ਮੋਗਾ ‘ਚ 58 ਨਵੇਂ ਕਰੋਨਾ ਦੇ ਮਾਮਲੇ ਆਏ,ਇਕ ਮੌਤ ,ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ ਜਾਰੀ ਕੀਤਾ ਅੱਜ ਦਾ ਬੁਲੇਟਿਨ
ਮੋਗਾ 4 ਸਤੰਬਰ(ਜਸ਼ਨ): ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਅੱਜ ਦੇ ਬੁਲੇਟਿਨ ਮੁਤਾਬਿਕ ਅੱਜ ਮੋਗਾ ਜ਼ਿਲ੍ਹੇ ਵਿੱਚ 58 ਨਵੇਂ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਜਦ ਕਿ ਇਕ ਕਰੋਨਾ ਪਾਜ਼ਿਟਿਵ ਵਿਅਕਤੀ ਦੀ ਮੌਤ ਹੋ ਗਈ । ਇੰਜ ਮੋਗਾ ਜ਼ਿਲੇ ਵਿਚ ਕਰੋਨਾ ਕਾਰਨ ਹੁਣ ਤਕ ਕੁਲ 27 ਵਿਅਕਤੀ ਮੌਤ ਦਾ ਸ਼ਿਕਾਰ ਹੋ ਚੁਕੇ ਨੇ । 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੀ ਸਮੁੱਚੀ ਟੀਮ ਪੰਜਾਬੀਆਂ ਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ ਨਿੱਜੀ ਜਿੰਦਗੀ ਵਿੱਚ ਇੱਕ ਆਦਤ ਵਜੋ ਅਪਨਾਉਣ ਦੀ ਅਪੀਲ ਕਰਦੀ ਹੈ ਕਿਉਂਕਿ ਇੱਕਮਾਤਰ ਸਾਵਧਾਨੀ ਹੀ ਕਰੋਨਾ ਵਾਇਰਸ ਤੋ ਬਚਾਅ ਦਾ ਸਾਧਨ ਹੈ। ਅਸੀਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇਂ ਹਾਂ ਕਿ ਅਫਵਾਹਾਂ ਅਤੇ ਸੋਸ਼ਲ ਮੀਡੀਆ ਤੇ ਘੁੰਮਦੀਆਂ ਬਿਨਾ ਸਿਰ ਪੈਰ ਦੇ ਵੀਡਿਓਜ਼ ਤੇ ਯਕੀਨ ਨਾ ਕਰਕੇ ਸਿਹਤ ਵਿਭਾਗ ਦੇ ਕਰਮੀਆਂ ਨਾਲ ਸਹਿਯੋਗ ਕਰੋ ਕਿਉਂਕਿ ਸਿਹਤ ਕਾਮੇਂ ਵੀ ਸਾਡੇ ਹੀ ਪਰਿਵਾਰਾਂ ਦੇ ਮੈਂਬਰ ਹਨ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ