ਮੋਗਾ 'ਚ 51 ਕਰੋਨਾ ਮਾਮਲੇ ਆਏ ਸਾਹਮਣੇ , 3 ਦੀ ਮੌਤ ,ਐਕਟਿਵ ਕੇਸਾਂ ਦੀ ਗਿਣਤੀ ਹੋਈ 680 ,ਮੌਤਾਂ ਦੀ ਕੁਲ ਗਿਣਤੀ ਹੋਈ 43

Tags: 
ਮੋਗਾ,9 ਸਤੰਬਰ (ਜਸ਼ਨ) : ਮੋਗਾ 'ਚ ਅੱਜ 51 ਕਰੋਨਾ ਮਾਮਲੇ ਸਾਹਮਣੇ ਆਏ ਨੇ ਜਦਕਿ  3 ਕਰੋਨਾ ਪੀੜਤਾਂ  ਦੀ ਮੌਤ ਹੋ ਗਈ ਤੇ ਇੰਜ ਅੱਜ ਤਕ  ਕਰੋਨਾ ਮਹਾਮਾਰੀ ਨਾਲ ਮੋਗਾ ਜ਼ਿਲੇ ਵਿਚ ਮੌਤਾਂ ਦੀ ਕੁਲ ਗਿਣਤੀ  43  ਹੋ ਗਈ ਹੈ  ਤੇ ਐਕਟਿਵ ਕੇਸਾਂ ਦੀ ਗਿਣਤੀ  680 ਹੋ ਗਈ ਹੈ ਪਰ ਸਿਤਮਜ਼ਰੀਫੀ ਇਹ ਹੈ ਕਿ ਮੋਗਾ ਜ਼ਿਲੇ ਦੇ ਲੋਕ ਅਜੇ ਵੀ ਇਸ ਜਾਨਲੇਵਾ ਬਿਮਾਰੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਮਾਸਕ ਪਾਉਣ ਤੋਂ ਗੁਰੇਜ਼ ਕਰਨ ਦੇ ਨਾਲ ਨਾਲ 6  ਫੁੱਟ ਦੀ ਦੂਰੀ ਰੱਖਣ ਦੀਆਂ  ਹਿਦਾਇਤਾਂ ਦੀਆਂ ਧੱਜੀਆਂ ਉਡਾ ਰਹੇ ਹਨ।ਜ਼ਿਕਰਯੋਗ ਹੈ ਕਿ ਮੋਗਾ ਦੇ ਤਿੰਨ MLA ਕਰੋਨਾ ਦੀ ਜ਼ਦ ਵਿਚ ਆ ਚੁੱਕੇ ਨੇ ਅਤੇ ਮੋਗਾ ਦੇ ਇਕ ਸਰਦੇ ਪੁਜਦੇ ਪਰਿਵਾਰ ਵਿਚੋਂ ਪਿਤਾ ਤੇ ਪੁੱਤਰ ਦੋਹਾਂ ਨੂੰ ਆਪਣੇ ਜਾਂ ਗਵਾਉਣੀ ਪਈ ਹੈ ।
ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਵੱਧ ਤੋ ਵੱਧ ਲੋਕਾਂ ਦੇ ਕੋਵਿਡ-19 ਟੈਸਟ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਨਗਰ ਨਿਗਮ ਮੋਗਾ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਟੈਸਟ ਕਰਵਾਏ ਗਏ ਜਿਸ ਵਿੱਚ 5 ਕਰਮਚਾਰੀ ਪਾਜੀਟਿਵ ਪਾਏ ਗਏ। ਇਨ੍ਹਾਂ ਕਰਮਚਾਰੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਨਗਰ ਨਿਗਮ ਵੱਲੋ ਇਸ ਬਿਮਾਰੀ ਨੂੰ ਫੈਲਣ ਤੋ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਰੈਪਿਡ ਐਟੀਜ਼ਨ ਟੈਸਟ ਕਰਵਾਏ ਗਏ, ਜਿਸ ਦੌਰਾਨ 120 ਵਿੱਚੋ 5 ਕਾਰਮਚਾਰੀਆਂ ਦੇ ਟੈਸਟ ਪਾਜ਼ੀਟਿਵ ਪਾਏ ਗਏ, ਜਿੰਨ੍ਹਾਂ ਨੂੰ ਤੁਰੰਤ ਘਰਾਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। 
ਸ੍ਰੀਮਤੀ ਦਰਸ਼ੀ ਨੇ ਕਿਹਾ ਕਿ ਨਗਰ ਨਿਗਮ ਵੱਲੋ ਜਿੱਥੇ ਜਨਤਕ ਸੇਵਾਵਾਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਇਸ ਬਿਮਾਰੀ ਤੋ ਬਚਣ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਉਦੋ ਤੱਕ ਜਾਰੀ ਰਹੇਗੀ ਜਦੋ ਤੱਕ ਇਸ ਬਿਮਾਰੀ ਨੂੰ ਜ਼ਿਲ੍ਹਾ ਮੋਗਾ ਅਤੇ ਪੰਜਾਬ ਵਿੱਚੋ ਖਤਮ ਨਹੀ ਕਰ ਦਿੱਤਾ ਜਾਂਦਾ। 
  ਉਨ੍ਹਾਂ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਇੱਕ ਆਦਤ ਵਜੋ ਅਪਣਾਉਣਾ ਚਾਹੀਦਾ ਹੈ, ਕਿਉਕਿ ਇੱਕਮਾਤਰ ਸਾਵਧਾਨੀ ਹੀ ਇਸ ਵਾਈਰਸ ਤੋ ਬਚਾਅ ਦਾ ਸਾਧਨ ਹੈ। ਉਨਾਂ ਕਿਹਾ ਕਿ ਵਾਰ ਵਾਰ ਹੱਥਾਂ ਨੂੰ ਧੋਣਾ, ਸਮਾਜਿਕ ਦੂਰੀ ਬਰਕਰਾਰ ਰੱਖਣੀ, ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਬੇਲੋੜੀ ਮੂਵਮੈਟ ਬੰਦ ਕਰਨੀ ਆਦਿ ਸਾਵਧਾਨੀਆਂ ਨਾਲ ਅਸੀ ਕਰੋਨਾ ਤੋ ਬਚੇ ਰਹਿ ਸਕਦੇ ਹਾਂ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ