ਅੰਨੇਵਾਹ ਫਾਇਰਿੰਗ ਚ ਜਿੰਮ ਮਾਲਕ ਗੰਭੀਰ ਜ਼ਖਮੀ ,ਲੁਧਿਆਣਾ ਲਈ ਰੈਫਰ
ਮੋਗਾ, 4 ਸਤੰਬਰ (ਜਸ਼ਨ / ਲਛਮਣਜੀਤ ਸਿੰਘ ਪੁਰਬਾ) :(ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ) ਮੋਗਾ ਦੇ ਕਸਬੇ ਕੋਟ ਈਸੇ ਖਾਂ ਵਿਖੇ ਬੀਤੀ ਰਾਤ ਜਿੰਮ ਸੰਚਾਲਕ ਤੇ ਅਣਪਛਾਤਿਆਂ ਵਲੋਂ ਹਮਲਾ ਕੀਤਾ ਗਿਆ। ਜਿੰਮ ਸੰਚਾਲਕ ਕੁਲਵਿੰਦਰ ਸਿੰਘ ਮਾਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਜ਼ਬਰਦਸਤ ਕੁੱਟਮਾਰ ਕੀਤੀ ਗਈ ਜਿਸ ਨਾਲ ਜਿੰਮ ਮਾਲਕ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ। ਮਾਨ ਦੇ ਭਰਾ ਵੱਲੋਂ ਸਖ਼ਤ ਜ਼ਖ਼ਮੀ ਹਾਲਤ ਚ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਵਲੋਂ ਉਸ ਦੀ ਗੰਭੀਰ ਹਾਲਤ ਦੇਖਦਿਆਂ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ।ਘਟਨਾ ਦਾ ਪਤਾ ਲੱਗਦੇ ਹੀ ਡੀਐੱਸਪੀ ਧਰਮਕੋਟ ਸ ਸੁਬੇਗ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਤੇ ਤਫਤੀਸ਼ ਆਰੰਭ ਦਿੱਤੀ। ਪਰਿਵਾਰਕ ਮੈਂਬਰਾਂ ਮੁਤਾਬਿਕ ਹਮਲਾਵਰ ਇੱਕ ਸਕਾਰਪੀਓ ਗੱਡੀ ਵਿੱਚ ਆਏ ਸਨ ਜਿਨ੍ਹਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਤੋਂ ਇਲਾਵਾ ਤੇਜ਼ਧਾਰ ਹਥਿਆਰਾਂ ਨਾਲ ਕੁਲਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਗਈ ।ਸ਼ਰੇਆਮ ਕੀਤੇ ਗਏ ਇਸ ਹਮਲੇ ਉਪਰੰਤ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪਾਈ ਜਾ ਰਹੀ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਕਰਫਿਊ ਦੌਰਾਨ ਸਕਾਰਪੀਓ ਸਵਾਰ ਕਿਵੇਂ ਹਮਲਾ ਕਰਨ ਪੁਜੇ ਅਤੇ ਕਿੰਜ ਫਰਾਰ ਹੋ ਗਏ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ