11 ਸਾਲਾ ਬੱਚਾ ਅਗਵਾ,ਦੋ ਕਾਰ ਸਵਾਰਾਂ ਨੇ ਬਾਘਾਪੁਰਾਣਾ 'ਚ ਦਿੱਤਾ ਘਟਨਾ ਨੂੰ ਅੰਜਾਮ , ਸੀ ਸੀ ਟੀ ਵੀ ;ਚ ਕੈਦ ,ਕਾਰ ਛੱਡ ਕੇ ਬੱਚੇ ਸਮੇਤ ਮੋਟਰ ਸਾਇਕਲ ਤੇ ਹੋਏ ਫਰਾਰ
ਬਾਘਾਪੁਰਾਣਾ,17 ਸਤੰਬਰ (ਰਾਜਿੰਦਰ ਸਿੰਘ ਕੋਟਲਾ /ਜਸ਼ਨ ):ਅੱਜ ਦੁਪਹਿਰੇ ਦੋ ਕਾਰ ਸਵਾਰਾਂ ਵਿਅਕਤੀਆਂ ਵਲੋਂ ਬਾਘਾ ਪੁਰਾਣਾ ਦੀ ਮੁੱਦਕੀ ਸੜਕ ਉਪਰ ਪਿੰਡ ਆਲਮਵਾਲਾ ਕਲਾਂ ਕੋਲ ਗੁਰਮੀਤ ਸਿੰਘ ਔਲਖ ਦੀ ਐਲਮੀਨੀਅਮ ਦੀ ਦੁਕਾਨ ਦੇ ਬਾਹਰ ਖੇਡਦੇ 11 ਸਾਲ ਦੇ ਬੱਚੇ ਅਮਨਦੀਪ ਸਿੰਘ ਨੂੰ ਕਰੀਬ 12.30 ਵਜੇ ਦੋ ਕਾਰ ਸਵਾਰਾਂ ਨੇ ਅਗਵਾ ਕਰ ਲਿਆ । ਅਗਵਾਕਾਰ ਚਿੱਟੇ ਰੰਗ ਦੀ ਮਰੂਤੀ ਕਾਰ 'ਤੇ ਆਏ ਸਨ, ਜੋ ਬੱਚਾ ਚੁੱਕ ਕੇ ਲੈ ਗਏ। ਗੁਰਮੀਤ ਸਿੰਘ ਔਲਖ ਦੀ ਦੁਕਾਨ 'ਤੇ ਕੰਮ ਕਰਦੇ ਮੁਲਾਜਮ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਦੋ ਕਾਰ ਸਵਾਰ ਆਏ ਜੋ ਕਿ ਸਿਰ ਤੋਂ ਮੋਨੇ ਸਨ ਤੇ ਉਨ੍ਹਾਂ ਦੇ ਮੂੰਹ ਬੰਨੇ ਹੋਏ ਸਨ,ਉਹਨਾਂ ਪੀਣ ਲਈ ਪਾਣੀ ਮੰਗਿਆ , ਜਦ ਉਹ ਪਾਣੀ ਲੈਣ ਗਿਆ ਤਾਂ ਕਾਰ ਸਵਾਰਾਂ ਨੇ ਬੱਚੇ ਅਮਨਦੀਪ ਸਿੰਘ ਨੂੰ ਕਾਰ ਵਿੱਚ ਸੁੱਟ ਲਿਆ ਤੇ ਕਾਰ ਮੁੱਦਕੀ ਵੱਲ ਭਜਾ ਕੇ ਲੈ ਗਏ । ਖਬਰ ਲਿਖੇ ਜਾਣ ਤੱਕ ਬੱਚਾ ਨਹੀਂ ਲੱਭਿਆ ਸੀ ਤੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਸੀ । ਪੁਲਿਸ ਵਲੋਂ ਬੱਚੇ ਦੀ ਭਾਲ ਜਾਰੀ ਹੈ।ਸ਼ਹਿਰ ਵਾਸੀਆਂ ਨੇ ਕਿਹਾ ਕਿ ਜ਼ਰਾਇਮਪੇਸ਼ਾ ਲੋਕਾਂ ਨੂੰ ਪੁਲਿਸ ਦਾ ਡਰ ਨਹੀਂ ਰਿਹਾ। ਇਹ ਘਟਨਾ ਸੀ ਸੀ ਟੀ ਵੀ ਕੈਮਰਿਆਂ ਚ ਕੈਦ ਹੋਣ ਕਰਕੇ ਦੋਸ਼ੀ ਕਾਰ ਪੰਜਗਰਾਈਂ ਕੋਲ ਛੱਡ ਕੇ ਬੱਚੇ ਸਮੇਤ ਮੋਟਰ ਸਾਇਕਲ ਤੇ ਫਰਾਰ ਹੋ ਗਏ ਨੇ ***'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੀ ਟੀਮ ਪਾਠਕਾਂ ਨੂੰ ਅਪੀਲ ਕਰਦੀ ਹੈ ਕਿ ਪੁਲਿਸ ਦੀ ਸਹਾਇਤਾ ਕਰਦਿਆਂ ਬੱਚੇ ਨੂੰ ਲੱਭਣ ਲਈ ਕਿਸੇ ਕੋਲ ਵੀ ਕੋਈ ਸੂਚਨਾ ਹੋਵੇ ਤਾਂ ਕਿਰਪਾ ਕਰਕੇ ਪੱਤਰਕਾਰ ਮੈਡਮ ਜਸ਼ਨ ਦੇ ਫੋਨ 9814634164 ਤੇ ਸੂਚਿਤ ਕਰਨ ਦੀ ਖੇਚਲ ਕਰੋ ਜੀ *ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ