ਵਾਰਡ ਇੰਚਾਰਜ ਜਤਿੰਦਰ ਅਰੋੜਾ ਨੇ ਮਹਿਜ਼ ਦੋ ਘੰਟੇ ਵਿਚ ਹੀ ਸੀਵਰੇਜ ਦੀ ਸਮੱਸਿਆ ਕਾਰਵਾਈ ਹੱਲ

ਮੋਗਾ,29 ਅਗਸਤ (ਜਸ਼ਨ) : ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਸਦਕਾ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਵਾਰਡ ਨੰਬਰ 2 ਦੇ ਵਾਰਡ ਇੰਚਾਰਜ ਜਤਿੰਦਰ ਅਰੋੜਾ ਦੀ ਅਗਵਾਈ ਵਿਚ ਵਾਰਡ ਨੰਬਰ 2 ਅੰਦਰ ਵੱਖ ਵੱਖ ਗਲੀਆਂ ਚ ਸੀਵਰੇਜ ਅਤੇ ਲਾਈਟਾਂ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ । ਅੱਜ ਸਵੇਰ ਵੇਲੇ ਗਲੀ ਨੰਬਰ 6 ਦੇ ਵਾਸੀਆਂ ਨੇ  ਵਾਰਡ ਇੰਚਾਰਜ ਜਤਿੰਦਰ ਅਰੋੜਾ ਦੇ ਧਿਆਨ ਵਿਚ ਲਿਆਂਦਾ ਕਿ ਮੇਨ ਸੀਵਰੇਜ ਬਲਾਕ ਹੋ ਗਿਆ ਹੈ । ਵਾਰਡ ਇੰਚਾਰਜ ਜਤਿੰਦਰ ਅਰੋੜਾ ਨੇ ਤੁਰੰਤ ਯਤਨ ਅਰੰਭੇ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਮਹਿਜ਼ ਦੋ ਘੰਟੇ ਵਿਚ ਹੀ ਸੀਵਰੇਜ ਦੀ ਸਮੱਸਿਆ ਹੱਲ ਕਰ ਦਿਤੀ ਤਾਂ ਕਿ   ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸੀਵਰੇਜ ਕਾਰਨ ਅਕਸਰ ਵਾਰਡ ਵਾਸੀਆਂ ਨੂੰ ਪਰੇਸ਼ਾਨ ਹੋਣਾ ਪੈਦਾ ਸੀ ਪਰ ਹੁਣ  MLA  ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ’ਤੇ  ਪਿਛਲੇ ਦਿਨਾਂ ਤੋਂ ਆਰੰਭੀ ਵਾਰਡ ਦੀ ਸਫ਼ਾਈ ,ਸੀਵਰੇਜ ਹੋਲਾਂ ਦੀ ਸਫ਼ਾਈ ,ਲਾਈਟਾਂ ਦੀ ਰਿਪੇਅਰ ਅਤੇ ਪੈਨਸ਼ਨਾਂ ਆਦਿ ਲਗਾਉਣ ਦੇ ਕਾਰਜ ਨਿਰੰਤਰ ਜਾਰੀ ਰਹਿਣਗੇ। ਮੌਕੇ ਤੇ ਮੌਜੂਦ ਮਹੱਲਾ ਨਿਵਾਸੀਆਂ ਨੇ MLA  ਡਾ: ਹਰਜੋਤ ਕਮਲ ਅਤੇ ਵਾਰਡ ਇੰਚਾਰਜ ਜਤਿੰਦਰ ਅਰੋੜਾ ਦਾ ਧੰਨਵਾਦ ਕੀਤਾ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ