ਕਿਸਾਨਾਂ ਲਈ ਘਾਤਕ ਸਾਬਤ ਹੋਣ ਵਾਲੇ ਖੇਤੀ ਸੋਧ ਬਿੱਲ ਰੱਦ ਕਰਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਵੇ : ਸੋਹਣਾ ਖੇਲ੍ਹਾ

ਮੋਗਾ,17 ਸਤੰਬਰ (ਜਸ਼ਨ) :‘ਖੇਤੀ ਸੋਧ ਬਿੱਲ ਕਿਸਾਨਾਂ ਲਈ ਘਾਤਕ ਸਾਬਤ ਹੋਣਗੇ ਇਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਇਆ ਜਾਵੇ । ’  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਸੋਹਣਾ ਖੇਲ੍ਹਾ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ੍ਹੜ ਦੇ ਪੀ ਏ ਨੇ ਧਰਮਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਪਾਣੀਆਂ ਦੇ ਰਾਖੇ ਵਜੋਂ ਸਤਿਕਾਰੇ ਜਾਂਦੇ ਕਿਸਾਨ ਹਿਤੈਸ਼ੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਵਿਖੇ ਰਾਜਪਾਲ ਨੂੰ ਮਿਲਣ ਸਮੇਂ ਇਹ ਆਖਣਾ ਕਿ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੀਆਂ ਸੜਕਾਂ ‘ਤੇ ਬੈਠਣ ਨਾਲ ਖੇਤੀ ਆਰਡੀਨੈਂਸ ਦਾ ਮਸਲਾ ਹੱਲ ਨਹੀਂ ਹੋਵੇਗਾ ਅਤੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨਾ ਪਵੇਗਾ। ਖੇਲ੍ਹਾ ਨੇ ਆਖਿਆ ਕਿ ਇਕ ਪਾਸੇ ਬਾਦਲ ਪਰਿਵਾਰ ਹੈ ਜੋ ਮਹਿਜ਼ ਮੈਡਮ ਹਰਸਿਮਰਤ ਬਾਦਲ ਦੀ ਕੇਂਦਰੀ ਵਜ਼ਾਰਤ ਵਿਚ  ਮੰਤਰੀਸ਼ਿੱਪ ਨੂੰ ਬਚਾਉਣ ਲਈ ਕਿਸਾਨਾਂ ਨੂੰ ਭਿਖਾਰੀ ਬਣਾਉਣ ’ਤੇ ਤੁਲਿਆ ਹੋਇਆ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਸਾਨਾਂ ਨੂੰ ਆਖ ਰਹੇ ਨੇ ਕਿ ‘ਤੁਸੀਂ ਦਿੱਲੀ ਚੱਲੋ, ਮੈਂ ਵੀ ਤੁਹਾਡੇ ਨਾਲ ਚੱਲਾਂਗਾ’ । ਸੋਹਣੇ ਖੇਲ੍ਹੇ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਕਿਨੇ ਦੁੱਖ ਦੀ ਗੱਲ ਹੈ ਕਿ ਦਹਾਕਿਆਂ ਤੋਂ ਸੰਘੀ ਢਾਂਚੇ ਤਹਿਤ ਸ਼ੋ੍ਰਮਣੀ ਅਕਾਲੀ ਦਲ ਪੰਜਾਬ ਲਈ ਵੱਧ ਅਧਿਕਾਰਾਂ ਦੀ ਮੰਗ ਕਰ ਰਿਹਾ ਹੈ ਅਤੇ ਇਸ ਲਈ ਮੋਰਚੇ ਵੀ ਲਾਏ ਗਏ ਅਤੇ ਪੰਜਾਬ ਦੇ ਹਾਲਾਤ ਵੀ ਵਿਗੜੇ ਪਰ ਹੁਣ ਜਦੋਂ ਕੇਂਦਰ ਸੂਬਿਆਂ ਦੇ ਹੱਕਾਂ ਵਿਚ ਸਿੱਧੀ ਦਖਅੰਦਾਜ਼ੀ ਕਰਦਿਆਂ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ ਤਾਂ ਸ਼ੋ੍ਰਮਣੀ ਅਕਾਲੀ ਦਲ ਨੇ ਮੂੰਹ ‘ਚ ਘੁੰਗਣੀਆਂ ਪਾ ਲਈਆਂ ਨੇ ਪਰ ਲੋਕ ਹੁਣ ਚੁੱਪ ਨਹੀਂ ਬੈਠਣਗੇ ਅਤੇ 25 ਸਾਲ ਰਾਜ ਕਰਨ ਦੇ ਦਮਗਜੇ ਮਾਰਨ ਵਾਲਿਆਂ ਦੀਆਂ 25 ਪੀੜ੍ਹੀਆਂ ਨੂੰ ਸਤਾ ਨਸੀਬ ਨਹੀਂ ਹੋਵੇਗੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ