ਪੋਸਟ ਮੈਟਿ੍ਰਕ ਸਕਾਲਰਸ਼ਿੱਪ ਘੁਟਾਲੇ ਵਿਰੁੱਧ ਲੋਕ ਇਨਸਾਫ ਪਾਰਟੀ ਆਗੂਆਂ ਦਿੱਤਾ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ
ਲੁਧਿਆਣਾ, 1 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਲੋਕ ਇਨਸਾਫ ਪਾਰਟੀ ਦੇ ਪ੍ਰਦਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮੁੱਚੇ ਪੰਜਾਬ ਵਿਚ ਜਿਲਾ ਪੱਧਰ ਤੇ ਪੋਸਟ ਮੈਟਿ੍ਰਕ ਸਕਾਲਰਸ਼ਿੱਪ ਘੁਟਾਲੇ ਵਿਰੱਧ ਸਬੰਦਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਅਤੇ ਗੂਟਾਲੇ ਦੀ ਸੀਬੀਆਈ ਤੋਂ ਜਾਂਚ ਦੀ ਮਘ ਨੂੰ ਲੈਕੇ ਦਿੱਤੇ ਗਏ ਮੈਮੋਰੰਡਮ ਤਹਿਤ ਅੱਜ ਲੁਧਿਆਣਾ ਵਿਖੇ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ, ਐਸ.ਸੀ.ਵਿੰਗ ਦੇ ਜਿਲਾ ਪ੍ਰਧਾਨ ਰਾਜੇਸ਼ ਖੋਖਰ, ਪੂਰਬੀ ਦੇ ਇੰਚਾਰਜ ਗੁਰਜੋਤ ਸਿੰਘ ਗਿੱਲ, ਯੂਥ ਦੇ ਪ੍ਰਧਾਨ ਹਰਜਾਪ ਸਿੰਘ ਗਿੱਲ, ਹਲਕਾ ਆਤਮ ਨਗਰ ਤੋਂ ਯੂਥ ਦੇ ਪ੍ਰਧਾਨ ਹਰਵਿੰਦਰ ਸਿੰਘ ਨਿੱਕਾ ਅਤੇ ਪਵਨਦੀਪ ਸਿੰਘ ਮਦਾਨ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਜਿੱਥੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਉਥੇ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਬੰਧਤ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੋਕੇ ਤੇ ਸੰਨੀ ਕੈਂਥ ਨੇ ਕਿਹਾ ਕਿ ਵੱਡੀ ਪੱਧਰ ਤੇ ਅਫਸਰਸ਼ਾਹੀ ਵੀ ਕੁਰਪੱਟ ਲੀਡਰਾਂ ਨਾਲ ਮਿਲੀ ਹੋਈ ਹੈ, ਜਿਸ ਕਾਰਨ ਅੂਸਡੀਐਮ ਮੰਗ ਪੱਤਰ ਹੀ ਨਹੀ ਲੈ ਰਹੇ ਸਨ ਜੋਕਿ ਉਨਾ ਦੀ ਜੁੰਮੇਵਾਰੀ ਬਣਦੀ ਹੈ। ਉਨਾ ਹੋਰ ਕਿਹਾ ਕਿ ਦਲਿਤਾਂ ਵਰਗ ਦੀਆਂ ਵੋਟਾਂ ਨਾਲ ਜਿੱਤ ਕੇ ਮੰਤਰੀ ਬਣੇ ਸਾਧੂ ਸਿੰਘ ਧਰਮਸੋਤ ਨੇ ਆਪਣੇ ਵਰਗ ਨਾਲ ਹੀ ਗਦਾਰੀ ਕੀਤੀ ਹੈ। ਉਹ ਸਾਧੂ ਸਿੰਘ ਨਹੀ ਸਗੋਂ ਡਾਕੂ ਸਿੰਘ ਧਰਮਸੋਤ ਹੈ। ਫਿਰ ਉਨਾ ਕਿਹਾ ਕਿ ਉਹ ਤਾਂ ਸਿੰਘ ਕਹਾਉਣ ਦੇ ਵੀ ਕਾਬਲ ਨਹੀ, ਕਿਉਂ ਕਿ ਸਿੰਘ ਲੋਕਾਂ ਦੇ ਹੱਕਾਂ ਲਈ ਲੜਦੇ ਹਨ ਨਾਂ ਕਿ ਲੋਕਾਂ ਦੇ ਹੱਕਾਂ ਤੇ ਡਾਕੇ ਮਾਰਦੇ ਹਨ। ਸੰਨੀ ਕੈਂਥ ਨੇ ਕਿਹਾ ਕਿ 303 ਕਰੋੜ ਰੁਪਏ ਦੀ ਕੇਂਦੀ ਗਰਾਂਟ ਵਿਚੋ 64 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ, ਜਿਨਾ ਵਿਚੋਂ 39 ਕਰੋੜ ਰੁਪਏ ਦਾ ਕੋਈ ਹਿਸਾਬ ਕਿਤਾਬ ਹੀ ਨਹੀ ਕਿ ਉਹ ਕਿੱਥੇ ਗਏ। ਉਨਾ ਕਿਹਾ ਕਿ ਇਸ ਗੂਟਾਲੇ ਕਰਕੇ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਹੋ ਜਾਵੇਗਾ ਕਿਉ ਕਿ ਅਗਲੀ ਗਰਾਂਟ ਜੋਕਿ 309 ਕਰੋੜ ਦੀ ਆਉਣੀ ਸੀ ਉਹ ਵੀ ਰੁੱਕ ਜਾਵੇਗੀ। ਉਪਰੋਕਤ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇਸ ਕੁਰਪੱਟ ਮੰਤਰੀ ਨੂੰ ਬਰਖਾਸਤ ਕਰਕੇ ਇਸ ਘੁਟਾਲੇ ਦੀ ਜਾਂਚ ਸੀਬੀਆਈ ਨੂੰ ਨਾਂ ਸੋਂਪੀ ਤਾਂ 7 ਸਤੰਬਰ ਦਿਨ ਸੋਮਵਾਰ ਨੂੰ ਪਟਿਆਲਾ ਵਿਖੇ ਕੈਪਟਨ ਦੀ ਰਿਹਾਇਸ਼ ਮੋਤੀ ਮਹਿਲ ਦਾ ਪਾਰਟੀ ਮੁੱਖੀ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਲੋਕ ਇਨਸਾਫ ਪਾਰਟੀ ਦੇ ਹਜਾਰਾਂ ਵਰਕਰ ਦਲਿਤ ਵਿਦਿਆਰਥੀਆਂ ਅਤੇ ਉਨਾ ਦੇ ਮਾਪਿਆਂ ਨੂੰ ਨਾਲ ਲੈ ਕੇ ਘੇਰਾਓ ਕਰਨਗੇ। ਪੱਤਰਕਾਰਾ ਵਲੋਂ ਜਦੋ ਉਨਾ ਨੂੰ ਕੋਵਿਡ-19 ਸਬੰਧੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਸੰਬਧੀ ਪੱਛਿਆ ਤਾਂ ਉਨਾ ਕਿਹਾ ਕਿ ਕੈਪਟਨ ਅਤੇ ਉਸ ਦੇ ਮੰਤਰੀ ਸਮਝਦੇ ਨੇ ਕਿ ਲੋਕਾਂ ਨੇ ਮਾਸਕ ਪਾ ਲਏ ਹਨ ਅਤੇ ਉਨਾ ਦੇ ਮੂੰਹ ਤੇ ਟੇਪ ਲੱਗ ਗਈ ਹੈ ਇਸ ਲਈ ਅਸੀ ਜਿਨੇ ਮਰਜੀ ਘੁਟਾਲੇ ਕਰੀ ਜਾਈਏ। ਉਨਾ ਕਿਹਾ ਕਿ ਅੱਜ ਅਸੀ ਜਾਬਤੇ ‘ਚ ਆਏ ਹਾਂ ਪ੍ਰੰਤੂ ਪਟਿਆਲੇ ਹਜਾਰਾਂ ਦੀ ਗਿਣੀ ਵਿਚ ਜਾਵਾਂਗੇ ਅਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਦਲਿਤ ਵਿਦਿਆਰਥੀਆਂ ਨੂੰ ਉਨਾ ਦੇ ਹੱਕ ਨਹੀ ਮਿਲ ਜਾਂਦੇ। ਇਸ ਮੋਕੇ ਉਪਰੋਕਤ ਆਗੂਆਂ ਤੋਂ ਇਲਾਵਾ ਕੁਲਦੀਪ ਸਿੰਘ ਨੇਗੀ, ਜਗਦੀਪ ਸਿੰਘ, ਦਵਿੰਦਰ ਸਿੰਘ ਗਿੱਲ, ਨਿਰਭੈਅ ਸਿੰਘ ਰਾਣਾ, ਜਸਪਾਲ ਸਿੰਘ ਰਿਐਤ, ਹਰਪ੍ਰੀਤ ਸਿੰਘ, ਲੱਖਵੀਰ ਸਿੰਘ, ਮਨਜਿੰਦਰ ਸਿੰਘ, ਜੋਗਿੰਦਰ ਸਿੰਘ, ਜਗਦੀਪ ਸਿੰਘ ਥਰੀਕੇ, ਮਿੱਠਨ ਸਿੰਘ, ਬਿੰਦਰ ਝਾਂਡੇ ਆਦਿ ਹਾਜਰ ਸਨ