ਚੇਅਰਮੈਨ ਰਾਮਪਾਲ ਧਵਨ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ‘‘ ਕਾਂਗਰਸ ਪਾਰਟੀ ਦਾ ਅਣਥੱਕ ਯੋਧਾ ਅਤੇ ਮੋਗਾ ਦੀ ਸਿਆਸਤ ਦਾ ਬਾਬਾ ਬੋਹੜ ਰਾਮਪਾਲ ਧਵਨ ਇਕ ਹੀਰਾ ਸੀ ਜੋ ਅੱਜ ਸਾਥੋਂ ਖੁਸ ਗਿਆ "

ਮੋਗਾ, 6 ਸਤੰਬਰ (ਜਸ਼ਨ): ਅੱਜ ਕਾਂਗਰਸ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਾਮਪਾਲ ਧਵਨ ਦਾ ਅੰਤਿਮ ਸਸਕਾਰ ਗਾਂਧੀ ਰੋਡ ’ਤੇ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਪਾਰਟੀ ਵੱਲੋਂ ਫੁੱਲਾਂ ਨਾਲ ਸਨਮਾਨ ਪੂਰਵਕ ਅੰਤਿਮ ਵਿਦਾੲਗੀ ਦਿੱਤੀ ਗਈ । ਇਸ ਮੌਕੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ, ਚੇਮਅਰੈਨ ਮੋਗਾ ਇੰਪਰੁੂਵਮੈਂਟ ਟਰਸੱਟ ਸ਼੍ਰੀ ਵਿਨੋਦ ਬਾਂਸਲ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ,ਸਾਬਕਾ ਚੇਅਰਮੈਨ ਜਗਰੂਪ ਸਿੰਘ ਤਖਤੂਪੁਰਾ, ਸੂਬਾ ਸਕੱਤਰ ਰਵੀ ਗਰੇਵਾਲ,ਕਾਂਗਰਸ ਅਤੇ ਮੋਗਾ ਦੀਆਂ ਅਹਿਮ ਹਸਤੀਆਂ ਨੇ ਰਾਮਪਾਲ ਧਵਨ ਦੀ ਮਿ੍ਰਤਕ ਦੇਹ ’ਤੇ ਫੁੱਲ, ਸ਼ਾਲ ਅਤੇ ਲੋਈਆਂ ਭੇਂਟ ਕੀਤੀਆਂ। ਇਸ ਮੌਕੇ ਮੋਗਾ ਵਾਸੀਆਂ ਨੇ ਰਾਮਪਾਲ ਧਵਨ ਦੇ ਅੰਤਿਮ ਦਰਸ਼ਨ ਕੀਤੇ। ਅੰਤਿਮ ਸਸਕਾਰ ਦੀਆਂ ਰਸਮਾਂ ਤੋਂ ਪਹਿਲਾਂ ਉਹਨਾਂ ਨੂੰ ਗੁਰੂ ਚਰਨਾਂ ‘ਚ ਵਿਲੀਨ ਹੋਣ ਦੀ ਅਰਦਾਸ ਕੀਤੀ ਗਈ। ਓਹ ਪਿੱਛੇ ਪਰਿਵਾਰ ਚ ਆਪਣੀ ਧਰਮਪਤਨੀ, ਦੋ ਪੁੱਤਰ ਅਤੇ ਇੱਕ ਪੁੱਤਰੀ ਛੱਡ ਗਏ ਹਨ। ਉਨ੍ਹਾਂ ਦੇ ਪਾਰਥਿਵ ਸਰੀਰ ਨੂੰ ਅਗਨੀ ਭੇਂਟ ਉਨ੍ਹਾਂ ਦੇ ਵੱਡੇ ਪੁੱਤਰ ਦੀਪਕ ਨੇ ਕੀਤਾ।
ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਭਾਵੁਕ ਹੁੰਦਿਆਂ ਆਖਿਆ ਕਿ ਮੋਗੇ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਰਾਮਪਾਲ ਧਵਨ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਸਨ ਅਤੇ ਉਹਨਾਂ ਕਦੇ ਵੀ ਕਿਸੇ ਵੀ ਚੋਣ ਵਿਚ ਉਮੀਦਵਾਰ ਦੇ ਚਿਹਰੇ ਨੂੰ ਨਹੀਂ ਦੇਖਿਆ ਬਲਕਿ ਪਾਰਟੀ ਦੇ ਨਿਸ਼ਾਨ ਪੰਜੇ ਦੀ ਜਿੱਤ ਲਈ ਹਿੱਕ ਡਾਹ ਕੇ ਪਾਰਟੀ ਦਾ ਸਾਥ ਦਿੱਤਾ। ਵਿਧਾਇਕ ਨੇ ਆਖਿਆ ਕਿ ਚਾਹੇ ਐੱਮ ਐੱਲ ਏ ਦੀ ਚੋਣ ਹੋਵੇ ਅਤੇ ਚਾਹੇ ਐੱਮ ਪੀ ਦੀ, ਰਾਮਪਾਲ ਧਵਨ ਨੇ ਕਾਂਗਰਸ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਹਮੇਸਾਂ ਦਿਨ ਰਾਤ ਇਕ ਕੀਤਾ ਅਤੇ 45 ਸਾਲ ਕਾਂਗਰਸ ਦੀ ਨਿਰਸਵਾਰਥ ਸੇਵਾ ਕਰਨ ਵਾਲੇ ਧਵਨ ਸਾਬ੍ਹ ਨੇ ਹਾਲੇ ਜ਼ਿੰਦਗੀ ਵਿਚ ਬਹੁਤ ਕੁਝ ਕਰਨਾ ਸੀ। ਡਾ: ਹਰਜੋਤ ਕਮਲ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਰਾਮਪਾਲ ਧਵਨ ਦੀਆਂ ਕਾਂਗਰਸ ਲਈ ਨਿਰੰਤਰ ਲੰਬੀਆਂ ਸੇਵਾਵਾਂ ਨੂੰ ਤਸਲੀਮ ਕਰਦਿਆਂ ਉਹਨਾਂ ਨੂੰ ਮਾਰਕੀਟ ਕਮੇਟੀ ਮੋਗਾ ਦਾ ਚੇਅਰਮੈਨ ਚੁਣ ਕੇ ਵੱਡੀ ਜਿੰਮੇਵਾਰੀ ਸੌਂਪੀ। ਰਾਮਪਾਲ ਧਵਨ ਸਮੁੱਚੇ ਮੋਗਾ ਦੇ ਲੋਕਾਂ ਨੂੰ ਬਹੁਤ ਨੇੜ੍ਹਿਓ ਹੋ ਕੇ ਜਾਣਦੇ ਸਨ ਅਤੇ ਉਹਨਾਂ ਦਾ ਮਿੱਠਬੋਲੜਾ ਸੁਭਾਅ ਅਤੇ ਲੋਕਾਂ ਨਾਲ ਉਹਨਾਂ ਦੀ ਮਨ ਦੀ ਸਾਂਝ ਕਰਕੇ ਅੱਜ ਸਮੁੱਚਾ ਮੋਗਾ ਜ਼ਿਲ੍ਹਾ ਉਹਨਾਂ ਦੇ ਫ਼ਾਨੀ ਦੁਨੀਆਂ ਤੋਂ ਚਲੇ ਜਾਣ ’ਤੇ ਗਮਗੀਨ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਕਾਂਗਰਸ ਦੇ ਪੁੱਤਰ  ਧਵਨ ਸਾਬ੍ਹ ਦੇ ਜਾਣ ਨਾਲ ਜਿੱਥੇ ਮੈਂਨੂੰ ਨਿੱਜੀ ਤੌਰ ’ਤੇ ਘਾਟਾ ਪਿਆ ਹੈ ਉੱਥੇ ਸਮੁੱਚੇ ਮੋਗਾ ਜਲਿੇ ਦੀ ਕਾਂਗਰਸ ਉਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਤੋਂ ਵਾਂਝੀ ਹੋ ਗਈ ਹੈ।
ਵਿਧਾਇਕ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਬੇਸ਼ੱਕ ਧਵਨ ਸਾਬ੍ਹ ਦੇ ਲਏ ਗਏ ਸੈਂਪਲ ‘ਚ ਕਰੋਨਾ ਨੈਗੇਟਿਵ ਆਇਆ ਸੀ ਪਰ ਹੋ ਸਕਦਾ ਹੈ ਕਿ ਉਹਨਾਂ ਨੂੰ ਪਹਿਲਾਂ ਕਰੋਨਾ ਪਾਜ਼ਿਟਿਵ ਹੋ ਕੇ ਨਿਕਲ ਗਿਆ, ਪਰ ਫੇਫੜਿਆਂ ’ਤੇ ਆਪਣੀ ਛਾਪ ਛੱਡ ਗਿਆ ਹੋਵੇ। ਵਿਧਾਇਕ ਨੇ ਮੋਗਾ ਵਾਸੀਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਦੁਬਾਰਾ ਇਸ ਤਰਾਂ ਕੋਈ ਬੇਵਕਤੀ ਮੌਤ ਨਾ ਹੋਵੇ ਇਸ ਲਈ ਸਾਨੂੰ ਨਿੱਜੀ ਤੌਰ ਕਰੋਨਾ ਸੰਕਰਮਣ ਤੋਂ ਬਚਾਅ ਲਈ ਅਹਿਤਿਆਤਨ ਕਦਮ ਉਠਾਉਂਦੇ ਹੋਏ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਤੇ ਨਿਜ਼ਮ ਪਾਲਣ ਕਰਨੇ ਚਾਹੀਦੇ ਹਨ।  ਅੱਜ ਦੇ ਇਸ ਗਮਗੀਨ ਸਮੇਂ ’ਤੇ ਵੱਖ ਵੱਖ ਵਾਰਡਾਂ ਤੋਂ ਕਾਂਗਰਸ ਦੇ ਅਹਿਮ ਆਗੂ ਵੀ ਪਹੰੁਚੇ ਹੋਏ ਸਨ। ਇਸ ਮੌਕੇ ਐੱਸ ਡੀ ਐੱਮ ਸ਼ਾਹਕੋਟ,ਪਰਮਪਾਲ ਸਿੰਘ ਤਖਤੂਪੁਰਾ ਚੇਅਰਮੈਨ, ਜਤਿੰਦਰ ਅਰੋੜਾ, ਸੁਖਵਿੰਦਰ ਸਿੰਘ ਆਜ਼ਾਦ, ਜਗਰਾਜ ਸਿੰਘ ਜੱਗਾ ਰੌਲੀ,ਜਸਵਿੰਦਰ ਸਿੰਘ ਕਾਕਾ ਲੰਢੇਕੇ,ਗੁਰਸੇਵਕ ਸਿੰਘ ਸਮਰਾਟ,ਪ੍ਰਵੀਨ ਮੱਕੜ,ਆਤਮਾ ਸਿੰਘ,ਅਮਰਜੀਤ ਅੰਬੀ,ਬਿੱਟੂ ਫਿਲਟਰਾਂ ਵਾਲੇ,ਜਗਦੀਪ ਜੱਗੂ,ਗੌਰਵ ,ਰਮਨ ਮੱਕੜ,ਸਾਹਿਲ ਅਰੋੜਾ,ਗੌਰਵ ਗਰਗ,ਕਮਲਜੀਤ ਕੌਰ ਧੱਲੇਕੇ ਪ੍ਰਧਾਨ, ਹਿੰਮਤ ਸਿੰਘ ਜੱਬਲ,ਜਗਦੀਪ ਸਿੰਘ ਸੀਰਾ ਲੰਢੇਕੇ , ਗੁਰਪ੍ਰੀਤ ਸੱਚਦੇਵਾ,ਪਰਮਿੰਦਰ ਡਿੰਪਲ,ਕਾਲਾ ਧੱਲੇਕੇ ,ਦੀਸ਼ਾ ,  ਜਗਸੀਰ ਸੀਰਾ,ਭੋਲਾ ਰੰਡਿਆਲਾ,ਭਾਰਤ ਭੂਸ਼ਣ ਟੀਟੂ,ਪ੍ਰਵੀਨ ਪੀਨਾ,ਰਾਜੀਵ ਕੁਮਾਰ ਲਾਲਾ,ਸਾਹਿਲ ਅਰੋੜਾ,ਐੱਮ ਸੀ ਅਸ਼ੋਕ ਧਮੀਜਾ,ਸੰਜੀਵ ਅਰੋੜਾ,ਪਵਿੱਤਰ ਢਿੱਲੋਂ,ਭਾਨੂੰ ਪ੍ਰਤਾਪ,ਗੁਰਮੀਤ ਮੀਤਾ,ਸ਼ਿੰਦਰ ਬਰਾੜ,ਤਰਸੇਮ ਐੱਮ ਸੀ,ਅਸ਼ਵਨੀ ਮੱਟੂ,ਵਿਜੇ ਖੁਰਾਨਾ,ਕਸ਼ਮੀਰ ਸਿੰਘ,ਕੁਲਵਿੰਦਰ ਕੌਰ,ਸੁਖਦੇਵ ਸਿੰਘ,ਕਰਨ ਧਾਲੀਵਾਲ ,ਬਲਵੰਤ ਪੰਮਾ,ਤਰਸੇਮ ਲਾਲ ਬਿੱਟੂ,ਅਮਰਜੀਤ ਸਿੰਘ,ਅਰੁਨ ਕੁਮਾਰ ,ਗੌਰਵ ਗਰਗ ,ਸਕੱਤਰ ਰਾਜ ਕੌਰ,ਨਰਿੰਦਰ ਬਾਲੀ ,ਜਸਪ੍ਰੀਤ ਸਿੰਘ,ਮਨਦੀਪ ਸਿੰਘ,ਦੀਪਕ ਭੱਲਾ,ਡਾ ਨਵੀਨ ਸੂਦ ,ਡਾ: ਦਰਸ਼ਨ ਲਾਲ,ਲਖਵੀਰ ਲੱਖਾ,ਗੁਰਮਿੰਦਰ ਲਾਡੀ,ਸੁਨੀਲ ਜੋਇਲ ਭੋਲਾ,ਰਵਿੰਦਰ ਬਜਾਜ,ਕੁਲਵਿੰਦਰ ਸਿੰਘ,ਟੀਟੂ,ਕੁਲਦੀਪ ਬੱਸੀਆਂ,ਜਗਦੀਪ ਸ਼ਰਮਾ,ਮਨਵੀਨ ਕੌਰ,ਰਾਜ ਕੌਰ ,ਖੁਸ਼ਵੰਤ ਰਾਏ ਜੋਸ਼ੀ ,ਜੱਗਾ ਪੰਡਿਤ ਧੱਲੇਕੇ ,ਨਿਰਮਲ ਮੀਨੀਆ ,ਮਾਰਕੀਟ ਕਮੇਟੀ ਦਾ ਸਮੁਚਾ ਸਟਾਫ ਹਾਜ਼ਰ ਸੀ ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ