੲਿਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਤੇ ਬਾਘਾਪੁਰਾਣਾ ਦੇ ਹਲਕਾ ੲਿੰਚਾਰਜ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ੳੁਨ੍ਹਾਂ ਕਿਹਾ ਕਿ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲ਼ੋਕ ਸਭਾ ਸੈਸ਼ਨ ਦੌਰਾਨ ਅਾਰਡੀਨੈਸਾਂ ਖਿਲਾਫ ਖੁੱਲ ਕੇ ਅਵਾਜ ੳੁਠਾੲੀ ਅਤੇ ਪੰਜਾਬ ਦੇ ਸਾਰਿਅਾਂ ਲੋਕ ਸਭਾ ਮੈਬਰਾਂ ਵਿੱਚੋਂ ੲਿਕੱਲੇ ਸੁਖਬੀਰ ਸਿੰਘ ਬਾਦਲ ਨੇ ਵਿਰੋਧ ਵਿੱਚ ਵੋਟ ਪਾੲੀ। ੳੁਨ੍ਹਾਂ ਕਿਹਾ ਕਿ ਬੀਜੇਪੀ ਨਾਲ 44 ਸਾਲ ਪੁਰਾਣੀ ਸਾਂਝ ਨੂੰ ਵੀ ਕਿਸਾਨ ਹਿੱਤਾਂ ਖਾਤਰ ਬੀਬਾ ਬਾਦਲ ਨੇੇ ਮਾਤ ਪਾੲੀ। ੳੁਨ੍ਹਾਂ ਕਾਂਗਰਸ ਪਾਰਟੀ ਨੂੰ ਅਾੜੇ ਹੱਥੀ ਲੈਂਦਿਅਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ.ਪੰਜਾਬ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਾਡੀਨੈਸਾਂ ਦੇ ਹੱਕ 'ਚ ਭੁਗਤ ਕੇ ਅਾੲੇ ਹਨ।ੳੁਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੂੰ ਵਾਕਿਅਾ ਹੀ ਕਿਸਾਨ ਹਿੱਤ ਪਿਅਾਰੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਬਾਦਲ ਵੀ ਅਾਪਣਿਅਾਂ ਅਹੁਦਿਅਾਂ ਤੋਂ ਅਸਤੀਫਾ ਦੇਣ॥ ੲਿਸ ਮੌਕੇ ਅਾੜਤੀਅਾਂ ਅੈਸੋਸੀੲੇਸ਼ਨ ਦੇ ਪ੍ਰਧਾਨ ਬਲਤੇਜ ਸਿੰਘ ਲੰਗਿਅਾਣਾ,ਮਜਦੂਰ ਯੂਨੀਅਨ ਦੇ ਪ੍ਰਧਾਨ ਪਿ੍ਥੀ ਸਿੰਘ ਅਤੇ ਕਿਸਾਨ ਅਾਗੂਅਾਂ ਨੇ ਬੀਬਾ ਬਾਦਲ ਦੇ ਫੈਂਸਲੇ ਦੀ ਸ਼ਲਾਘਾਂ ਕੀਤੀ ਅਤੇ ਬਾਦਲ ਪਰਿਵਾਰ ਦਾ ਧੰਨਵਾਦ ਕੀਤਾ। ੲਿਸ ਮੌਕੇ ਸਹਿਰੀ ਪਰਧਾਨ ਪਵਨ ਢੰਡ ਬਾਘਾਪੁਰਾਣਾ,ਜਗਸੀਰ ਸਿੰਘ ਸਾਬਕਾ ਅੈਮਸੀ,ਸੰਜੀਵ ਬਿੱਟੂ, ਰੋਡੇ,ਅਮਿਤਪਾਲ ਸਿੰਘ ਭਾਟੀਅਾ,ਬਲਕਰਣ ਸਿੰਘ,ਸੁਭਾਸ਼ ਚੰਦਰ ਸੋਮਾ,ਭਾਰਤ ਭੂਸ਼ਣ,ਸੁਖਦੀਪ ਸਿੰਘ,ਹਰਜਿੰਦਰ ਸਿੰਘ,ਗੁਰਦਰਸ਼ਨ ਸਿੰਘ ਕਾਲੇਕੇ,ਰਾਜੂ ਸਰਾਂ ਅਾਦਿ ਹਾਜਰ ਸਨ।