ਕੋਰੋਨਾ ਨੇ ਮਚਾਈ ਤਬਾਹੀ, ਜੈਤੋ ਵਿਖੇ 'ਕੋਰੋਨਾ ਵਾਇਰਸ' ਨਾਲ ਵਿਅਕਤੀ ਦੀ ਮੌਤ , ਲੋਕਾਂ ਵਿੱਚ ਸਹਿਮ ਦਾ ਮਾਹੌਲ
ਜੈਤੋ, 29 ਅਗਸਤ (ਮਨਜੀਤ ਸਿੰਘ ਢੱਲਾ)- ਦੇਸ਼ ਭਰ ਵਿੱਚ (ਕੋਰੋਨਾ ਵਾਇਰਸ) ਵਰਗੀ ਮਹਾਂਮਾਰੀ ਨੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ ਤੇ ਹਜ਼ਾਰਾ ਤੋਂ ਵੱਧ ਇਸ ਮਹਾਂਮਾਰੀ ਕਾਰਨ ਮੌਤਾਂ ਹੋ ਚੁੱਕੀਆਂ ਹਨ । ਜਾਣਕਾਰੀ ਅਨੁਸਾਰ ਜੈਤੋ ਵਿਖੇ ਬੀਤੇ ਦਿਨੀਂ ਦੁਪਹਿਰ ਬਾਅਦ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਨਾਲ ਇਥੋਂ ਦੇ ਡਾਕਟਰ ਭੋਲਾ ਸਿੰਘ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ । ਜੈਤੋ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਕੀਮਤੀ ਲਾਲ ਨੇ ਕੋਰੋਨਾ ਪੀੜਤ ਨਾਲ ਹੋਈ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੌਂਕ ਨੰਬਰ 1 ਵਿੱਚ (ਭੋਲਾ ਮੈਡੀਕਲ ਸਟੋਰ) ਸੰਚਾਲਕ ਜਸਵੀਰ ਸਿੰਘ ਉਰਫ਼ ਭੋਲਾ 50 ਵਾਸੀ ਜੈਤੋ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ । ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਜੈਤੋ ਵਿਖੇ ਫਲੂ ਕਾਰਨਰ ਤੇ ਕੋਰੋਨਾ ਦਾ ਸੈਂਪਲਿੰਗ ਲਿਆ ਗਿਆ ਸੀ ਜੋ ਉਨ੍ਹਾਂ ਦੀ ਬੀਤੇ ਦਿਨੀਂ ਰਿਪੋਰਟ ਪੋਜੀਟਿਵ ਆਈ ਸੀ । ਬਾਅਦ ਇਸ ਪੀੜਤ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਲਈ ਭੇਜ ਦਿੱਤਾ ਸੀ । ਜਿੱਥੇ ਉਨ੍ਹਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ । ਡਾਕਟਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਸ਼ੱਕ ਦੇ ਅਧਾਰ ਤੇ ਕੋਰੋਨਾ ਸੈਪਲਿੰਗ ਕੀਤੀ ਜਾਵੇਗੀ । ਇਸ ਕੋਰੋਨਾ ਮਹਾਂਮਾਰੀ ਨਾਲ ਹੋਈ ਮੌਤ ਤੇ ਸਥਾਨਕ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ ।