34 ਕਰੋਨਾ ਮਾਮਲੇ ਆਏ ਸਾਹਮਣੇ,ਮੋਗਾ ਦੇ ਪਿੰਡ ਰਾਮਗੜ੍ਹ ‘ਚ ਕਰੋਨਾ ਕਾਰਨ ਫੌਜੀ ਦੀ ਹੋਈ ਮੌਤ,ਪੁੱਤਰ ਦਾ ਵਿਆਹ ਦੇਖਣਾ ਨਹੀਂ ਹੋਇਆ ਨਸੀਬ

Tags: 

ਮੋਗਾ 11 ਸਤੰਬਰ (ਜਸ਼ਨ): ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜ਼ਿਲ੍ਹੇ ਦੀ ਸਥਿਤੀ ਦੱਸਦਿਆਂ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 34 ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਕਾਰਣ 45 ਸਾਲਾ ਸਾਬਕਾ ਫੌਜੀ ਦੀ ਮੌਤ ਵੀ ਹੋ ਗਈ । ਕੋਟਈਸੇ ਖਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫੌਜੀ  ਧਰਮਕੋਟ ਦੇ ਪਿੰਡ ਰਾਮਗੜ੍ਹ ਦਾ ਵਸਨੀਕ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਹ ਫੌਜ ਤੋਂ ਰਿਟਾਇਰ ਹੋਇਆ ਸੀ । ਉਹਨਾਂ ਦੱਸਿਆ ਕਿ ਉੱਚੇ ਲੰਬੇ ਕੱਦ ਵਾਲਾ ਇਹ ਫੌਜੀ ਜਵਾਨ ਬੇਹੱਦ ਉੱਦਮੀ ਸੀ ਅਤੇ ਰਿਟਾਇਰਮੈਂਟ ਤੋਂ ਬਾਅਦ ਉਸ ਨੇ ਖੇਤੀਬਾੜੀ ਦਾ ਕੰਮ ਵੱਡੇ ਪੱਧਰ ’ਤੇ ਆਰੰਭਿਆ ਸੀ । ਉਹਨਾਂ ਆਖਿਆ ਕਿ ਪਿੰਡ ਵਿਚ ਸੋਗ ਹੈ ਅਤੇ ਦੁਖਦਾਈ ਗੱਲ ਇਹ ਹੈ ਕਿ ਫੌਜੀ  ਨੇ ਅਗਲੇ ਮਹੀਨੇ ਆਪਣੇ ਪੁੱਤਰ ਦਾ ਵਿਆਹ ਰੱਖਿਆ ਹੋਇਆ ਹੈ ਅਤੇ ਉਸ ਦੀ ਧੀ ਨੇ ਆਈਲਜ਼ ਪਾਸ ਕਰਕੇ ਵਿਦੇਸ਼ ਸਿੱਖਿਆ ਹਾਸਲ ਕਰਨ ਲਈ ਫਾਈਲ ਭਰੀ ਹੋਈ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ