ਚੇਅਰਮੈਨ ਰਾਮਪਾਲ ਧਵਨ ਦੇ ਫੁੱਲ ਚੁਗਣ ਦੀ ਰਸਮ ਕੀਤੀ ਗਈ ਅਦਾ, ਭੋਗ ਅਤੇ ਅੰਤਿਮ ਅਰਦਾਸ 17 ਸਤੰਬਰ ਨੂੰ

ਮੋਗਾ,8 ਸਤੰਬਰ (ਜਸ਼ਨ): ਕਾਂਗਰਸ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਾਮਪਾਲ ਧਵਨ ਜੀ ਦੇ ਐਤਵਾਰ ਨੂੰ ਹੋਏ ਅੰਤਿਮ ਸਸਕਾਰ ਉਪਰੰਤ ਅੱਜ ਫੁੱਲ ਚੁਗਣ ਦੀ ਰਸਮ ਅਦਾ ਕੀਤੀ ਗਈ । ਫੁੱਲਾਂ ਦੀਆਂ ਰਸਮਾਂ ਮੌਕੇ ਵਿਧਾਇਕ ਡਾ: ਹਰਜੋਤ ਕਮਲ ,ਮਾਤਾ ਉਰਮਿਲਾ ਰਾਣੀ ਧਵਨ,ਪੁੱਤਰ ਦੀਪਕ ਧਵਨ ,ਪੁੱਤਰ ਗਗਨਦੀਪ ਧਵਨ ,ਪੁੱਤਰੀ ਨਿੱਧੀ ਧਵਨ ਤੋਂ ਇਲਾਵਾ ਪਰਿਵਾਰ ਦੇ ਸਨੇਹੀ ਵੀ ਸ਼ਾਮਲ ਹੋਏ। ਇਸ ਗਮਗੀਨ ਮਾਹੌਲ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ ਰਾਮਪਾਲ ਧਵਨ ਜੀ ਨਮਿੱਤ 17 ਸਤੰਬਰ ਦਿਨ ਵੀਰਵਾਰ ਚੋਖਾ ਪੈਲੇਸ ਨੰਬਰ 2 ‘ਚ 11 ਵਜੇ ਤੋਂ 2 ਵਜੇ ਤੱਕ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਕੀਤੇ ਜਾਣਗੇ ਅਤੇ ਅੰਤਿਮ ਅਰਦਾਸ ਹੋਵੇਗੀ । ਡਾ. ਹਰਜੋਤ ਨੇ ਆਖਿਆ ਕਿ ਇਸ ਮੌਕੇ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਦੌਰਾਨ ਧਵਨ ਸਾਬ੍ਹ ਨੂੰ ਚਾਹੁਣ ਵਾਲੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਪਰ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਉਹ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਹਿਤ ਸਮਾਗਮ ਵਿਚ ਸਮਾਜਿਕ ਦੂਰੀ ਬਣਾਈ ਰੱਖਣ ਦੀ ਖੇਚਲ ਕਰਨ । ਉਹਨਾਂ ਆਖਿਆ ਕਿ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ 4 ਘੰਟੇ ਦਾ ਲੰਮਾ ਸਮਾਂ ਵੀ ਇਸੇ ਕਰਕੇ ਰੱਖਿਆ ਗਿਆ ਹੈ ਤਾਂ ਕਿ ਵੱਖੋ ਵੱਖ ਸਮੇਂ ’ਤੇ ਧਵਨ ਸਾਬ੍ਹ ਨੂੰ ਯਾਦ ਕਰਨ ਵਾਲੇ ਸਾਰੇ ਸਾਥੀ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਂਦੇ ਤੇ ਜਾਂਦੇ ਰਹਿਣ ਤਾਂ ਜੋ ਕਰੋਨਾ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਵੀ ਹੋ ਸਕੇ। ਉਹਨਾਂ ਆਖਿਆ ਕਿ ਪਿੰਡਾਂ ਅਤੇ ਦੂਰ ਦੁਰਾਡੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਰਹਿਣ ਵਾਲੇ ਸਾਥੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਘਰ ਵਿਚ ਹੀ ਧਵਨ ਸਾਬ੍ਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਦੀ ਖੇਚਲ ਕਰਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ